ਜਗਦੀਸ਼ ਥਿੰਦ
ਫਾਜ਼ਿਲਕਾ, 21 ਅਕਤੂਬਰ
ਸਕੱਤਰ ਸਕੁੂਲ ਸਿੱਖਿਆ ਦੇ ਆਦੇਸ਼ਾਂ ਦੀ ਪਾਲ
ਣਾ ਕਰਦੇ ਹੋਏ ਅੱਜ ਐਲੀਮੈਂਟਰੀ ਜਿਲ੍ਹਾ ਸਿੱਖਿਆ ਅਧਿਕਾਰੀ ਫਾ਼ਜ਼ਿਲਕਾ ਡਾ. ਸੁਖਵੀਰ ਸਿੰਘ ਬੱਲ ਨੈਸ਼ਨਲ ਅਵਾਰਡੀ ਨੇ ਸੈਕੰਡਰੀ ਸਿੱਖਿਆ ਅਧਿਕਾਰੀ ਵਜੋਂ ਵਾਧੂ ਚਾਰਜ ਸੰਭਾਲਿਆ। ਇਸ ਦੌਰਾਨ ਡਾ. ਬੱਲ ਨੇ ਦੱਸਿਆ ਕੇ ਸੈਕੰਡਰੀ ਸਿੱਖਿਆ ਅਧਿਕਾਰੀ ਵਜੋਂ ਮੈਨੂੰ ਤੀਸਰੀ ਵਾਰ ਇਸ ਜਿਲ੍ਹੇ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਦੇ ਸਕੂਲਾਂ ਵਿੱਚ ਮਿਆਰੀ ਪੜ੍ਹਾਈ ਅਤੇ ਹਰ ਕੰਮ ਨੂੰ ਸਮੇਂ ਸਿਰ ਨੇਪਰੇ ਚੜ੍ਹਾਉਣਾ ਮੇਰੀ ਪ੍ਰਮੁੱਖਤਾ ਰਹੇਗੀ। ਵਿਭਾਗ, ਸਕੂਲ, ਸਟਾਫ਼ ਅਤੇ ਵਿਦਿਆਰਥੀਆਂ ਵਿਚ ਬਿਹਤਰ ਤਾਲਮੇਲ ਜ਼ਰੀਏ ਹਰ ਪੱਖ ਅਤੇ ਹਰ ਖੇਤਰ ਵਿੱਚ ਵਧੀਆ ਕਾਰਗੁਜ਼ਾਰੀ ਦਿਖਾਉਣਾ ਮੇਰੀ ਪ੍ਰਮੁੱਖਤਾ ਰਹੇਗੀ। ਇਸ ਮੌਕੇ ਜ਼ਿਲ੍ਹੇ ਦੇ ਵੱਖ ਵੱਖ ਕੰਪੋਨੈਂਟ ਦੇ ਡੀਐਮ, ਕੁਆਰਡੀਨੇਟਰ ਤੇ ਸਿੱਖਿਆ ਸੁਧਾਰ ਟੀਮ ਨਾਲ ਮੀਟਿੰਗ ਕੀਤੀ ਗਈ ਜਿਸ ਵਿਚ ਪੰਜਾਬ ਅਚੀਵਮੈਂਟ ਸਰਵੇ, ਐਨ.ਟੀ.ਐੱਸ.ਈ.,ਸਮਾਰਟ ਸਕੂਲ ਅਤੇ ਗੂਗਲ ਕੁਇਜ਼ ਬਾਰੇ ਜਾਣਕਾਰੀ ਸਾਂਝੀ ਕੀਤੀ।
ਇਸ ਮੌਕੇ ਤੇ ਡਿਪਟੀ ਡੀ.ਈ.ਓ. ਬਿ੍ਜਮੋਹਨ ਬੇਦੀ, ਜਿਲ੍ਹਾ ਦੇ ਡੀ.ਐਮ. ਗੌਤਮ ਗੌੜ,ਅਸ਼ੋਕ ਧਮੀਜਾ,ਨਰੇਸ਼ ਕੁਮਾਰ,ਸ਼ੀ ਚੰਦ,ਸਰਬਜੀਤ ਸਿੰਘ ਅਤੇ ਕੰਵਲਜੀਤ ਸਿੰਘ, ਸਿੱਖਿਆ ਸੁਧਾਰ ਟੀਮ ਟੀਮ ਦਵਿੰਦਰ ਸਿੰਘ ਮਾਨ ਰੌਕਸੀ ਫੁਟੇਲਾ ਅਤੇ ਅੰਕੁਰ ਸ਼ਰਮਾ, ਪਿ੍ੰਟ ਮੀਡੀਆ ਇੰਚਾਰਜ ਗੁਰਛਿੰਦਰ ਪਾਲ ਸਿੰਘ ਅਤੇ ਐਮ.ਆਈ.ਐੱਸ. ਕੋਆਰਡੀਨੇਟਰ ਮੌਕੇ ਤੇ ਮੌਜੂਦ ਸਨ।