ਰਾਵਣ ਵਾਂਗ ਨਰਿੰਦਰ ਮੋਦੀ ਵੀ ਹਉਮੈ ਅਤੇ ਹੰਕਾਰ ਦਾ ਸ਼ਿਕਾਰ ਹੋ ਗਏ ਹਨ: ਬਰਿੰਦਰ ਢਿੱਲੋ
ਬਾਈਕ ਰੈਲੀ ਉਪਰੰਤ ਮਾਨਸਾ ਵਿਖੇ ਸਾੜਿਆ ਜਾਵੇਗਾ ਮੋਦੀ ਰਾਵਣ ਦਾ ਪੁਤਲਾ
ਕਿਸਾਨਾਂ ਅਤੇ ਮਜਦੂਰਾਂ ਦੇ ਰਾਵਣ ਹਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ: ਬਰਿੰਦਰ ਢਿੱਲੋਂ
ਪੰਜਾਬ ਯੂਥ ਕਾਂਗਰਸ ਦੁਸ਼ਹਿਰੇ ਦੇ ਮੌਕੇ ਤੇ ਮਾਨਸਾ ਵਿਖੇ ਰਾਵਣ ਦੀ ਥਾਂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਸਾੜੇਗੀ। ਆਪਣੇ ਬਿਆਨ ਵਿੱਚ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਤੇ ਮੋਦੀ ਸਰਕਾਰ ਧੱਕੇ ਨਾਲ ਲਾਗੂ ਕੀਤੇ ਕੀਤੇ ਗਏ ਨਵੇਂ ਕਿਸਾਨ ਤੇ ਮਜਦੂਰ ਮਾਰੂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਪੰਜਾਬ ਯੂਥ ਕਾਂਗਰਸ ਵਲੋਂ ਦੁਸਹਿਰੇ ਦੇ ਮੌਕੇ ਤੇ ਮਾਨਸਾ ਵਿਖੇ ਰਾਵਣ ਦਾ ਪੁਤਲਾ ਸਾੜਣ ਦੀ ਬਜਾਏ ਕਿਸਾਨ ਤੇ ਮਜਦੂਰਾਂ ਦੇ ਰਾਵਣ ਨਰਿੰਦਰ ਮੋਦੀ ਦਾ ਪੁਤਲਾ ਸਾੜਿਆ ਜਾਵੇਗਾ ਤਾਂ ਜੋ ਨਰਿੰਦਰ ਮੋਦੀ ਦੀ ਕਿਸਾਨਾਂ ਪ੍ਰਤੀ ਮਾੜੀ ਸੋਚ ਨੂੰ ਇਸ ਅੱਗ ਵਿੱਚ ਖਤਮ ਕੀਤਾ ਸਕੇ ਅਤੇ ਪੰਜਾਬ ਦੀ ਆਵਾਜ਼ ਗੂੰਗੀ ਬਹਿਰੀ ਮੋਦੀ ਸਰਕਾਰ ਦੇ ਬੂਹੇ ਤਕ ਪਹੁੰਚਾਈ ਜਾ ਸਕੇ।
ਉਹਨਾਂ ਨੇ ਕਿਹਾ ਕਿ ਦੁਸਹਿਰੇ ਦਾ ਤਿਓਹਾਰ ਬੁਰਾਈ ਤੇ ਚੰਗਾਈ ਦਾ ਪ੍ਰਤੀਕ ਹੈ ਤੇ ਅੱਜ ਦੇਸ਼ ਵਿੱਚ ਰਾਵਣ ਦੇ ਕਿਰਦਾਰ ਵਿੱਚ ਬੀਜੇਪੀ ਸਰਕਾਰ ਕਿਸਾਨਾਂ ਦੇ ਰਾਵਣ ਵਜੋਂ ਕੰਮ ਕਰ ਰਹੀ ਹੈ। ਉਹਨਾਂ ਨੇ ਕਿਹਾ ਕਿ ਰਾਵਣ ਵਾਂਗ ਨਰਿੰਦਰ ਮੋਦੀ ਵੀ ਹਉਮੈ ਅਤੇ ਹੰਕਾਰ ਦਾ ਸ਼ਿਕਾਰ ਹੋ ਗਏ ਹਨ ਜਿਸ ਕਰਕੇ ਅੱਜ ਪ੍ਰਧਾਨ ਮੰਤਰੀ ਮੋਦੀ ਆਪਣੇ ਸੂਟ ਬੂਟ ਵਾਲੇ ਯਾਰਾਂ ਨੂੰ ਖੁਸ਼ ਅਤੇ ਹੋਰ ਅਮੀਰ ਕਰਨ ਦੇ ਲਈ ਦੇਸ਼ ਦਾ ਢਿੱਡ ਭਰਨ ਵਾਲੇ ਕਿਸਾਨਾਂ ਅਤੇ ਮਜਦੂਰਾਂ ਸਮੇਤ ਕਰੋੜਾਂ ਹੀ ਲੋਕਾਂ ਦੀ ਖੁਸ਼ੀ ਨੂੰ ਧੱਕੇ ਨਾਲ ਲਾਗੂ ਕੀਤੇ ਗਏ ਕਿਸਾਨ ਵਿਰੋਧੀ ਬਿੱਲਾਂ ਰਾਹੀਂ ਖੋ ਰਹੇ ਹਨ।
ਬਰਿੰਦਰ ਢਿੱਲੋਂ ਨੇ ਕਿਹਾ ਕਿ ਦੇਸ਼ ਦੇ ਅੰਬਾਨੀ ਤੇ ਅਡਾਨੀ ਨਾਲ ਮਿਲਕੇ ਧੱਕੇ ਨਾਲ ਲਾਗੂ ਕੀਤੇ ਗਏ ਕਿਸਾਨ ਅਤੇ ਮਜਦੂਰ ਮਾਰੂ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਪੰਜਾਬੀਆਂ ਦੇ ਦਿਲਾਂ ਵਿੱਚ ਨਫਰਤ ਦੀ ਅੱਗ ਜਲ ਰਹੀ ਹੈ ਅਤੇ ਪੰਜਾਬ ਦੇ ਕਿਸਾਨਾਂ ਅਤੇ ਮਜਦੂਰਾਂ ਦੀ ਇਹ ਅੱਗ ਮੋਦੀ ਸਰਕਾਰ ਦਾ ਤਖਤਾ ਪਲਟ ਦਵੇਗੀ।