ਸਿੱਖਿਆ ਵਿਭਾਗ ਦੀਕੋਲ ਅਫ਼ਸਰਾਂ ਦੀ ਥੁੜ , ਕਈ ਡੀ ਈ ਓਜ਼ ਤੇ ਪ੍ਰਿੰਸੀਪਲਾਂ ਨੂੰ ਦਿੱਤੇ ਗਏ ਹਨ ਦੋ-ਦੋ ਥਾਵਾਂ ਦੇ ਚਾਰਜ
ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 23 ਅਕਤੂਬਰ 2020- ਪੰਜਾਬ ਦੇ ਸਿੱਖਿਆ 'ਚ ਨਵੀਂ ਭਰਤੀ ਦੀ ਰਫ਼ਤਾਰ ਮੱਧਮ ਹੋਣ ਕਾਰਨ ਕਈ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਹੋਰਨਾਂ ਜ਼ਿਲ੍ਹਿਆਂ ਦਾ ਵੀ ਚਾਰਜ ਦਿੱਤਾ ਹੋਇਆ ਹੈ ਅਤੇ ਕਈ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਵੀ ਦੋ-ਦੋ ਥਾਵਾਂ ਦੇ ਚਾਰਜ ਦਿੱਤੇ ਹੋਏ ਹਨ। ਜ਼ਿਲ੍ਹਾ ਸਿੱਖਿਆ ਅਫ਼ਸਰਾਂ ਅਤੇ ਪ੍ਰਿੰਸੀਪਲਾਂ ਦੇ ਕੋਲ ਦੋ-ਦੋ ਥਾਵਾਂ ਦੇ ਚਾਰਜ ਹੋਣ ਕਰਕੇ ਸਰਕਾਰੀ ਸਕੂਲਾਂ ਦਾ ਕੰਮਕਾਜ ਪ੍ਰਭਾਵਿਤ ਹੋਵੇਗਾ। ਸਰਕਾਰ ਅਤੇ ਸਿੱਖਿਆ ਵਿਭਾਗ ਨੂੰ ਉੱਚ ਅਧਿਕਾਰੀਆਂ ਅਤੇ ਪ੍ਰਿੰਸੀਪਲਾਂ ਦੀਆਂ ਖ਼ਾਲੀ ਪਈਆਂ ਅਸਾਮੀਆਂ ਤੁਰੰਤ ਭਰਨੀਆਂ ਚਾਹੀਦੀਆਂ ਹਨ ਤੇ ਜਿਨ੍ਹਾਂ ਦਾ ਹੱਕ ਬਣਦਾ ਹੈ, ਉਨ੍ਹਾਂ ਨੂੰ ਤਰੱਕੀਆਂ ਦਿੱਤੀਆਂ ਜਾਣ।
ਇਨ੍ਹਾਂ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਕੋਲ ਹਨ ਦੋ-ਦੋ ਜ਼ਿਲ੍ਹਿਆਂ ਦੇ ਚਾਰਜ
ਸਿੱਖਿਆ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਮਲਕੀਤ ਸਿੰਘ ਖੋਸਾ ਜੋ ਸੰਗਰੂਰ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਹਨ, ਨੂੰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਵਾਧੂ ਚਾਰਜ ਦਿੱਤਾ ਹੋਇਆ ਹੈ। ਪ੍ਰਭ ਸਿਮਰਨ ਕੌਰ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸੰਗਰੂਰ ਦੇ ਕੋਲ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਤਿਹਗੜ੍ਹ ਸਾਹਿਬ ਦਾ ਵਾਧੂ ਚਾਰਜ ਹੈ। ਸਰਬਜੀਤ ਸਿੰਘ ਤੂਰ ਜ਼ਿਲ੍ਹਾ ਸਿੱਖਿਆ ਸੈਕੰਡਰੀ ਬਰਨਾਲਾ ਦੇ ਕੋਲ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਮਾਨਸਾ ਦਾ ਵਾਧੂ ਚਾਰਜ ਹੈ। ਕੁਲਵਿੰਦਰ ਕੌਰ ਜ਼ਿਲ੍ਹਾ ਸਿੱਖਿਆ ਅਫ਼ਸਰ ਫ਼ਿਰੋਜ਼ਪੁਰ ਸੈਕੰਡਰੀ ਦੇ ਕੋਲ ਜ਼ਿਲ੍ਹਾ ਸਿੱਖਿਆ ਅਫ਼ਸਰ ਫ਼ਰੀਦਕੋਟ ਸੈਕੰਡਰੀ ਦਾ ਵਾਧੂ ਚਾਰਜ ਹੈ। ਰੰਜੀਵ ਛਾਬੜਾ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਫ਼ਿਰੋਜ਼ਪੁਰ ਦੇ ਕੋਲ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਫ਼ਰੀਦਕੋਟ ਦਾ ਵਾਧੂ ਚਾਰਜ ਹੈ। ਅਮਰਜੀਤ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਪਟਿਆਲਾ ਦੇ ਕੋਲ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਮਾਨਸਾ ਦਾ ਵਾਧੂ ਚਾਰਜ ਹੈ ਅਤੇ ਹਰਿੰਦਰ ਕੌਰ ਜ਼ਿਲ੍ਹਾ ਸਿੱਖਿਆ ਅਫ਼ਸਰ ਪਟਿਆਲਾ ਦੇ ਕੋਲ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸੰਗਰੂਰ ਦਾ ਵਾਧੂ ਚਾਰਜ ਹੈ।
ਇਨ੍ਹਾਂ ਪ੍ਰਿੰਸੀਪਲਾਂ ਦੇ ਕੋਲ ਹੈ ਦੋ-ਦੋ ਸਕੂਲਾਂ ਦਾ ਚਾਰਜ
ਸਿੱਖਿਆ ਵਿਭਾਗ ਨੇ ਕੁਝ ਪ੍ਰਿੰਸੀਪਲਾਂ ਦੀਆਂ ਬਦਲੀਆਂ ਕੀਤੀਆਂ ਹਨ ਤੇ ਕਈ ਸਕੂਲ ਪ੍ਰਿੰਸੀਪਲਾਂ ਤੋਂ ਬਿਨਾਂ ਸੱਖਣੇ ਹੋ ਗਏ ਹਨ। ਤਲਵੰਡੀ ਸਾਬੋ ਸਕੂਲ ਦੇ ਪ੍ਰਿੰਸੀਪਲ ਗੁਰਬਿੰਦਰਪਾਲ ਸਿੰਘ ਨੂੰ ਮਲੋਟ, ਹਰੀਕੇ (ਤਰਨਤਾਰਨ) ਸਕੂਲ ਦੇ ਪ੍ਰਿੰਸੀਪਲ ਵਰਿੰਦਰ ਕੌਰ ਧਰਮਚੰਦ ਕਲਾਂ, ਧਮਾਈ (ਹੁਸ਼ਿਆਰਪੁਰ) ਸਕੂਲ ਦੇ ਪ੍ਰਿੰਸੀਪਲ ਮਨਜੀਤ ਸਿੰਘ ਨੂੰ ਬਾਰੀਆਂ ਕਲਾਂ, ਖੰਡਿਆਲਾ ਸੈਣੀਆਂ (ਹੁਸ਼ਿਆਰਪੁਰ) ਸਕੂਲ ਦੇ ਪ੍ਰਿੰਸੀਪਲ ਤਰਲੋਚਨ ਸਿੰਘ ਨੂੰ ਖੜਕਾ ਕਲਾਂ, ਰਾਏਪੁਰ (ਮਾਨਸਾ) ਸਕੂਲ ਦੇ ਪ੍ਰਿੰਸੀਪਲ ਸੁਖਦੇਵ ਸਿੰਘ ਨੂੰ ਧੁਨ (ਤਰਨਤਾਰਨ), ਮੀਆਂ ਵਿੰਡ (ਤਰਨਤਾਰਨ) ਸਕੂਲ ਦੇ ਪ੍ਰਿੰਸੀਪਲ ਜਤਿੰਦਰ ਕੌਰ ਨੂੰ ਜੰਡਿਆਲਾ ਗੁਰੂ, ਸੁਰ ਸਿੰਘ ਵਾਲਾ (ਫ਼ਿਰੋਜ਼ਪੁਰ) ਸਕੂਲ ਦੇ ਪ੍ਰਿੰਸੀਪਲ ਨੀਤੂ ਕੰਬੋਜ ਨੂੰ ਕਮਾਲਵਾਲਾ, ਸਹਿਣਾ (ਬਰਨਾਲਾ) ਸਕੂਲ ਦੇ ਪ੍ਰਿੰਸੀਪਲ ਮੇਜਰ ਸਿੰਘ ਨੂੰ ਬੋਹਾ (ਮਾਨਸਾ), ਲੋਹਟ ਬੱਧੀ (ਲੁਧਿਆਣਾ) ਸਕੂਲ ਦੇ ਪ੍ਰਿੰਸੀਪਲ ਅਨੀਤਾ ਸਿੰਗਲਾ ਨੂੰ ਗਿੱਲ, ਵੜਿੰਗ ਖੇੜਾ (ਸ੍ਰੀ ਮੁਕਤਸਰ ਸਾਹਿਬ) ਦੇ ਪ੍ਰਿੰਸੀਪਲ ਰੇਨੂੰ ਬਾਲਾ ਹਾਕੂਵਾਲਾ, ਭੂੰਬਲੀ (ਗੁਰਦਾਸਪੁਰ) ਸਕੂਲ ਦੇ ਪ੍ਰਿੰਸੀਪਲ ਸੁਖਵੰਤ ਕੌਰ ਨੂੰ ਸੇਖਵਾਂ, ਵਾਂਡਰ (ਮੋਗਾ) ਸਕੂਲ ਦੇ ਪ੍ਰਿੰਸੀਪਲ ਗੌਤਮ ਖੁਰਾਨਾ ਨੂੰ ਕੋਟਲੀ ਅਬਲੂ (ਸ੍ਰੀ ਮੁਕਤਸਰ ਸਾਹਿਬ), ਭਾਗੋਕੇ (ਫ਼ਿਰੋਜ਼ਪੁਰ) ਸਕੂਲ ਦੇ ਪ੍ਰਿੰਸੀਪਲ ਸੰਜੀਵ ਕੰਬੋਜ ਨੂੰ ਮੰਡੀ ਅਮੀਨਗੰਜ (ਫ਼ਾਜ਼ਿਲਕਾ), ਫੰਗੇਟਾ (ਪਠਾਨਕੋਟ) ਸਕੂਲ ਦੇ ਪ੍ਰਿੰਸੀਪਲ ਮੰਜੂ ਬਾਲਾ ਨੂੰ ਧੇਬੜਾ, ਸਿੰਘਾਂਵਾਲਾ (ਮੋਗਾ) ਸਕੂਲ ਦੇ ਪ੍ਰਿੰਸੀਪਲ ਨਿਸ਼ਾਨ ਸਿੰਘ ਨੂੰ ਖੋਸਾ ਕੋਟਲਾ, ਭੁੱਕੂ ਮਾਜਰਾ (ਰੂਪਨਗਰ) ਸਕੂਲ ਦੇ ਪ੍ਰਿੰਸੀਪਲ ਗੁਰਚਰਨ ਸਿੰਘ ਨੂੰ ਕਾਂਗੜ, ਜੋਗਾ (ਮਾਨਸਾ) ਸਕੂਲ ਦੇ ਪ੍ਰਿੰਸੀਪਲ ਵਿਨਸੀ ਜਿੰਦਲ ਨੂੰ ਬਰਨਾਲਾ, ਔੜ (ਸ੍ਰੀ ਭਗਤ ਸਿੰਘ ਨਗਰ) ਦੇ ਪ੍ਰਿੰਸੀਪਲ ਇੰਦੂ ਨੂੰ ਘਨੌਲੀ, ਮਲੋਟ ਸਕੂਲ ਦੇ ਪ੍ਰਿੰਸੀਪਲ ਸੁਨੀਤਾ ਬੁਲੰਦੀ ਨੂੰ ਅਬੋਹਰ, ਬਾਸੀਆਂ (ਲੁਧਿਆਣਾ) ਸਕੂਲ ਦੇ ਪ੍ਰਿੰਸੀਪਲ ਹਰਜਿੰਦਰ ਸਿੰਘ ਨੂੰ ਭੋਗੀ ਵਾਲਾ (ਸੰਗਰੂਰ), ਦੁਬਲੀ (ਤਰਨਤਾਰਨ) ਸਕੂਲ ਦੇ ਪ੍ਰਿੰਸੀਪਲ ਹਰਵਿੰਦਰ ਸਿੰਘ ਨੂੰ ਜਸਤਰਵਾਲ (ਅੰਮ੍ਰਿਤਸਰ), ਟਿੱਬਾ (ਸੰਗਰੂਰ) ਸਕੂਲ ਦੇ ਪ੍ਰਿੰਸੀਪਲ ਕੁਲਵੰਤ ਸਿੰਘ ਨੂੰ ਨਾਰੀ ਕੇ, ਗਿੱਦੜਬਾਹਾ ਸਕੂਲ ਦੇ ਪ੍ਰਿੰਸੀਪਲ ਸ਼ੰਕਰ ਚੌਧਰੀ ਨੂੰ ਮਲੋਟ (ਮੁੰਡੇ), ਝੱਖੜਵਾਲਾ (ਫ਼ਰੀਦਕੋਟ) ਸਕੂਲ ਦੇ ਪ੍ਰਿੰਸੀਪਲ ਸੁਖਚੈਨ ਸਿੰਘ ਨੂੰ ਸੁਖਨ ਵਾਲਾ, ਤੇਹਿੰਗ (ਜਲੰਧਰ) ਸਕੂਲ ਦੇ ਪ੍ਰਿੰਸੀਪਲ ਸੰਤੋਸ਼ ਕੁਮਾਰੀ ਨੂੰ ਰੱਤੇਵਾਲਾ, ਭੰਡਾਲਾ (ਗੁਰਦਾਸਪੁਰ) ਸਕੂਲ ਦੇ ਪ੍ਰਿੰਸੀਪਲ ਜਤਿੰਦਰ ਕੌਰ ਨੂੰ ਭੁੰਬਲੀ, ਭੁਲੱਥ (ਕਪੂਰਥਲਾ) ਦੇ ਪ੍ਰਿੰਸੀਪਲ ਨੀਰਜ ਕੁਮਾਰ ਨੂੰ ਸ੍ਰੀ ਆਨੰਦਪੁਰ ਸਾਹਿਬ, ਬੁੱਟਰ (ਮੋਗਾ) ਸਕੂਲ ਦੇ ਪ੍ਰਿੰਸੀਪਲ ਅਮਨਦੀਪ ਸਿੰਘ ਨੂੰ ਬੋਪਾਰਾਏ ਕਲਾਂ (ਲੁਧਿਆਣਾ) ਵਿਖੇ ਲਾਇਆ ਗਿਆ ਹੈ। ਉਕਤ ਸਾਰੇ ਪ੍ਰਿੰਸੀਪਲ ਦੋ-ਦੋ ਸਕੂਲਾਂ ਦਾ ਚਾਰਜ ਸੰਭਾਲਣਗੇ। ਜਿਹੜੇ ਸਕੂਲ ਨੂੰ ਉਹ ਛੱਡ ਕੇ ਆਏ ਹਨ ਅਤੇ ਪਹਿਲਾਂ ਵਾਲੇ ਸਕੂਲ ਦਾ ਕੰਮਕਾਜ ਵੀ ਉਹ ਹੀ ਦੇਖਣਗੇ।
ਐਡੀਸ਼ਨਲ ਚਾਰਜ ਵਾਲੇ ਪ੍ਰਿੰਸੀਪਲ ਤਿੰਨ-ਤਿੰਨ ਸਕੂਲਾਂ ਵਿਚ ਜਾਣਗੇ
ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਦਾ ਹੁਕਮ ਹੈ ਕਿ ਜਿਨ੍ਹਾਂ ਪ੍ਰਿੰਸੀਪਲਾਂ ਦੀ ਬਦਲੀ ਉਪਰੰਤ ਪਿਛਲੇ ਸਟੇਸ਼ਨ ’ਤੇ ਕੋਈ ਰੈਗੂਲਰ ਪ੍ਰਿੰਸੀਪਲ ਨਹੀਂ ਰਹਿ ਜਾਂਦਾ, ਉਨ੍ਹਾਂ ਸਕੂਲਾਂ ਵਿਚ ਉਹ ਹਫ਼ਤੇ ਦੇ ਅਖੀਰਲੇ ਤਿੰਨ ਦਿਨ ਵੀਰਵਾਰ, ਸ਼ੁੱਕਰਵਾਰ ਤੇ ਸ਼ਨੀਵਾਰ ਨੂੰ ਜਾਣਗੇ ਅਤੇ ਨਵੀਂ ਤੈਨੂੰ ਵਾਲੀ ਥਾਂ ’ਤੇ ਪਹਿਲੇ ਤਿੰਨ ਦਿਨ ਸੋਮਵਾਰ, ਮੰਗਲਵਾਰ ਤੇ ਬੁੱਧਵਾਰ ਨੂੰ ਜਾਣਗੇ।