ਹਰੀਸ਼ ਕਾਲੜਾ
ਰੂਪਨਗਰ, 26 ਅਕਤੂਬਰ 2020:ਮੁੱਖ ਚੋਣ ਅਫ਼ਸਰ, ਪੰਜਾਬ, ਚੰਡੀਗੜ੍ਹ ਵੱਲੋਂ ਦੱਸਿਆ ਗਿਆ ਕਿ ਮਿਤੀ 27 ਅਕਤੂਬਰ ਦਿਨ ਮੰਗਲਵਾਰ ਨੂੰ ਦੁਪਹਿਰ 02.15 ਤੋਂ 02.45 ਤੱਕ ਜ਼ਿਲ੍ਹਾ ਰੂਪਨਗਰ ਵਿੱਚ ਪੈਂਦੇ ਤਿੰਨ ਵਿਧਾਨ ਸਭਾ ਚੋਣ ਹਲਕਿਆਂ ਵਿੱਚ ਨਿਯੁਕਤ ਬੀ.ਐਲ.ਓਜ਼. ਅਤੇ ਇਲੈਕਟਰੋ ਲਿਟਰੇਸੀ ਕਲੱਬ ਦਾ ਆਨਲਾਈਨ ਕੁਇਜ਼ ਮੁਕਾਬਲਾ ਕਰਵਾਇਆ ਜਾ ਰਿਹਾ ਹੈ। ਇਸ ਮੁਕਾਬਲੇ ਵਿੱਚ ਹਰੇਕ ਗਰੁੱਪ ਲਈ ਕੁਇਜ਼ ਮੁਕਾਬਲੇ ਲਈ ਲਿੰਕ ਨਿਰਧਾਰਿਤ ਸਮੇਂ ਤੋਂ 10 ਮਿੰਟ ਪਹਿਲਾਂ ਫੇਸਬੁਕ ਅਤੇ ਟਵਿਟਰ ਤੇ ਸਾਂਝੇ ਕੀਤੇ ਜਾਣਗੇ। ਸਾਰੇ ਬੀ.ਐਲ.ਓਜ਼. ਤੇ ਈ.ਐਲ.ਸੀ. ਦੇ ਮੈਂਬਰਾਂ ਲਈ ਦੋ ਲਿੰਕ ਵੱਖੋ-ਵੱਖ ਹੋਣਗੇ, ਜਿਸ ਵਿੱਚ ਉਹਨਾਂ ਵੱਲੋਂ ਆਪਣਾ ਜਵਾਬ 30 ਮਿੰਟ ਦੇ ਵਿੱਚ-ਵਿੱਚ ਸਬਮਿਟ ਕਰਨਾ ਹੋਵੇਗਾ। ਇਨ੍ਹਾਂ ਕਵਿਜ਼ ਮੁਕਾਬਲਿਆਂ ਵਿਚ ਜੇਤੂਆਂ ਨੂੰ ਨਗਦ ਇਨਾਮ ਨਾਲ ਸਨਮਾਨਿਤ ਕੀਤਾ ਜਾਵੇਗਾ, ਜਿਸ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਨੂੰ 5,000/- ਰੁਪਏ, ਦੂਜਾ ਸਥਾਨ ਪ੍ਰਾਪਤ ਕਰਨ ਵਾਲੇ ਨੂੰ 4,000/- ਰੁਪਏ ਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਨੂੰ 3,000/-ਰੁਪਏ ਇਨਾਮ ਵਜੋਂ ਦਿੱਤੇ ਜਾਣਗੇ।