ਅੰਤਿਮ ਅਰਦਾਸ ਮੌਕੇ ਵੱਖ-ਵੱਖ ਆਗੂਆਂ ਵੱਲੋਂ ਕਾਮਰੇਡ ਬਲਵਿੰਦਰ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ
ਜਗਮੀਤ ਸਿੰਘ
ਭਿੱਖੀਵਿੰਡ 26 ਅਕਤੂਬਰ 2020- ਬੀਤੇ ਦਿਨੀ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਸ਼ੋਰੀਆ ਚੱਕਰ ਵਿਜੇਤਾ ਕਾਮਰੇਡ ਬਲਵਿੰਦਰ ਸਿੰਘ ਭਿੱਖੀਵਿੰਡ ਦੀ ਆਂਤਮਿਕ ਸ਼ਾਂਤੀ ਲਈ ਰੱਖੇ ਗਈ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਗ੍ਰਹਿ ਭਿੱਖੀਵਿੰਡ ਵਿਖੇ ਪਾਇਆ ਗਿਆ। ਉਪਰੰਤ ਰਾਗੀ ਜਥਾ ਭਾਈ ਸਤਨਾਮ ਸਿੰਘ ਬੈਂਕਾ ਤੇ ਸਾਥੀਆਂ ਵੱਲੋਂ ਰੱਬੀ ਬਾਣੀ ਦਾ ਕੀਰਤਨ ਕੀਤਾ ਗਿਆ। ਕਾਮਰੇਡ ਬਲਵਿੰਦਰ ਸਿੰਘ ਭਿੱਖੀਵਿੰਡ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਵਿਧਾਇਕ ਸੁਖਪਾਲ ਸਿੰਘ ਭੁੱਲਰ, ਕਾਂਗਰਸ ਸੂਬਾ ਕਮੇਟੀ ਮੈਂਬਰ ਸਰਵਨ ਸਿੰਘ ਧੰੁਨ, ਚੇਅਰਮੈਂਨ ਹਰਦੀਪ ਸਿੰਘ ਪੱਟੀ, ਉਪਦੇਸ਼ ਸਿੰਘ ਗਿੱਲ ਨੇ ਕਿਹਾ ਕਿ ਕਾਮਰੇਡ ਬਲਵਿੰਦਰ ਸਿੰਘ ਚੰਗੇ ਇਨਸਾਨ ਸਨ, ਜਿਹਨਾਂ
ਦੀ ਚੰਗਿਆਈ ਨੂੰ ਮੁੱਖ ਰੱਖਦਿਆਂ ਪੰਜਾਬ ਵਿਧਾਨ ਸਭਾ ਵਿਚ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਦਿੱਤੀ ਗਈ।
ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਕਾਮਰੇਡ ਮੰਗਤ ਰਾਮ ਪਾਸਲਾ, ਕਾਮਰੇਡ ਗੁਰਨਾਮ ਸਿੰਘ ਦਾਊਦ, ਐਡਵੋਕੇਟ ਸੁਰਿੰਦਰ ਸਿੰਘ ਘਰਿਆਲਾ, ਕਾਮਰੇਡ ਦਲਜੀਤ ਸਿੰਘ ਦਿਆਲਪੁਰਾ, ਨੀਲਮ ਘੁਮਾਣ, ਕਾਮਰੇਡ ਹਰਭਜਨ ਸਿੰਘ, ਕਾਮਰੇਡ ਸੁਰਿੰਦਰਜੀਤ ਸਿੰਘ ਮੰਡ, ਕਾਮਰੇਡ ਮੇਜਰ ਸਿੰਘ, ਕਾਮਰੇਡ ਚਮਨ ਲਾਲ, ਪਿ੍ਰੰਸੀਪਲ ਮਹਿਲ ਸਿੰਘ ਅੰਮ੍ਰਿਤਸਰ, ਜੋਗਿੰਦਰ ਸਿੰਘ ਜਿੰਦੂ ਪਟਿਆਲਾ ਨੇ ਕਿਹਾ ਕਿ ਅੱਤਵਾਦ ਦੌਰਾਨ ਨਿਹੱਥੇ ਲੋਕਾਂ ਦਾ ਕਤਲ ਹੰੁਦਾ ਸੀ, ਪਰ ਕਾਮਰੇਡ ਬਲਵਿੰਦਰ ਸਿੰਘ ਵਰਗੇ ਲੋਕ ਅੱਤਵਾਦ ਨਾਲ ਮੁਕਾਬਲਾ ਕਰਦੇ ਰਹੇ, ਐਸੇ ਲੋਕਾਂ ਦੀ ਪਿੱਠ ‘ਤੇ ਵਾਰ ਕਰਨਾ ਬਹਾਦਰਾਂ ਦਾ ਨਹੀਂ ਬੁਜਦਿਲਾਂ ਦਾ ਕੰਮ ਹੈ। ਇਸ ਮੌਕੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਅਤੇ ਡੀ.ਏ.ਵੀ ਸਕੂਲ ਭਿੱਖੀਵਿੰਡ ਦੇ ਪਿ੍ਰੰਸੀਪਲ ਪਰਮਜੀਤ ਕੁਮਾਰ ਵੱਲੋਂ ਭੇਜੇ ਗਏ ਸ਼ੋਕ ਸ਼ੰਦੇਸ਼ ਮਾਸਟਰ ਦਲਜੀਤ ਸਿੰਘ ਦਿਆਲਪੁਰਾ ਵੱਲੋਂ ਪੜੇ ਗਏ।
ਕਾਮਰੇਡ ਬਲਵਿੰਦਰ ਸਿੰਘ ਦੀ ਅੰਤਿਮ ਅਰਦਾਸ ਮੌਕੇ ਪਤਨੀ ਸ਼ੋਰੀਆ ਚੱਕਰ ਵਿਜੇਤਾ ਜਗਦੀਸ਼ ਕੌਰ ਸੰਧੂ, ਸ਼ੋਰੀਆ ਚੱਕਰ ਵਿਜੇਤਾ ਰਣਜੀਤ ਸਿੰਘ, ਗਗਨਦੀਪ ਸਿੰਘ ਸੰਧੂ, ਅਰਸ਼ਦੀਪ ਸਿੰਘ ਸੰਧੂ, ਗੁਲਸ਼ਨਬੀਰ ਸਿੰਘ ਗੋਰਾਇਆ, ਸੂਬਾ ਸਿੰਘ, ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ, ਪੰਜਾਬ ਮੰਡੀ ਬੋਰਡ ਦੇ ਸੀਨੀ. ਵਾਈਸ ਚੇਅਰਮੈਂਨ ਤੇਜਪ੍ਰੀਤ ਸਿੰਘ ਪੀਟਰ, ਡਾਇਰੈਕਟਰ ਕਿਰਨਜੀਤ ਸਿੰਘ ਮਿੱਠਾ, ਗੁਰਮੇਜ ਸਿੰਘ ਕਲਸੀ, ਸਤਿੰਦਰ ਸਿੰਘ ਪੰਨੂ, ਐਸ.ਐਚ.ੳ ਨਿਰਮਲ ਸਿੰਘ, ਮਾਸਟਰ ਅਰਸਾਲ ਸਿੰਘ, ਮਾਸਟਰ ਹਰਪਾਲ ਸਿੰਘ, ਕੌਸ਼ਲਰ ਬਲਵਿੰਦਰ ਸਿੰਘ ਅੰਮ੍ਰਿਤਸਰ, ਕਾਮਰੇਡ ਪਵਨ ਮਲਹੋਤਰਾ, ਵਿਆਪਕ ਧਵਨ, ਕਾਮਰੇਡ ਸੁਖਦੇਵ ਸਿੰਘ, ਸਰਪੰਚ ਸਿਮਰਜੀਤ ਸਿੰਘ ਭੈਣੀ, ਬੱਬੂ ਸ਼ਰਮਾ, ਚੇਅਰਮੈਂਨ ਵਰਿੰਦਰਬੀਰ ਸਿੰਘ ਕਾਜੀਚੱਕ, ਸਰਬਜੀਤ ਸਿੰਘ ਡਲੀਰੀ, ਪੀ.ਏ ਵਰਿਆਮ ਸਿੰਘ, ਸਰਪੰਚ ਸਤਨਾਮ ਸਿੰਘ ਭਿੱਖੀਵਿੰਡ, ਸਰਪੰਚ ਮਨਦੀਪ ਸਿੰਘ, ਕਾਮਰੇਡ ਧਰਮ ਸਿੰਘ, ਕਾਮਰੇਡ ਕਾਬਲ ਸਿੰਘ ਪਹਿਲਵਾਨਕੇ, ਪਿ੍ਰੰਸੀਪਲ ਮੈਡਮ ਸੋਨੀਆ ਮਲਹੋਤਰਾ, ਧੀਰਜ ਮਹਿਤਾ, ਕਾਮਰੇਡ ਜਸਪਾਲ ਸਿੰਘ, ਬਲਦੇਵ ਸਿੰਘ ਭੈਲ, ਬਲਦੇਵ ਸਿੰਘ ਪੰਡੋਰੀ, ਨਿਰਪਾਲ ਸਿੰਘ ਜੂਣੇਕੇ, ਰਾਸਾ ਯੂਨੀਅਨ ਪ੍ਰਧਾਨ ਸੁਖਵਿੰਦਰ ਸਿੰਘ, ਸਕੱਤਰ ਅਮਨਦੀਪ ਸਿੰਘ, ਇੰਦਰਜੀਤ ਸਿੰਘ ਅਲਗੋਂ, ਸਤਨਾਮ ਸਿੰਘ ਰਾਜੋਕੇ, ਸੁਖਦੀਪ ਸਿੰਘ ਘਰਿਆਲਾ, ਕਰਮ ਸਿੰਘ ਹੰੁਦਲ, ਰਾਜਬੀਰ ਸਿੰਘ ਪੰਨੂ, ਸਕੱਤਰ ਸਿੰਘ, ਸਤਨਾਮ ਸਿੰਘ
ਪੂੰਨੀਆ, ਧਰਮਬੀਰ ਸਿੰਘ ਚੀਮਾ, ਵਿਨੀਤ ਪਾਸੀ, ਗੁਰਵੇਲ ਸਿੰਘ, ਪਰਮਜੀਤ ਸਿੰਘ, ਸਮਾਜਸੇਵੀ ਆਗੂ ਗੁਲਸ਼ਨ ਅਲਗੋਂ ਆਦਿ ਤੋਂ ਇਲਾਵਾ ਪ੍ਰਸ਼ਾਸ਼ਨ ਤਰਫੋਂ ਐਸ.ਡੀ.ਐਮ ਪੱਟੀ ਰਾਜੇਸ਼ ਕੁਮਾਰ, ਤਹਿਸੀਲਦਾਰ ਲਖਵਿੰਦਰ ਸਿੰਘ, ਐਸ.ਪੀ. ਜਗਜੀਤ ਸਿੰਘ ਵਾਲੀਆ, ਡੀ.ਐਸ.ਪੀ ਲਖਵਿੰਦਰ ਸਿੰਘ, ਡੀ.ਐਸ.ਪੀ ਦਿਲਬਾਗ ਸਿੰਘ, ਡੀ.ਐਸ.ਪੀ ਰਾਜਬੀਰ ਸਿੰਘ, ਡੀ.ਐਸ.ਪੀ ਕੰਵਲਜੀਤ ਸਿੰਘ, ਐਸ.ਐਚ.ੳ ਬਲਵਿੰਦਰ ਸਿੰਘ ਆਦਿ ਹਾਜਰ ਸਨ। ਅਖੀਰ ਵਿਚ ਗੁਲਸ਼ਨਬੀਰ ਸਿੰਘ ਗੋਰਾਇਆ ਵੱਲੋਂ ਕਾਮਰੇਡ ਬਲਵਿੰਦਰ ਸਿੰਘ ਭਿੱਖੀਵਿੰਡ ਦੀ ਅੰਤਿਮ ਅਰਦਾਸ ਵਿਚ ਸ਼ਾਮਲ ਵੱਖ-ਵੱਖ ਸਿਆਸੀ ਤੇ ਧਾਰਮਿਕ ਸ਼ਖਸੀਅਤਾਂ ਦਾ ਧੰਨਵਾਦ ਕੀਤਾ ਗਿਆ।