ਹਰੀਸ਼ ਕਾਲੜਾ
ਕੀਰਤਪੁਰ ਸਾਹਿਬ, 28 ਅਕਤੂਬਰ 2020 - ਕਿਸਾਨਾਂ ਵਲੋ ਆਪਣੀ ਜ਼ਮੀਨ ਦੀ ਉਪਜਾਊ ਸ਼ਕਤੀ ਵਧਾਉਣ ਦੇ ਨਾਲ ਨਾਲ ਜਮੀਨ ਦੀ ਸਿਹਤ ਵਿਚ ਸੁਧਾਰ ਲਿਆਉਣ ਲਈ ਵੀ ਹੁਣ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ।ਬਹੁਤ ਸਾਰੇ ਕਿਸਾਨਾਂ ਨੇ ਖੇਤੀਬਾੜੀ ਅਤੇ ਕਿਸਾਨ ਭਲਾਈ ਦੇ ਸਹਿਯੋਗ ਨਾਲ ਮਾਹਿਰਾਂ ਤੋ ਲਈ ਰਾਏ ਅਨੁਸਾਰ ਖੇਤੀਬਾੜੀ ਨੂੰ ਮੁਨਾਫੇ ਦਾ ਧੰਦਾਂ ਬਣਾਉਣ ਲਈ ਬਹੁਤ ਸਾਰੇ ਉਪਰਾਲੇ ਕੀਤੇ ਹਨ। ਜਿੱਥੇ ਕਿਸਾਨ ਹੁਣ ਆਪਣੇ ਖੇਤਾਂ ਵਿਚ ਰਹਿੰਦ-ਖੂਹੰਦ ਨੂੰ ਅੱਗ ਲਗਾਉਣ ਨਾਲ ਹੋਏ ਨੁਕਸਾਨ ਪ੍ਰਤੀ ਜਾਗਰੂਕ ਹੋਏ ਹਨ, ਉਥੇ ਵੱਧ ਕੀਟਨਾਸ਼ਕ ਅਤੇ ਖਾਦਾਂ ਦੀ ਵੱਧ ਵਰਤੋਂ ਨਾਲ ਹੋਣ ਵਾਲੇ ਵਾਤਾਵਰਣ ਦੇ ਨੁਕਸਾਨ ਅਤੇ ਆਰਥਿਕ ਤੌਰ ਤੇ ਹੋਣ ਵਾਲੇ ਨੁਕਸਾਨ ਪ੍ਰੇਰੀਤ ਵੀ ਇਹ ਕਿਸਾਨ ਸੁਚੇਤ ਹੋਏ ਹਨ.ਇਨ੍ਹਾਂਂ ਕਿਸਾਨਾਂ ਦੀ ਪ੍ਰਰੇਨਾ ਦਾ ਅਸਰ ਹੋਰ ਕਿਸਾਨਾ ਤੇ ਵੀ ਹੋਣ ਲੱਗ ਪਿਆ ਹੈ।
ਮੁੱਖ ਖੇਤੀਬਾੜੀ ਅਫਸਰ ਡਾ.ਅਵਤਾਰ ਸਿੰਘ ਨੇ ਇਸ ਬਾਰੇ ਹੋਰ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਿਸਾਨ ਜਸਵਿੰਦਰ ਸਿੰਘ ਪੁੱਤਰ ਸ੍ਰੀ ਤਰਲੋਚਨ ਸਿੰਘ ਪਿੰਡ ਚੰਦਪੁਰ ਬੇਲਾ ਤਹਿਸੀਲ ਸ੍ਰੀ ਅਨੰਦਪੁਰ ਸਾਹਿਬ ਹਲਕੇ ਦਾ ਸੀਮਾਂਤ ਉਦਮੀ ਕਿਸਾਨ ਹੈ । ਇਸ ਕਿਸਾਨ ਕੋਲ 20 ?ੇਕੜ ਵਾਹੀਯੋਗ ਜਮੀਨ ਹੈ ।ਇਸ ਵੱਲੋਂ 10 ?ੇਕੜ ਵਿੱਚ ਝੋਨੇ ਦੀ ਖੇਤੀ ਕੀਤੀ ਜਾਂਦੀ ਹੈ। ਇਹ ਕਿਸਾਨ ਝੋਨੇ ਦੀ ਖੇਤੀ ਕਰਦਾ ਹੈ ਅਤੇ ਝੋਨੇ ਦੀ ਕਟਾਈ ਕੰਬਾਇਨ ਨਾਲ ਕਰਦਾ ਹੈ। ਕਿਸਾਨ ਵੱਲੋਂ ਆਪਣੇ ਖੇਤਾਂ ਵਿੱਚ ਝੋਨੇ ਦੀ ਪਰਾਲੀ ਨੂੰ ਬਿਨ੍ਹਾਂ ਅੱਗ ਲਗਾਉਣ ਤੋਂ ਖੇਤੀ ਕੀਤੀ ਜਾਂਦੀ ਹੈ। ਕਿਸਾਨ ਸਮੇਂ ਸਮੇਂ ਸਿਰ ਇਸ ਸਬੰਧੀ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨਾਲ ਸੰਪਰਕ ਕਰਕੇ ਆਧੁਨਿਕ ਤਕਨੀਕਾਂ ਅਪਣਾ ਕੇ ਖੇਤੀ ਕਰਦਾ ਹੈ।ਕਿਸਾਨ ਦੇ ਦੱਸਣ ਅਨੁਸਾਰ ਇਸ ਤਰ੍ਹਾਂ ਨਾਲ ਝੋਨੇ ਦੇ ਝਾੜ ਤੇ ਕੋਈ ਅਸਰ ਨਹੀਂ ਹੁੰਦਾ ਅਤੇ ਨਦੀਨ ਵੀ ਘੱਟ ਹੁੰਦੇ ਹਨ। ਇਹ ਕਿਸਾਨ ਹੋਰ ਕਿਸਾਨਾਂ ਨੂੰ ਵੀ ਬਿਨ੍ਹਾਂ ਅੱਗ ਲਾਏ ਖੇਤੀ ਕਰਨ ਲਈ ਪ੍ਰੇਰਿਤ ਕਰ ਰਿਹਾ ਹੈ।
ਇਸ ਬਾਰੇ ਹੋਰ ਵਧੇਰੇ ਜਾਣਕਾਰੀ ਦਿੰਦੇ ਹੋਏ ਕਿਸਾਨ ਜਸਵਿੰਦਰ ਸਿੰਘ ਨੇ ਕਿਹਾ ਕਿ ਉਹ ਝੋਨਾ, ਮੱਕੀ ਅਤੇ ਕਣਕ ਦੀ ਖੇਤੀ ਕਰਦਾ ਹੈ। ਉਸਨੇ 2 ਏਕੜ ਵਿੱਚ ਪਾਪਲੂਰ ਅਤੇ 2 ਏਕੜ ਵਿੱਚ ਸਬਜੀਆਂ ਲਗਾਈਆਂ ਹੋਈਆਂ ਹਨ। ਸਬਜੀਆਂ ਵਿੱਚ 2 ਕਨਾਲ ਵਿੱਚ ਗੋਬੀ, 2 ਕਨਾਲ ਵਿੱਚ ਗਾਜਰ, 4 ਕਨਾਲ ਵਿੱਚ ਮੁੱਲੀ ਅਤੇ ਧਣੀਆਂ, ਪਾਲਕ ਤੇ ਮੇਥੀ ਲਗਾਈ ਹੋਈ ਹੈ ਅਤੇ ਇਹ ਸਬਜੀਆਂ ਉਹ ਕੀਰਤਪੁਰ ਸਾਹਿਬ ਸਬਜ਼ੀ ਮੰਡੀ ਵਿੱਚ ਵੇਚਦਾ ਹੈ ਅਤੇ ਫਸਲੀ ਵਿਭਿੰਨਤਾ ਅਪਣਾ ਕੇ ਰਿਵਾਇਤੀ ਫਸਲੀ ਚੱਕਰ ਵਿਚੋਂ ਬਾਹਰ ਨਿਕਲਿਆ ਹੈ। ਪਰਾਲੀ ਦੀ ਸਾਂਭ ਸੰਭਾਲ ਦੇ ਨਾਲ ਰਹਿੰਦ ਖੂੰਹਦ ਨੂੰ ਖੇਤਾਂ ਵਿਚ ਹੀ ਮਿਲਾ ਕੇ ਜਮੀਨ ਦੀ ਉਪਜਾਊ ਸ਼ਕਤੀ ਵਧਾ ਰਿਹਾ ਹੈ। ਅਤੇ ਘੱਟ ਖਾਦਾ ਅਤੇ ਕੀਟ ਨਾਸ਼ਕ ਦੀ ਘੱਟ ਵਰਤੋਂ ਨਾਲ ਵਾਤਾਵਰਣ ਦੀ ਰੱਖਿਆ ਕਰਨ ਦਾ ਵੀ ਉਪਰਾਲਾ ਕਰ ਰਿਹਾ ਹੈ। ਉਸ ਕਿਸਾਨ ਵਲੋਂ ਆਪਣੇ ਪਸੂਆ ਦੀ ਗੋਬਰ ਖਾਦ ਵਿੱਚ ਰਹਿੰਦ ਖੂੰਹਦ ਨੂੰ ਮਿਲਾ ਕੇ ਖੇਤਾਂ ਵਿੱਚ ਪਾਇਆ ਜਾ ਰਿਹਾ ਹੈ ਤਾਂ ਜੋ ਜਮੀਨ ਦੀ ਸਿਹਤ ਵਿੱਚ ਵੀ ਸੁਧਾਰ ਹੋ ਸਕੇ।