ਹਰਦਮ ਮਾਨ
ਸਰੀ, 21 ਅਕਤੂਬਰ 2020 - ਸਰੀ ਸ਼ਹਿਰ ਦੇ ਵਸਨੀਕ ਨਿਰਮਾਤਾ, ਨਿਰਦੇਸ਼ਕ ਅਤੇ ਕਹਾਣੀਕਾਰ ਪ੍ਰੋ. ਅਵਤਾਰ ਵਿਰਦੀ ਵੱਲੋਂ 'ਮਾਰਵਲੱਸ ਫ਼ਿਲਮਜ਼ ਕੈਨੇਡਾ' ਦੇ ਬੈਨਰ ਹੇਠ ਫਿਲਮਾਈ ਗਈ ਲਘੂ ਫਿਲਮ “ਮੈਂ ਵੋਟ ਕਿਹਨੂੰ ਪਾਵਾਂ ਇਨ ਪੈਨਡੈਮਿਕ” ਅੱਜ ਯੂ-ਟਿਊਬ ਤੇ ਰਿਲੀਜ਼ ਕੀਤੀ ਗਈ। ਬੀ ਸੀ ਅਸੈਂਬਲੀ ਚੋਣਾਂ ਦੇ ਐਲਾਨ ਤੋਂ ਤੁਰੰਤ ਬਾਅਦ ਪ੍ਰੋਫ਼ੈਸਰ ਅਵਤਾਰ ਸਿੰਘ ਵਿਰਦੀ ਨੇ ਲੋਕਲ ਕਲਾਕਾਰਾਂ ਨੂੰ ਲੈ ਕੇ ਸਿਰਫ਼ 19 ਦਿਨਾਂ ਵਿਚ ਇਹ ਫਿਲਮ ਤਿਆਰ ਕੀਤੀ ਹੈ ਜਿਸ ਫਿਲਮ ਵਿਚ ਕੈਨੇਡਾ ਅਤੇ ਭਾਰਤ ਦੇ ਰਾਜਨੀਤਿਕ ਹਾਲਾਤ ਅਤੇ ਲੋਕਾਂ ਦੀਆਂ ਪ੍ਰੇਸ਼ਾਨੀਆਂ ਨੂੰ ਦਰਸਾਇਆ ਗਿਆ ਹੈ।
ਇਸ ਫ਼ਿਲਮ ਵਿਚ ਪ੍ਰੋ. ਵਿਰਦੀ ਦੀ ਮੁੱਖ ਭੂਮਿਕਾ ਦੂਹਰੇ ਰੋਲ ਵਿਚ ਹੈ। ਉਨ੍ਹਾਂ ਦੇ ਨਾਲ ਮਾਡਲ ਕੈਥਰੀਨ ਐਗਨਸ, ਰਣਜੀਤ ਕੌਰ ਵਿਰਦੀ, ਟੋਨੀ ਬੱਲ, ਕੁਲਜੀਤ ਕੌਰ ਬੱਲ, ਬਲਵਿੰਦਰ ਸੱਲ, ਲਾਡੀ ਸੰਧੂ, ਮੋਹਨ ਗਿੱਲ, ਪਾਲ ਬੜੈਚ, ਰਜਿੰਦਰ ਮਾਹਲ, ਬਿੰਦਰ ਰੋਡੇ, ਇੰਦਰਜੀਤ ਰੋਡੇ, ਸਰਜਿੰਦਰ ਦੂਹੜਾ, ਬਿੱਲਾ ਤੱਖੜ, ਬਾਬ ਸੰਘਾ, ਸਈਅਦ ਨਸੀਰੀਅਨ, ਰਾਜ ਭੁੱਲਰ, ਮਨਪ੍ਰੀਤ ਗਿੱਲ ਅਤੇ ਐਂਡੀ ਵਿਰਦੀ ਨੇ ਆਪਣੀ ਅਦਾਕਾਰੀ ਦਾ ਪ੍ਰਦਰਸ਼ਨ ਕੀਤਾ ਹੈ।
ਪ੍ਰੋ. ਵਿਰਦੀ ਨੇ ਇਸ ਵਿਚ ਦੋ ਗੀਤਾਂ ਦੇ ਮੁੱਖੜੇ ਲਿਖੇ ਅਤੇ ਗਾਏ ਹਨ ਜਿਨ੍ਹਾਂ ਦਾ ਸੰਗੀਤ ਨੌਰਿਸ ਵਿਰਦੀ ਦੁਆਰਾ ਤਿਆਰ ਕੀਤਾ ਗਿਆ ਹੈ। ਫਿਲਮ ਦੀ ਕੈਮਰਾਗ੍ਰਾਫ਼ੀ ਨੌਰਿਸ ਵਿਰਦੀ ਅਤੇ ਸਹਿਯੋਗੀ ਸੌਰਭ ਸ਼ਰਮਾ ਨੇ ਕੀਤੀ ਹੈ। ਫ਼ਿਲਮ ਦੇ ਸੂਤਰਧਾਰ ਵਿਨੇ ਸ਼ਰਮਾ ਨੇ ਇਸ ਫ਼ਿਲਮ ਦੀ ਭੂਮਿਕਾ ਬੜੀ ਖੂਬਸੂਰਤੀ ਬੰਨ੍ਹੀ ਹੈ।
ਇਸ ਫ਼ਿਲਮ ਦੀ ਪ੍ਰਸੰਸਾ ਕਰਦਿਆਂ ਇੰਦਰਜੀਤ ਸਿੰਘ ਬੈਂਸ ਨੇ ਕਿਹਾ ਹੈ ਕਿ ਉਹ ਪੰਜਾਬ ਵਿਚ ਧਰਨਿਆਂ 'ਤੇ ਬੈਠੇ ਕਿਸਾਨਾਂ ਨੂੰ ਇਹ ਫ਼ਿਲਮ ਵਿਖਾਉਣ ਦੇ ਉਪਰਾਲੇ ਕਰਨਗੇ। ਕਪਿਲ ਸ਼ਰਮਾ ਦੇ ਬਹੁਤ ਕਰੀਬੀ ਗਾਇਕ ਤੇਜੀ ਸੰਧੂ, ਮਸ਼ਹੂਰ ਕਮੇਡਿਅਨ ਕਾਕੇ ਸ਼ਾਹ ਅਤੇ ਦੀਪਕ ਰਾਜਾ, ਉਘੇ ਬਿਜ਼ਨਸਮੈਨ ਲਾਡੀ ਸੰਧੂ, ਰਜਿੰਦਰ ਮਾਹਲ ਅਤੇ ਫ਼ਿਲਮ ਅਦਾਕਾਰਾਂ ਨੇ ਵੀ ਇਸ ਫ਼ਿਲਮ ਨੂੰ ਪ੍ਰੋਮੋਟ ਕਰਨ ਲਈ ਪੰਜਾਬ ਦੇ ਗਾਇਕਾਂ ਅਤੇ ਹੋਰ ਕਲਾਕਾਰਾਂ ਦਾ ਸਹਿਯੋਗ ਲੈਣ ਦਾ ਬੀੜਾ ਚੁੱਕਿਆ ਹੈ।
ਇਸ ਫ਼ਿਲਮ ਨੂੰ ਯੂ ਟਿਊਬ 'ਤੇ Main Vote Kihnu Pavan in Pandemic ਟਾਈਪ ਕਰ ਕੇ ਲੱਭਿਆ ਅਤੇ ਵੇਖਿਆ ਜਾ ਸਕਦਾ ਹੈ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com