← ਪਿਛੇ ਪਰਤੋ
ਦੀਪਕ ਜੈਨ
ਜਗਰਾਓਂ, 20 ਅਕਤੂਬਰ 2020 - ਥਾਣਾ ਸਿੱਧਵਾਂ ਬੇਟ ਦੀ ਪੁਲਿਸ ਵਲੋਂ ਤਿੰਨ ਵਿਅਕਤੀਆਂ ਨੂੰ ਮੋਬਾਈਲ ਅਤੇ ਨਕਦੀ ਖੋਹਣ ਦੇ ਆਰੋਪ ਵਿਚ ਗ੍ਰਿਫ਼ਤਾਰ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਚੌਂਕੀ ਇੰਚਾਰਜ ਗਾਲਿਬ ਕਲਾ ਦੇ ਸਬ ਇੰਸਪੈਕਟਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਕੋਲ ਅਨੋਖੀ ਲਾਲ ਪੁੱਤਰ ਗੁਰਚਰਨ ਸਿੰਘ ਨਿਵਾਸੀ ਗਾਲਿਬ ਕਲਾ ਨੇ ਸ਼ਿਕਾਇਤ ਦਰਜ ਕਾਰਵਾਈ ਸੀ ਕਿ 15 ਤਰੀਕ ਨੂੰ ਜਦੋਂ ਉਹ ਖੇਤ ਵਾਲੇ ਕਮਰੇ ਵਿਚ ਸੋ ਰਹੇ ਸਨ ਤਾਂ ਰਾਤ ਵੇਲੇ ਕੇਵਲ ਸਿੰਘ , ਬਿਕਰਮਜੀਤ ਸਿੰਘ ਅਤੇ ਸਤਵੰਤ ਸਿੰਘ ਨਿਵਾਸੀ ਗਾਲਿਬ ਕਲਾ ਓਥੇ ਆਏ ਅਤੇ ਕੇਵਲ ਨੇ ਮੇਰੇ ਤੇ ਦਸਤੀ ਕੁਹਾੜੀ ਦਾ ਪੁੱਠਾ ਵਾਰ ਮੇਰੇ 'ਤੇ ਕੀਤਾ ਅਤੇ ਬਿਕਰਮਜੀਤ ਸਿੰਘ ਅਤੇ ਸਤਵੰਤ ਸਿੰਘ ਨੇ ਮੇਰਾ ਪਰਸ ਧੱਕੇ ਨਾਲ ਖੋਹ ਲਿਆ ਜਿਸ ਵਿਚ 3 ਹਜਾਰ ਨਕਦੀ ਅਤੇ ਮੋਬਾਈਲ ਫੋਨ ਸੀ। ਅਨੋਖੀ ਲਾਲ ਮੁਤਾਬਿਕ ਉਸਦਾ ਸਾਥੀ ਜੀਵਨ ਉਸਨੂੰ ਛੁਡਾਉਣ ਲੱਗਾ ਤਾਂ ਉਸਦਾ ਮੋਬਾਈਲ ਫੋਨ ਵੀ ਖੋਹ ਲਿਆ। ਪੁਲਿਸ ਵਲੋਂ ਇਸ 'ਤੇ ਕਾਰਵਾਈ ਕਰਦਿਆਂ ਤਿੰਨਾਂ ਦੋਸ਼ੀਆਂ ਨੂੰ ਗਿਰਫ਼ਤਾਰ ਕਰ ਲਿਆ ਗਿਆ ਅਤੇ ਊਨਾ 'ਤੇ ਮੁਕਦਮਾ ਦਰਜ ਕੀਤਾ ਗਿਆ ਹੈ।
Total Responses : 936