ਅਸ਼ੋਕ ਵਰਮਾ
ਬਠਿੰਡਾ, 24 ਅਕਤੂਬਰ 2020 - ਬਠਿੰਡਾ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੀ ਅਗਵਾਈ ਵਿੱਚ ਕੀਤੇ ਜਾ ਰਹੇ ਜਬਰਦਸਤ ਵਿਰੋਧ ਦੇ ਬਾਵਜੂਦ ਬਣਾਏ ਤਿੰਨ ਨਵੇਂ ਬਣਾਏ ਖੇਤੀ ਵਿਰੋਧੀ ਕਾਨੂੰਨਾਂ ਖਿਲਾਫ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਿਲਾ ਬਠਿੰਡਾ ਨੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ 8 ਸ਼ਹਿਰਾਂ ਵਿੱਚ ਕੱਲ੍ਹ 25 ਅਕਤੂਬਰ ਨੂੰ ਦਸ਼ਹਿਰੇ ਮੌਕੇ ਬਦੀ ਦੇ ਪ੍ਰਤੀਕ ਅੱਜ ਦੇ ਜਾਬਰਾਂ ਕਾਰਪੋਰੇਟ ਘਰਾਣਿਆਂ, ਦੇਸੀ ਵਿਦੇਸੀ ਕੰਪਨੀਆਂ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਿੱਕੜੀ ਦੇ ਦਿਉ ਕੱਦ ਬੁੱਤ ਬਣਾ ਕੇ ਸਾੜਨ ਲਈ ਪ੍ਰਬੰਧ ਮੁਕੰਮਲ ਕਰ ਰਹੇ ਹਨ। ਇਸ ਤੋਂ ਇਲਾਵਾ ਚੱਲ ਰਹੇ ਮੋਰਚਿਆਂ ਦੇ ਅੱਜ 24ਵੇਂ ਦਿਨ ਰੋਜਾਨਾ ਦੀ ਤਰਾਂ ਜੀਦਾ ਅਤੇ ਲਹਿਰਾਬੇਗਾ ਵਿਖੇ ਟੋਲ ਪਲਾਜਾ ਤੋਂ ਪਰਚੀ ਬੰਦ, ਸੰਗਤ ਅਤੇ ਭੁੱਚੋ ਖੁਰਦ ਵਿਖੇ ਐਸਾਰ ਕੰਪਨੀ , ਰਾਮਪੁਰਾ ਵਿਖੇ ਰਿਲਾਇੰਸ ਕੰਪਨੀ ਦੇ ਪੰਪ ਦੀ ਤੇਲ ਦੀ ਵਿਕਰੀ ਬੰਦ ਅਤੇ ਭੁੱਚੋ ਖੁਰਦ ਵਿਖੇ ਬੈਸਟ ਪਰਾਇਸ ਮੌਲ ਤੋਂ ਖਰੀਦ ਬੰਦ ਕਰਕੇ ਇਹਨਾਂ ਕਾਰਪੋਰੇਟ ਘਰਾਣਿਆਂ ਦਾ ਕਾਰੋਬਾਰ ਠੱਪ ਕੀਤਾ ਹੋਇਆ ਹੈ ।
ਪ੍ਰੈਸ ਨੂੰ ਜਾਣਕਾਰੀ ਦਿੰਦਿਆ ਜਿਲਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਅਤੇ ਜਸਵੀਰ ਸਿੰਘ ਬੁਰਜ ਸੇਮਾ ਨੇ ਦੱਸਿਆ ਕਿ ਬਠਿੰਡਾ ਸ਼ਹਿਰ ਵਿੱਚ ਸਟੇਡੀਅਮ ਕੋਲ, ਭਗਤਾ ਵਿਖੇ ਸਰਕਾਰੀ ਸਕੂਲ ਦੇ ਸਟੇਡੀਅਮ ਵਿੱਚ, ਰਾਮਪੁਰਾ ਵਿਖੇ ਸਟੇਸ਼ਨ ਦੇ ਨੇੜੇ ਪੀਡਬਲਿਊਡੀ ਦੇ ਗਰਾਊਂਡ ਵਿੱਚ, ਭੁੱਚੋ ਮੰਡੀ ਦੇ ਪਾਰਕ ਵਿਚ,ਨਥਾਣਾ ਵਿਖੇ ਕੋ ਆਪਰੇਟਿਵ ਬੈਂਕ ਦੇ ਸਾਹਮਣੇ ਸਕੂਲ ਦੇ ਗਰਾਊਂਡ ਵਿੱਚ, ਮੌੜ ਮੰਡੀ ਵਿੱਚ ਵੀ ਖਾਲਸਾ ਹਾਈ ਸਕੂਲ ਦੇ ਗਰਾਊਂਡ ਵਿਚ ਅਤੇ ਤਲਵੰਡੀ ਸਾਬੋ ਟਰੈਕਟਰ ਮੰਡੀ ਵਿੱਚ ਇਸ ਤਿੱਕੜੀ ਦੇ ਬੁੱਤ ਸਾੜੇ ਜਾਣਗੇ। ਕਿਸਾਨ ਆਗੂਆਂ ਨੇ ਸਾਰੇ ਟਰਾਂਸਪੋਟਰਾ, ਟਰੇਡ ਯੂਨੀਅਨਾਂ, ਮੁਲਾਜਮ ਜਥੇਬੰਦੀਆਂ , ਵੱਖ-ਵੱਖ ਵਿਭਾਗਾਂਭਾਗਾਂ ਵਿੱਚ ਹੋਰ ਕਰਮਚਾਰੀਆਂ, ਆੜਤੀਆ, ਪੱਲੇਦਾਰਾਂ, ਦੁਕਾਨਦਾਰਾਂ,ਹੋਰ ਕਾਰੋਬਾਰੀਆਂ ਸਮੇਤ ਸਮੂਹ ਸਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਕੱਲ ਨੂੰ ਇਸ ਪ੍ਰੋਗਰਾਮ ਵਿੱਚ ਵੱਧ ਤੋਂ ਵੱਧ ਪਹੁੰਚਣ ਅਤੇ ਇਸ ਸੰਘਰਸ ਨੂੰ ਆਪਣਾ ਸੰਘਰਸ ਸਮਝਦੇ ਹੋਏ ਇਸ ਵਿੱਚ ਹਿੱਸਾ ਪਾਉਣ ਕਿਉਂ ਕੇ ਇਹਨਾਂ ਕਾਨੂੰਨਾਂ ਨਾਲ ਖੇਤੀ ਦਾ ਧੰਦਾ ਅਤੇ ਮੰਡੀਕਰਨ ਬੋਰਡ ਦਾ ਢਾਂਚਾ ਫੇਲ ਹੋ ਜਾਵੇਗਾ ਜਿਸ ਨਾਲ ਖੇਤੀ ਨਾਲ ਜੁੜੇ ਸਾਰੇ ਕਾਰੋਬਾਰੀਆਂ ਦੇ ਕਾਰੋਬਾਰ ਵੀ ਠੱਪ ਹੋ ਜਾਣਗੇ।
ਉਹਨਾਂ ਦੱਸਿਆ ਕਿ ਦੋ ਭਾਜਪਾ ਆਗੂਆਂ ਮੱਖਣ ਜਿੰਦਲ ਰਾਮਪੁਰਾ ਅਤੇ ਵਿਨੋਦ ਕੁਮਾਰ ਭੁੱਚੋ ਮੰਡੀ ਦੇ ਘਰਾਂ ਦਾ 12 ਵਜੇ ਤੋਂ 3 ਵਜੇ ਤੱਕ ਘਿਰਾਓ ਅਤੇ ਘਰਾਂ ਅੱਗੇ ਧਰਨੇ ਜਾਰੀ ਹਨ ਅਤੇ ਬਣਾਂਵਾਲੀ ਥਰਮਲ ਪਲਾਂਟ ਦਾ ਰੇਲਵੇ ਲਾਈਨ ਤੇ ਧਰਨਾਂ ਦੇ ਕੇ ਕੋਇਲਾ ਅੰਦਰ ਜਾਣਾ ਬੰਦ ਕੀਤਾ ਹੋਇਆ ਹੈ ਅੱਜ ਦੇ ਮੁੱਖ ਬੁਲਾਰੇ ਸੂਬਾ ਆਗੂ ਹਰਿੰਦਰ ਕੌਰ ਬਿੰਦੂ , ਹਰਜਿੰਦਰ ਸਿੰਘ ਬੱਗੀ, ਰਾਜਵਿੰਦਰ ਸਿੰਘ ਰਾਮਨਗਰ, ਬਸੰਤ ਸਿੰਘ ਕੋਠਾ ਗੁਰੂ, ਜਗਦੇਵ ਸਿੰਘ ਜੋਗੇਵਾਲਾ ਅਤੇ ਕੁਲਵੰਤ ਸ਼ਰਮਾ ਨੇ ਕਾਲੇ ਖੇਤੀ ਕਾਨੂੰਨ ਅਤੇ ਬਿਜਲੀ ਸੋਧ ਬਿੱਲ 2020 ਸਣੇ ਭੂਮੀ ਗ੍ਰਹਿਣ ਬਿੱਲ ਦੀਆਂ ਸੋਧਾਂ , ਕਿਸਾਨਾਂ ਮਜ਼ਦੂਰਾਂ ਦੇ ਹਰ ਕਿਸਮ ਦੇ ਕਰਜੇ ਖਤਮ , ਸੂਦਖੋਰੀ ਕਰਜਾ ਕਾਨੂੰਨ ਕਿਸਾਨ ਮਜ਼ਦੂਰ ਪੱਖੀ ਬਨਾਉਣ,ਕਰਜ਼ਿਆਂ ਦੁੱਖੋਂ ਖੁਦਕੁਸ਼ੀਆਂ ਦਾ ਸ਼ਿਕਾਰ ਹੋਏ ਕਿਸਾਨਾਂ ਮਜਦੂਰਾਂ ਦੇ ਵਾਰਸਾਂ ਨੂੰ 5-5 ਲੱਖ ਦੀ ਫੌਰੀ ਰਾਹਤ ਅਤੇ 1-1 ਪੱਕੀ ਨੌਕਰੀ ਦੇਣ ਅਤੇ ਕਰੋਨਾ ਦੀ ਆੜ ਹੇਠ ਸਰਕਾਰ ਖਿਲਾਫ ਲਿਖਣ ਬੋਲਣ ਵਾਲੇ ਕਵੀਆਂ, ਵਕੀਲਾਂ, ਬੁੱਧੀਜੀਵੀਆਂ, ਕਲਾਕਾਰਾਂ, ਲੇਖਕਾਂ ਅਤੇ ਸ਼ਾਂਤਮਈ ਅੰਦੋਲਨਕਾਰੀਆਂ ਨੂੰ ਬਿਨਾਂ ਸ਼ਰਤ ਰਿਹਾਅ ਕਰਨ ਦੀ ਮੰਗ ਕੀਤੀ।
ਇਸ ਮੌਕੇ ਗੀਤਕਾਰ ਗੁਰਬਿੰਦਰ ਬਰਾੜ, ਕਿਸਾਨ ਆਗੂ ਨਿੱਕਾ ਸਿੰਘ ਜੇਠੂਕੇ, ਦਰਸਨ ਸਿੰਘ ਮਾਈਸਰਖਾਨਾ, ਹੁਸਅਿਾਰ ਸਿੰਘ ਚੱਕ ਫਤਿਹ ਸਿੰਘ ਵਾਲਾ, ਬਲਜੀਤ ਸਿੰਘ ਪੂਹਲਾ, ਪਾਲਾ ਸਿੰਘ ਕੋਠਾ ਗੁਰੂ, ਜਗਸੀਰ ਸਿੰਘ ਝੁੰਬਾ, ਅਮਰੀਕ ਸਿੰਘ ਸਿਵੀਆ, ਕੁਲਵੰਤ ਰਾਏ ਸਰਮਾ, ਰਾਮ ਸਿੰਘ ਕੋਟ ਗੁਰੂ, ਬਿੰਦਰ ਸਿੰਘ ਜੋਗੇਵਾਲਾ, ਪਰਮਜੀਤ ਕੌਰ ਪਿੱਥੋ ,ਹਰਪ੍ਰੀਤ ਕੌਰ ਜੇਠੂਕੇ , ਕਰਮਜੀਤ ਕੌਰ ਲਹਿਰਾ ਖਾਨਾ, ਚਰਨਜੀਤ ਕੌਰ ਭੁੱਚੋ ਖੁਰਦ ਨੇ ਵੀ ਸੰਬੋਧਨ ਕੀਤਾ।ਲੋਕ ਪੱਖੀ ਗਾਇਕ ਜਗਸੀਰ ਸਿੰਘ ਜੀਦਾ ਨੇ ਜੀਦਾ ਟੋਲਾ ਪਲਾਜਾ ਤੇ ਰਾਤ ਨੂੰ ਗੀਤਾਂ ਰਾਹੀਂ ਆਪਣੀ ਹਾਜਰੀ ਲਵਾਈ । ਸੁਖਵਿੰਦਰ ਚੀਦਾ ਦੀ ਟੀਮ ਵੱਲੋਂ ਇਨਕਲਾਬ ਜਿੰਦਾਬਾਦ ਦਾ ਨਾਟਕ ਵੀ ਖੇਡਿਆ ਗਿਆ ।ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸਨ ਵੱਲੋਂ ਮੁਫਤ ਡਾਕਟਰੀ ਕੈਂਪ ਜਾਰੀ ਹਨ।