ਅਸ਼ੋਕ ਵਰਮਾ
ਮਾਨਸਾ, 27 ਅਕਤੂਬਰ 2020 - ਨਹਿਰੂ ਯੁਵਾ ਕੇਦਰ ਮਾਨਸਾ ਨੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਭਾਰਤ ਸਰਕਾਰ ਦੇ ਕੇਂਦਰੀ ਚੌਕਸੀ ਕਮਿਸ਼ਨਰ ਅਤੇ ਨਹਿਰੂ ਯੁਵਾ ਕੇਦਰ ਸਗੰਠਨ ਭਾਰਤ ਸਰਕਾਰ ਦੀਆਂ ਹਦਾਇਤਾਂ ਅੁਨਸਾਰ ਭ੍ਰਿਸ਼ਟਾਚਾਰ ਵਿਰੋਧੀ ਦਿਵਸ ਮੌਕੇ ਜ਼ਿਲ੍ਹਾ ਯੂਥ ਕੋਆਰਡੀਨੇਟਰ ਸਰਬਜੀਤ ਸਿੰਘ ਅਤੇ ਸੀਨੀਅਰ ਲੇਖਾਕਾਰ ਸੰਦੀਪ ਘੰਡ ਨੇ ਸਮੂਹ ਸਟਾਫ,ਵਲੰਟੀਅਰਜ ਅਤੇ ਯੂਥ ਕਲੱਬਾਂ ਦੇ ਨੌਜਵਾਨਾਂ ਨੂੰ ਭ੍ਰਿਸ਼ਟਾਚਾਰ ਵਿਰੋਧੀ ਸਹੁੰ ਚੁਕਾਈ। ਉਹਨਾਂ ਇਸ ਮੌਕੇ ਕਿਹਾ ਕਿ ਰਿਸ਼ਵਤਖੋਰੀ ਕਿਸੇ ਵੀ ਦੇਸ਼ ਦੇ ਵਿਕਾਸ ਵਿੱਚ ਬਹੁਤ ਵੱਡੀ ਰੁਕਾਵਟ ਹੁੰਦੀ ਹੈ ਇਸ ਲਈ ਸਾਨੂੰ ਇਸ ਦੇ ਖਾਤਮੇ ਲਈ ਨਿਰੰਤਰ ਯਤਨ ਕਰਨੇ ਚਾਹੀਦੇ ਹਨ। ਉਹਨਾਂ ਕਿਹਾ ਕਿ ਕਹਿਣੀ ਅਤੇ ਕਥਨੀ ਵਿੱਚ ਫਰਕ ਹੋਣ ਕਾਰਨ ਅਸੀ ਭਾਸ਼ਣਬਾਜੀ ਹੁੰਦੀ ਹੈ ਪਰ ਅਮਲ ਨਹੀ ਹੁੰਦਾ ਇਸ ਲਈ ਇਸ ਨੂੰ ਖਤਮ ਕਰਕੇ ਹੀ ਦਮ ਲੈਣ ਦਾ ਪ੍ਰਣ ਕਰਨਾ ਚਾਹੀਦਾ ਹੈ। ਘੰਡ ਨੇ ਕਿਹਾ ਕਿ ਨੌਜਵਾਨ ਦੇਸ਼ ਚੋਂ ਭ੍ਰਿਸ਼ਟਾਚਾਰ ਖਤਮ ਕਰਨ ਲਈ ਅਹਿਮ ਭੂਮਿਕਾ ਅਦਾ ਕਰ ਸਕਦੇ ਹਨ। ਘੰਡ ਨੇ ਦੱਸਿਆ ਕਿ ਨਹਿਰੂ ਯੁਵਾ ਕੇਦਰ ਮਾਨਸਾ ਵੱਲੋ ਇਸ ਹਫਤੇ ਦੌਰਾਨ ਇਸ ਸਬੰਧੀ ਜਾਗਰੂਕ ਕਰਨ ਲਈ ਕਲੱਬਾਂ ਅਤੇ ਸਕੂਲਾਂ ਵਿੱਚ ਲੇਖ ,ਭਾਸ਼ਣ ਅਤੇ ਪੇਟਿੰਗ ਮੁਕਾਬਲੇ ਆਦਿ ਕਰਵਾਏ ਜਾਣਗੇ।ਇਸ ਮੌਕੇ ਪ੍ਰਗਟ ਸਿੰਘ ਅਲੀਸ਼ੇਰ ਕਲਾਂ,ਸੁਖਵਿੰਦਰ ਸਿੰਘ ਚਕੇਰੀਆਂ,ਸੰਦੀਪ ਸਿੰਘ ਘੁਰਕਣੀ,ਜਸਪਾਲ ਸਿੰਘ ਅਕਲੀਆ ,ਮਨਦੀਪ ਕੌਰ ਦਲੇਲ ਵਾਲਾ, ਸ਼ੀਤਲ ਕੌਰ, ਖੁਸ਼ਵਿੰਦਰ ਸਿੰਘ ਅਰਸ਼ਪ੍ਰੀਤ ਸਿੰਘ ਖੀਵਾ ਮੀਹਾਂ ਸਿੰਘ ਵਾਲਾ ਹਾਜਰ ਸਨ।