← ਪਿਛੇ ਪਰਤੋ
ਜੀ ਐਸ ਪੰਨੂ
ਪਟਿਆਲਾ, 25 ਅਕਤੂਬਰ 2020 - ਜਿੱਥੇ ਪਟਿਆਲਾ 'ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਗਰ ਨਿਗਮ ਵਿਖੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਜਿਵੇਂ ਹੀ ਮੁੱਖ ਮੰਤਰੀ ਦਾ ਕਾਫ਼ਲਾ ਮੋਤੀ ਮਹਿਲ ਵੱਲ ਰਵਾਨਾ ਹੋਇਆ ਤਾਂ ਉੱਥੋਂ ਥੋੜ੍ਹੀ ਹੀ ਦੂਰ ਐਨ ਆਈ ਐਸ ਚੌਂਕ 'ਚ ਦੋ ਧਿਰਾਂ ਵਿੱਚ ਝੜਪ ਹੋ ਗਈ ਅਤੇ ਗੋਲੀ ਚੱਲ ਗਈ ਜਿਸ 'ਚ ਲਾਲੀ ਨਾਂਅ ਦੇ ਵਿਅਕਤੀ ਤੋਂ ਬਿਨਾਂ ਇੱਕ ਹੋਰ ਜਣਾ ਜ਼ਖ਼ਮੀ ਹੋਇਆ ਹੈ ਜਿਨ੍ਹਾਂ ਨੂੰ ਇਲਾਜ ਲਈ ਸਰਕਾਰੀ ਰਜਿੰਦਰਾ ਹਸਪਤਾਲ ਭਰਤੀ ਕਰਵਾਇਆ ਗਿਆ। ਮਿਲੀ ਜਾਣਕਾਰੀ ਅਨੁਸਾਰ ਗੋਲੀ ਚਲਾਉਣ ਦੇ ਦੋਸ਼ ਹਰਵਿੰਦਰ ਜੋਏ ਨਾਂਅ ਦੇ ਵਿਅਕਤੀ 'ਤੇ ਲੱਗ ਰਹੇ ਹਨ।
Total Responses : 265