← ਪਿਛੇ ਪਰਤੋ
ਰਵੀ ਜੱਖੂ
ਚੰਡੀਗੜ੍ਹ, 25 ਅਕਤੂਬਰ 2020 - ਚੰਡੀਗੜ੍ਹ ਦੇ ਸੈਕਟਰ-22ਡੀ ਸਥਿਤ ਸਰਕਾਰੀ ਮਕਾਨ ਦੇ ਕੋਲ ਹੀ ਅੱਜ ਸਵੇਰੇ ਪੰਜਾਬ ਦੇ ਫੂਡ ਐਂਡ ਸਪਲਾਈ ਡਰੱਗ ਡਿਪਾਰਟਮੈਂਟ ਦੇ ਕਰਮਚਾਰੀ ਨੂੰ ਇੱਕ ਮਾਸਕ ਪਾਏ ਨੌਜਵਾਨ ਵੱਲੋਂ ਗੋਲੀ ਮਾਰਨ ਦੀ ਖਬਰ ਸਾਹਮਣੇ ਆਈ ਹੈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਨੌਜਵਾਨ ਮੌਕੇ ਤੋਂ ਫਰਾਰ ਹੋ ਗਿਆ। ਕਰਮਚਾਰੀ ਦੀ ਪਹਿਚਾਣ ਅਮਰੀਕ ਸਿੰਘ ਵੱਜੋਂ ਹੋਈ ਹੈ। ਜਿਸ ਸਮੇਂ ਇਹ ਵਾਰਦਾਤ ਵਾਪਰੀ ਉਸ ਸਮੇਂ ਅਮਰੀਕ ਸਿੰਘ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ 'ਤੇ ਘਰ ਵਾਪਿਸ ਪਰਤ ਰਿਹਾ ਸੀ। ਜਿਸ ਤੋਂ ਬਾਅਦ ਅਮਰੀਕ ਸਿੰਘ ਨੂੰ ਜ਼ਖਮੀ ਹਾਲਤ 'ਚ ਪੀ ਜੀ ਆਈ 'ਚ ਭਰਤੀ ਕਰਵਾਇਆ ਗਿਆ। ਜਦੋਂ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
Total Responses : 189