← ਪਿਛੇ ਪਰਤੋ
ਇਤਿਹਾਸਕ ਫੈਸਲਾ : ਨਿਊਯਾਰਕ ਦੀ ਸੜਕ ਦਾ ਨਾਂ ਪੰਜਾਬ ਅਵੈਨਿਊ ਰੱਖਿਆ ਨਿਊਯਾਰ, 27 ਅਕਤੂਬਰ, 2020 : ਇਕ ਇਤਿਹਾਸਕ ਫੈਸਲੇ ਵਿਚ ਸ਼ਹਿਰ ਦੀ ਇਕ ਸੜਕ ਦਾ ਨਾ ਪੰਜਾਬ ਅਵੈਨਿਊ ਰੱਖਿਆ ਗਿਆ ਹੈ। ਅਜਿਹਾ ਇਥੇ ਵੱਡੀ ਗਿਣਤੀ ਵਿਚ ਵਸਦੇ ਪੰਜਾਬੀਆਂ ਦੇ ਯੋਗਦਾਨ ਨੂੰ ਸਰਾਹੁਣ ਵਾਸਤੇ ਕੀਤਾ ਗਿਆ ਹੈ। 101 ਅਵੈਨਿਊ ਵਿਚ 111 ਸਟ੍ਰੀਟ ਤੋਂ 123 ਸਟ੍ਰੀਟ ਦਾ ਨਾ ਪੰਜਾਬ ਅਵੈਨਿਊ ਰੱਖਿਆ ਗਿਆ ਹੈ। ਇਸਦਾ ਉਦਘਾਾਟਲ ਨਿਊਯਾਰਕ ਸਿਟੀ ਕੌਂਸਲ ਦੇ ਕੌ਼ਸਲਰ ਐਡਰਿਨ ਐਡਮਜ਼ ਨੇ ਕੀਤਾ। ਐਡਮਜ਼ ਨੇ ਹੀ ਇਸ ਬਾਬਤ ਮਤਾ ਕੌਂਸਲ ਵਿਚ ਪੇਸ਼ ਕੀਤਾ ਸੀ। ਇਸ ਇਲਾਕੇ ਵਿਚ ਵੱਡੀ ਗਿਣਤੀ ਵਿਚ ਦੁਕਾਨਾਂ ਤੇ ਵਪਾਰਕ ਅਦਾਰੇ ਪੰਜਾਬੀ ਚਲਾਉਂਦੇ ਹਨ ਤੇ ਸੜਕ ’ਤੇ ਦੋ ਵੱਡੇ ਗੁਰਦੁਆਰਾ ਸਾਹਿਬ ਵੀ ਸਥਿਤ ਹਨ। ਉਦਘਾਟਨ ਮੌਕੇ ਵੱਡੀ ਗਿਣਤੀ ਵਿਚ ਪੰਜਾਬੀਆਂ ਤੋਂ ਇਲਾਵਾ ਸਿਟੀ ਕੌਂਸਲ ਦੇ ਮੈਂਬਰ ਤੇ ਹੋਰ ਪ੍ਰਤੀਨਿਧ ਹਾਜ਼ਰ ਸਨ।
Total Responses : 189