ਕਿਰਨਜੋਤ ਕੌਰ ਦੇ ਜ਼ੋਰਦਾਰ ਵਿਰੋਧ ਅੱਗੇ ਝੁਕਿਆ ਅਕਾਲੀ ਦਲ, ਬੀਬੀ ਜਗੀਰ ਕੌਰ ਨੂੰ ਕਰਨੀ ਪਈ ਇਹ ਤਬਦੀਲੀ
ਚੰਡੀਗੜ੍ਹ, 27 ਅਕਤੂਬਰ, 2020 : ਮਾਸਟਰ ਤਾਰਾ ਸਿੰਘ ਦੀ ਦੋਹਤੀ ਤੇ ਸੀਨੀਅਰ ਮਹਿਲਾ ਅਕਾਲੀ ਨੇਤਾ ਕਿਰਨਜੋਤ ਕੌਰ ਵੱਲੋਂ ਸਾਬਕਾ ਪੁਲਿਸ ਅਫਸਰ ਇਜ਼ਹਾਰ ਆਲਮ ਦੀ ਪਤਨੀ ਫਰਜ਼ਾਨਾ ਆਲਮ ਨੂੰ ਜਨਰਲ ਸਕੱਤਰ ਨਿਯੁਕਤ ਕਰਨ ਦਾ ਜ਼ੋਰਦਾਰ ਵਿਰੋਧ ਕਰਨ ਤੋਂ ਬਾਅਦ ਇਸ ਮਾਮਲੇ ’ਤੇ ਅਕਾਲੀ ਦਲ ਝੁੱਕ ਗਿਆ ਹੈ ਤੇ ਇਸ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਅੱਜ ਫਰਜ਼ਾਨਾ ਆਲਮ ਨੂੰ ਦਿੱਤਾ ਅਹੁਦਾ ਵਾਪਸ ਲੈ ਕੇ ਉਹਨਾਂ ਦੀ ਥਾਂ ਪਰਵੀਨ ਨੁਸਰਤ ਨੂੰ ਇਸਤਰੀ ਅਕਾਲੀ ਦਲ ਦੀ ਮੀਤ ਪ੍ਰਧਾਨ ਨਿਯੁਕਤ ਕਰ ਦਿੱਤਾ ਹੈ।
ਪਾਰਟੀ ਵੱਲੋਂ ਜਾਰੀ ਕੀਤੇ ਗਏ ਬਿਆਨ ਵਿਚ ਬੀਬੀ ਜਗੀਰ ਕੌਰ ਨੇ ਖੁਦ ਫਰਜ਼ਾਨਾ ਆਲਮ ਤੋਂ ਜਨਰਲ ਸਕੱਤਰ ਦਾ ਅਹੁਦਾ ਵਾਪਸ ਲੈਣ ਦੀਗੱਲ ਕਬੂਲੀ ਹੈ।
ਯਾਦ ਰਹੇ ਕਿ ਇਜ਼ਹਾਰ ਆਲਮ ਦਾ ਨਾਂ ਵੀ ਪੰਥਕ ਹਲਕਿਆਂ ਵਿਚ ਸਾਬਕਾ ਡੀ ਜੀ ਪੀ ਸੁਮੇਧ ਸੈਣੀ ਦੇ ਸਾਥੀ ਵਜੋਂ ਲਿਆ ਜਾਂਦਾ ਹੈ, ਇਸ ਲਈ ਹੀ ਕਿਰਨਜੋਤ ਕੌਰ ਨੇ ਉਹਨਾਂ ਦੀ ਪਤਨੀ ਬੀਬੀ ਫਰਜ਼ਾਨਾ ਆਲਮ ਨੂੰ ਇਸਤਰੀ ਅਕਾਲੀ ਦਲ ਵਿਚ ਅਹੁਦਾ ਦੇ ਕੇ ਨਿਵਾਜਣ ਦਾ ਜ਼ੋਰਦਾਰ ਵਿਰੋਧ ਕੀਤਾ ਸੀ ਤੇ ਆਪ ਕੋਈ ਵੀ ਅਹੁਦਾ ਲੈਣ ਤੋਂ ਨਾਂਹ ਕਰ ਦਿੱਤੀ ਸੀ।