ਅੰਮ੍ਰਿਤਸਰ, 21 ਅਕਤੂਬਰ 2020 - ਅਮਰੀਕਾ 'ਚ ਗਲਤ ਤਰੀਕੇ ਨਾਲ ਦਾਖਲ ਹੋਏ 150 ਭਾਰਤੀ ਨਾਗਰਿਕ ਅਮਰੀਕਾ ਵੱਲੋਂ ਡਿਪੋਰਟ ਕੀਤੇ ਗਏ ਹਨ। ਇਹ ਭਾਰਤੀ ਨਾਗਰਿਕ ਅੱਜ ਸ਼ਾਮ ਨੂੰ ਭਾਰਤ ਪੁੱਜਣਗੇ। ਇਨ੍ਹਾਂ ਸਾਰੇ ਹੀ 150 ਭਾਰਤੀ ਨਾਗਰਿਕਾਂ ਦੀ ਅੱਜ 4:30 ਵਜੇ ਦੇ ਕਰੀਬ ਚਾਰਟਰਡ ਉਡਾਣ ਰਾਹੀਂ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਪਹੁੰਚਣ ਦੀ ਉਮੀਦ ਹੈ।
ਇੱਥੇ ਇਹ ਗੱਲ ਦੱਸਣਯੋਗ ਹੈ ਕਿ ਇਹ ਉਡਾਣ ਹੁਣ ਤੱਕ ਅਮਰੀਕਾ ਤੋਂ ਡਿਪੋਰਟ ਕੀਤੇ ਜਾ ਰਹੇ ਭਾਰਤੀਆਂ ਖ਼ਾਸ ਤੌਰ ‘ਤੇ ਪੰਜਾਬੀਆਂ ਨੂੰ ਲੈ ਕੇ ਆਉਣ ਵਾਲੀ ਪੰਜਵੀਂ ਉਡਾਣ ਹੈ।