ਅਸ਼ੋਕ ਵਰਮਾ
ਮਾਨਸਾ, 27 ਅਕਤੂਬਰ 2020 - ਮਾਨਸਾ ਪੁਲਿਸ ਨੇ ਇੱਕ ਮੁਲਜ਼ਮ ਨੂੰ ਕਾਬੂ ਕਰਕੇ 32 ਬੋਰ ਦਾ ਇੱਕ ਪਿਸਤੌਲ ਅਤੇ ਦੋ ਕਾਰਤੂਸ ਬਰਾਮਦ ਕੀਤੇ ਹਨ। ਐਸ.ਐਸ.ਪੀ. ਮਾਨਸਾ ਸੁਰੇਂਦਰ ਲਾਂਬਾ, ਨੇ ਦੱਸਿਆ ਕਿ ਥਾਣਾ ਸਿਟੀ-2 ਮਾਨਸਾ ਪੁਲਿਸ ਨੇ ਮੁਖਬਰੀ ਦੇ ਅਧਾਰ ਤੇ ਮੁਲਜ਼ਮ ਸਿਮਰਪ੍ਰੀਤ ਸਿੰਘ ਉਰਫ ਸੈਫੀ ਪੁੱਤਰ ਅਰਵਿੰਦਰ ਸਿੰਘ ਵਾਸੀ ਮਾਨਸਾ ਨੂੰ ਕਾਬੂ ਕਰਕੇ ਇਹ ਨਜਾਇਜ ਅਸਲਾ ਬਰਾਮਦ ਕੀਤਾ ਹੈ। ਮੁਲਜ਼ਮ ਕੋਲੋਂ 1 ਪਿਸਟਲ 32 ਬੋੋਰ ਦੇਸੀ ਸਮੇਤ 2 ਕਾਰਤੂਸ ਬਰਾਮਦ ਕਰਕੇ ਕਬਜਾ ਪੁਲਿਸ ਵਿੱਚ ਲਏ ਗਏ ਹਨ। ਉਹਨਾਂ ਦੱਸਿਆ ਕਿ ਇਸ ਸਬੰਧ ’ਚ 25/54/59 ਅਸਲਾ ਐਕਟ ਤਹਿਤ ਥਾਣਾ ਸਿਟੀ-2 ਮਾਨਸਾ ’ਚ ਮੁਕੱਦਮਾ ਦਰਜ ਕੀਤਾ ਗਿਆ ਹੈ। ਪੁਲਿਸ ਅਨੁਸਾਰ ਮੁਲਜ਼ਮ ਦਾ ਪਹਿਲਾਂ ਵੀ ਅਪਰਾਧਿਕ ਰਿਕਾਰਡ ਹੈ ਅਤੇ ਉਸ ਖਿਲਾਫ ਦੋ ਮੁਕੱਦਮੇ ਇਰਦਾ ਕਤਲ, 1 ਮੁਕੱਦਮਾ ਆਬਕਾਰੀ ਐਕਟ ਦਾ ਅਤੇ 1 ਮੁਕੱਦਮਾ ਜੇਲ੍ਹ ਵਿੱਚੋਂ ਮੋੋਬਾਇਲ ਫੋੋਨ ਬਰਾਮਦ ਹੋੋਣ ਸਬੰਧੀ ਦਰਜ ਹੋੋਏ ਹਨ। ਮੁਲਜ਼ਮ ਜਮਾਨਤ ਤੇ ਬਾਹਰ ਆਇਆ ਹੋੋਇਆ ਸੀ। ਉਸ ਨੇ ਮੁਢਲੀ ਪੁੱਛਗਿੱਛ ਤੇ ਦੱਸਿਆ ਕਿ ਉਸਨੇ ਇਹ ਨਜਾਇਜ਼ ਅਸਲਾ ਆਪਣੀ ਸੁਰੱਖਿਆ ਲਈ ਰੱਖਿਆ ਹੋਇਆ ਸੀ। ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ, ਜਿਸ ਦੌਰਾਨ ਅਹਿਮ ਸੁਰਾਗ ਲੱਗਣ ਦੀ ਸੰਭਾਵਨਾਂ ਹੈ।