← ਪਿਛੇ ਪਰਤੋ
ਅਸ਼ੋਕ ਵਰਮਾ
ਮਾਨਸਾ, 24 ਅਕਤੂਬਰ 2020 - ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਸਬਜ਼ੀਆਂ ਦੀ ਪੈਦਾਵਾਰ ਵਿੱਚ ਸਟੇਟ ਐਵਾਰਡ ਜੇਤੂ ਜਗਰੂਪ ਸਿੰਘ ਚੂਹੜੀਆ (54) ਦਾ ਸੰਖੇਪ ਬਿਮਾਰੀ ਕਾਰਨ ਦੇਹਾਂਤ ਹੋ ਗਿਆ। ਉਨ੍ਹਾਂ ਸਬਜ਼ੀਆਂ ਨੂੰ ਰੇਤਲੇ ਇਲਾਕੇ ਵਿੱਚ ਪੈਦਾ ਕਰਨ ਲਈ ਵੱਡਾ ਯੋਗਦਾਨ ਪਾਇਆ ਸੀ ਅਤੇ ਯੂਨੀਵਰਸਿਟੀ ਦੀਆਂ ਨਵੀਂਆਂ ਸਬਜ਼ੀ ਵਰਾਇਟੀਆਂ ਨੂੰ ਮਾਲਵਾ ਖੇਤਰ ਵਿੱਚ ਉਗਾਕੇ ਕਿਸਾਨਾਂ ਵਿੱਚ ਖੇਤੀ ਵਿਭਿੰਨਤਾ ਲਈ ਲਹਿਰ ਖੜ੍ਹੀ ਕੀਤੀ ਸੀ। ਉਨ੍ਹਾਂ ਕੱਦੂ ਜਾਤੀ ਦੀਆਂ ਫ਼ਸਲਾਂ ਨੂੰ ਪੈਦਾ ਕਰਕੇ ਇਲਾਕੇ ਦੇ ਕਿਸਾਨਾਂ ਨੂੰ ਨਵੀਂ ਚੇਟਕ ਲਾਕੇ ਕਦੇ ਗਰਮੀਆਂ ਵਿੱਚ ਸਬਜ਼ੀ ਦੀ ਕਮੀ ਨਹੀਂ ਸੀ ਆਉਣ ਦਿੱਤੀ।ਉਨ੍ਹਾਂ ਨਮਿੱਤ ਅੰਤਿਮ ਅਰਦਾਸ ਤੇ ਪਾਠ ਦੇ ਭੋਗ ਪਿੰਡ ਚੂਹੜੀਆ ਵਿਖੇ 27 ਅਕਤੂਬਰ ਨੂੰ ਪਾਏ ਜਾਣਗੇ।
Total Responses : 260