ਦੀਪਕ ਜੈਨ
ਜਗਰਾਉਂ, 28 ਅਕਤੂਬਰ 2020 - ਐੱਸ.ਐਸ.ਪੀ ਚਰਨਜੀਤ ਸਿੰਘ ਸੋਹਲ ਲੁਧਿਆਣਾ (ਦਿਹਾਤੀ) ਦੇ ਦੁਆਰਾ ਨਸਿਆ ਖਿਲਾਫ ਚਲਾਈ ਮੁਹਿੰਮ ਨੂੰ ਉਦੋ ਕਾਮਯਾਬੀ ਮਿਲੀ ਜਦੋ ਵਿਆਕਤੀਆ ਅਲੱਗ ਅਲੱਗ ਥਾਵਾਂ ਤੋਂ ਨਸ਼ਾ ਵੇਚਣ ਵਾਲੇ ਵਿਆਕਤੀਆ ਨੂੰ ਕਾਬੂ ਕੀਤਾ। ਏ ਐਸ ਆਈ ਸੁਲੱਖਣ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਮੈਂ ਆਪਣੇ ਪੁਲਿਸ ਕਰਮਚਾਰੀਆ ਸਮੇਤ ਬੱਸ ਅੱਡਾ ਲੱਖਾ ਮੌਜੂਦ ਸੀ ਤਾਂ ਖਾਸ ਮੁਖਬਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਜਗਤਾਰ ਸਿੰਘ ਕੱਦੂ ਬਾਹਰਲੀ ਸਟੇਟ ਤੋ ਨਜਾਇਜ਼ ਸ਼ਰਾਬ ਲਿਆ ਕੇ ਆਸ ਪਾਸ ਦੇ ਪਿੰਡਾ ਵਿੱਚ ਵੇਚਦਾ ਹੈ। ਜੇਕਰ ਹੁਣੇ ਇਸ ਦੇ ਘਰ ਰੇਡ ਕੀਤਾ ਜਾਵੇ ਤਾਂ ਜਗਤਾਰ ਸਿੰਘ ਨਜਾਇਜ਼ ਸ਼ਰਾਬ ਸਮੇਤ ਕਾਬੂ ਆ ਸਕਦਾ ਹੈ। ਇਤਲਾਹ ਪੱਕੀ ਤੇ ਭਰੋਸੇਯੋਗ ਹੋਣ ਤੇ ਜਗਤਾਰ ਸਿੰਘ ਨੂੰ ਕਾਬੂ ਕਰ ਕਰ ਉਸ ਪਾਸੋਂ 12 ਨਜਾਇਜ਼ ਸ਼ਰਾਬ ਦੀਆ ਬੋਤਲਾਂ ਬਰਾਮਦ ਕਰ ਐਕਸਾਈਜ ਐਕਟ 61/1/14 ਅਧੀਨ ਮੁਕੱਦਮਾ ਦਰਜ ਕਰ ਲਿਆ ਗਿਆ।
ਇਸੇ ਤਰ੍ਹਾਂ ਹੀ ਏ.ਐਸ.ਆਈ ਜਗਜੀਤ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਮੈਂ ਆਪਣੇ ਪੁਲਿਸ ਕਰਮਚਾਰੀਆ ਸਮੇਤ ਬੱਸ ਅੱਡਾ ਮਾਣੂੰਕੇ ਮਜੂਦ ਸੀ ਤਾਂ ਖਾਸ ਮੁਖਬਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਹਾਕਮ ਸਿੰਘ ਪੁੱਤਰ ਤੋਤਾ ਸਿੰਘ ਭਾਰੀ ਮਾਤਰਾ ਵਿੱਚ ਨਜਾਇਜ ਸਰਾਬ ਕਸੀਦ ਕਰ ਕੇ ਆਸ ਪਾਸ ਦੇ ਪਿੰਡਾ ਵਿੱਚ ਵੇਚਦਾ ਹੈ। ਜੇਕਰ ਹੁਣੇ ਇਸ ਦੇ ਘਰ ਰੇਡ ਕੀਤਾ ਜਾਵੇ ਤਾਂ ਹਾਕਮ ਸਿੰਘ ਨਜਾਇਜ਼ ਕਸੀਦ ਕੀਤੀ ਹੋਈ ਸਰਾਬ ਸਮੇਤ ਕਾਬੂ ਆ ਸਕਦਾ ਹੈ। ਇਤਲਾਹ ਪੱਕੀ ਤੇ ਭਰੋਸੇਯੋਗ ਹੋਣ ਤੇ ਹਾਕਮ ਸਿੰਘ ਨੂੰ ਕਾਬੂ ਕਰ ਉਸ ਪਾਸੋ 40 ਲੀਟਰ ਲਾਹਣ ਬਰਾਮਦ ਕਰ ਐਕਸਾਈਜ ਐਕਟ 61/1/14 ਅਧੀਨ ਮੁਕੱਦਮਾ ਦਰਜ ਕਰ ਲਿਆ ਗਿਆ।
ਇਸੇ ਤਰ੍ਹਾਂ ਹੀ ਏ.ਐਸ.ਆਈ ਤੀਰਥ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਮੈ ਆਪਣੇ ਪੁਲਿਸ ਕਰਮਚਾਰੀਆ ਸਮੇਤ ਬਹੱਦ ਪਿੰਡ ਗਿੱਦੜਵਿੰਡੀ ਮੌਜੂਦ ਸੀ ਤਾਂ ਖਾਸ ਮੁਖਬਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮਨਜੀਤ ਕੌਰ ਲੇਟ ਪਤੀ ਜਸਵੀਰ ਸਿੰਘ ਪਰਜੀਆ ਆਪਣੇ ਘਰ ਨਜਾਇਜ਼ ਸ਼ਰਾਬ ਕਸੀਦ ਕਰਕੇ ਵੇਚਣ ਦੀ ਆਦੀ ਹੈ। ਜੋ ਅੱਜ ਨਜਾਇਜ਼ ਸਰਾਬ ਸਮੇਤ ਕਾਬੂ ਆ ਸਕਦੀ ਹੈ। ਇਤਲਾਹ ਪੱਕੀ ਤੇ ਭਰੋਸੇਯੋਗ ਹੋਣ ਤੇ ਮਨਜੀਤ ਕੌਰ ਪਾਸੋ 150 ਲੀਟਰ ਲਾਹਣ ਤੇ 12 ਬੋਤਲਾਂ ਸ਼ਰਾਬ ਲੀਟਰ ਲਾਹਣ ਬਰਾਮਦ ਕਰ ਐਕਸਾਈਜ ਐਕਟ 61/1/14ਅਧੀਨ ਮੁਕੱਦਮਾ ਦਰਜ ਕਰ ਲਿਆ ਗਿਆ।
ਇਸੇ ਤਰ੍ਹਾਂ ਹੀ ਏ.ਐਸ.ਆਈ ਨੇ ਹਰਪ੍ਰੀਤ ਸਿੰਘ ਜਾਣਕਾਰੀ ਦਿੰਦੇ ਦੱਸਿਆ ਮੈ ਆਪਣੇ ਪੁਲਿਸ ਕਰਮਚਾਰੀਆ ਸਮੇਤ ਪਿੰਡ ਹਲਵਾਰਾ ਮੌਜੂਦ ਸੀ ਤਾਂ ਖਾਸ ਮੁਖਬਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਭੁਪਿੰਦਰ ਸਿੰਘ ਦਾ ਬੁਰਜ ਲਿੱਟਾਂ ਵਿਖੇ ਆਪਣਾ ਪ੍ਰਾਈਵੇਟ ਕਲੀਨਿਕ ਹੈ, ਜੋ ਕੇ ਬੁਰਜ ਲਿੱਟਾਂ ਵਿੱਚ ਤੁਰ ਫਿਰ ਕੇ ਨਸੀਲੀਆ ਗੋਲੀਆ ਵੇਚਣ ਦਾ ਧੰਦਾ ਕਰਦਾ ਹੈ। ਉਹ ਅੱਜ ਵੀ ਆਪਣੀ ਸਕੂਟਰੀ ਤੇ ਬੁਰਜ ਲਿੱਟਾਂ ਵਿਖੇ ਭਾਰੀ ਮਾਤਰਾ ਵਿੱਚ ਨਸੀਲੀਆਂ ਗੋਲੀਆ ਵੇਚਣ ਆ ਰਿਹਾ ਹੈ। ਜੇਕਰ ਹੁਣੇ ਹੀ ਬੁਰਜ ਲਿੱਟਾਂ ਵਿਖੇ ਕਲੀਨਿਕ ਕੋਲ ਨਾਕਾਬੰਦੀ ਕੀਤੀ ਜਾਵੇ ਤਾਂ ਭੁਪਿੰਦਰ ਸਿੰਘ ਨਸੀਲੀਆ ਗੋਲੀਆਂ ਸਮੇਤ ਕਾਬੂ ਆ ਸਕਦਾ ਹੈ। ਪੁਲਿਸ ਨੇ ਉਸੇ ਜਗ੍ਹਾ ਨਾਕਾਬੰਦੀ ਕਰ ਭੁਪਿੰਦਰ ਸਿੰਘ ਨੂੰ 500 ਨਸੀਲੀਆਂ ਗੋਲੀਆ ਸਮੇਤ ਕਾਬੂ ਕਰ ਐਨ.ਡੀ.ਪੀ.ਐਸ ਐਕਟ ਅਧੀਨ ਮੁਕੱਦਮਾ ਦਰਜ ਕਰ ਲਿਆ।