ਚੰਡੀਗੜ੍ਹ,23 ਅਕਤੂਬਰ,2020: ਪੰਜਾਬ ਪੁਲਿਸ ਦੀ ਵਰਦੀ ਬਾਰੇ ਵਿਭਾਗ ਵੱਲੋਂ ਨਵੇਂ ਹੁਕਮ ਜਾਰੀ ਕੀਤੇ ਗਏ ਨੇ। ਸਰਦੀਆਂ ਸ਼ੁਰੂ ਹੋਣ ਕਾਰਨ ਪੁਲਿਸ ਕਰਮੀ ਦਿਨ ਵੇਲੇ ਗਰਮੀ ਵਾਲੀ ਵਰਦੀ ਦੀਆਂ ਬਾਹਾਂ ਪੂਰੀਆਂ ਹੇਠਾਂ ਕਰ ਸਕਦੇ ਹਨ ਭਾਵ ਉਹ ਗਰਮੀਆਂ ਵਾਲੀ ਵਰਦੀ ਦੀਆਂ ਬਾਹਵਾਂ ਦੇ ਕਾਫ ਦਿਨ ਵੇਲੇ ਹੇਠਾਂ ਕਰ ਸਕਦੇ ਨੇ।
ਆਪਣੀ ਲੋੜ ਮੁਤਾਬਿਕ ਉਹ ਸ਼ਾਮ ਤੋਂ ਸਵੇਰ ਤੱਕ ਰਾਤ ਨੂੰ ਸਰਦੀ ਵਾਲੀ ਵਰਦੀ ਵੀ ਪਾ ਸਕਦੇ ਹਨ । ਇਹ ਹੁਕਮ 25 ਅਕਤੂਬਰ ਤੋਂ ਲਾਗੂ ਹੋਵੇਗਾ ।