← ਪਿਛੇ ਪਰਤੋ
ਦੀਪਕ ਜੈਨ
ਜਗਰਾਓਂ, 25 ਅਕਤੂਬਰ 2020 - ਸ਼ਹਿਰ ਦੇ ਮੁਹੱਲਾ ਲਹੌਰੀਆਂ ਵਿਖੇ ਛੋਟੇ ਬੱਚਿਆਂ ਵਲੋਂ ਦੁਸਹਿਰਾ ਉਤਸਵ ਮਨਾਇਆ ਗਿਆ ਅਤੇ ਭਗਵਾਨ ਸ਼੍ਰੀ ਰਾਮ ਦੇ ਜੈਕਾਰੇ ਲਾਏ ਗਏ। ਇਸ ਮੌਕੇ ਬੱਚਿਆਂ ਵਲੋਂ ਪਿਛਲੇ ਕਾਫੀ ਦਿਨਾਂ ਤੋਂ ਰਾਵਣ ਦਾ ਪੁਤਲਾ ਬਣਾਇਆ ਜਾ ਰਿਹਾ ਸੀ ਅਤੇ ਕਾਰੀਗਰੀ ਨਾਲ ਅਤੇ ਮੇਹਨਤ ਨਾਲ ਰਾਵਣ ਦਾ ਪੁਤਲਾ ਤਿਆਰ ਕੀਤਾ ਗਿਆ ਅਤੇ ਅੱਜ ਦੁਸਹਿਰੇ ਵਾਲੇ ਦਿਨ ਰਾਵਣ ਦੇਹਨ ਕੀਤਾ ਗਿਆ। ਇਸ ਮੌਕੇ ਇੰਨ੍ਹਾਂ ਬੱਚਿਆਂ ਦੇ ਮਾਤਾ ਪਿਤਾ ਨੇ ਕਿਹਾ ਕਿ ਇਹ ਬਹੁਤ ਵੜਿਆ ਗੱਲ ਹੈ ਕਿ ਅੱਜ ਦੇ ਮੌਡਰਨ ਸਮੇਂ ਕਹੇ ਜਾਣ ਵਾਲੇ ਸਮੇਂ ਵਿਚ ਵੀ ਬੱਚੇ ਤਿਉਹਾਰਾਂ ਦੀ ਮਹੱਤਤਾ ਸਮਝਦੇ ਹਨ ਅਤੇ ਪੂਰੀ ਸ਼ਰਧਾ ਨਾਲ ਮਨਾਂਦੇ ਹਨ।
Total Responses : 930