ਲਖਨਊ,, 24 ਅਕਤੂਬਰ 2020 - ਉੱਤਰ ਪ੍ਰਦੇਸ਼ ਪੁਲਿਸ ਦੇ ਸੀਨੀਅਰ ਅਧਿਕਾਰੀ ਡੀ ਆਈ ਜੀ ਚੰਦਰ ਪ੍ਰਕਾਸ਼ ਦੀ ਪਤਨੀ ਨੇ ਸ਼ਨੀਵਾਰ ਨੂੰ ਲਖਨਊ ਵਿੱਚ ਉਨ੍ਹਾਂ ਦੇ ਘਰ 'ਚ ਹੀ ਕਥਿਤ ਤੌਰ 'ਤੇ ਖੁਦਕੁਸ਼ੀ ਕਰ ਲਈ। ਡੀ ਆਈ ਜੀ ਚੰਦਰ ਪ੍ਰਕਾਸ਼ ਸੂਬਾ ਸਰਕਾਰ ਵੱਲੋਂ ਹਾਥਰਾਸ ਕਤਲ ਅਤੇ ਸਮੂਹਿਕ ਜਬਰ ਜਨਾਹ ਦੇ ਮਾਮਲੇ ਦੀ ਜਾਂਚ ਲਈ ਗਠਿਤ ਕੀਤੀ ਗਈ ਐਸਆਈਟੀ ਦਾ ਹਿੱਸਾ ਹਨ।
ਮੀਡੀਆ ਰਿਪੋਰਟਾਂ ਅਨੁਸਾਰ ਮ੍ਰਿਤਕ ਦੀ ਪਹਿਚਾਣ ਪੁਸ਼ਪਾ ਦੇਵੀ (36) ਵਜੋਂ ਹੋਈ ਹੈ ਅਤੇ ਉੁਸ ਦੀ ਲਾਸ਼ ਛੱਤ ਦੇ ਪੱਖੇ ਨਾਲ ਲਟਕਦੀ ਮਿਲੀ ਹੈ। ਪੁਸ਼ਪਾ ਦੇਵੀ ਸੀਨੀਅਰ ਅਧਿਕਾਰੀ ਡੀ ਆਈ ਜੀ ਚੰਦਰ ਪ੍ਰਕਾਸ਼ ਦੀ ਪਤਨੀ ਹੈ ਅਤੇ ਲਾਸ਼ ਕੋਲੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ ਜਦੋਂ ਕਿ ਮਾਮਲੇ ਦੀ ਜਾਂਚ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ।
ਹਲਾਂਕਿ ਪਤਾ ਲੱਗਿਆ ਹੈ ਕਿ ਡੀ ਆਈ ਜੀ ਚੰਦਰ ਪ੍ਰਕਾਸ਼ ਅਜੇ ਘਰੋਂ ਥੋੜ੍ਹਾ ਸਮਾਂ ਪਹਿਲਾਂ ਹੀ ਘਰੋਂ ਗਏ ਸਨ ਕਿ ਉਨ੍ਹਾਂ ਦੀ ਪਤਨੀ ਨੇ ਉਨ੍ਹਾਂ ਨੂੰ ਫੋਨ ਕਰਕੇ ਕਿਹਾ ਕਿ ਤੁਹਾਨੂੰ ਤੁਹਾਡੀ ਜ਼ਿੰਦਗੀ ਮੁਬਾਰਕ ਹੋਵੇ ਅਤੇ ਜਿਸ ਤੋਂ ਬਾਅਦ ਡੀ ਆਈ ਜੀ ਚੰਦਰ ਪ੍ਰਕਾਸ਼ ਤੁਰੰਤ ਘਰ ਵਾਪਿਸ ਪਰਤੇ ਪਰ ਉਦੋਂ ਤੱਕ ਉਨ੍ਹਾਂ ਦੀ ਪਤਨੀ ਨੇ ਖੁਦਕੁਸ਼ੀ ਕਰ ਲਈ ਸੀ।