← ਪਿਛੇ ਪਰਤੋ
ਅਸ਼ੋਕ ਵਰਮਾ
ਮਾਨਸਾ, 28 ਅਕਤੂਬਰ 2020 - ਮਾਨਸਾ ਪੁਲਿਸ ਨੇ ਅੱਜ ਸਾਈਕਲ ਚੋਰੀਆਂ ਦੇ ਮਾਮਲੇ ’ਚ ਸੁਜਾਨ ਸਿੰਘ ਪੁੱਤਰ ਧੰਨਾ ਸਿੰਘ ਵਾਸੀ ਕੁਲਾਣਾ ਨੂੰ ਗਿ੍ਰਫਤਾਰ ਕਰਕੇ ਚੋਰੀ ਦੇ 13 ਸਾਈਕਲ ਬਰਾਮਦ ਕੀਤੇ ਹਨ। ਐਸ.ਐਸ.ਪੀ ਮਾਨਸਾ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਥਾਣਾ ਸਿਟੀ ਬੁਢਲਾਡਾ ਦੀ ਪੁਲਿਸ ਨੇ ਸਾਈਕਲ ਚੋਰੀ ਕਰਨ ਵਾਲੇ ਮੁਲਜ਼ਮ ਬਰਾਮਦ ਸਾਈਕਲਾਂ ਦੀ ਕੀਮਤ 60 ਹਜ਼ਾਰ ਰੁਪਏ ਹੈ। ਉਹਨਾਂ ਦੱਸਿਆ ਕਿ ਥਾਣਾ ਸਿਟੀ ਬੁਢਲਾਡਾ ਪੁਲਿਸ ਨੇ ਮੁਖਬਰੀ ਦੇ ਆਧਾਰ ਤੇ ਸੁਜਾਨ ਸਿੰਘ ਵਿਰੁੱਧ ਮੁਕੱਦਮਾ ਦਰਜ ਕੀਤਾ ਹੈ। ਪੁਲਿਸ ਨੇ ਮੌਕੇ ਤੋਂ 4 ਸਾਈਕਲ ਅਤੇ ਉਸਦੀ ਨਿਸ਼ਾਨਦੇਹੀ ਤੇ 9 ਹੋੋਰ ਸਾਈਕਲ ਬਰਾਮਦ ਕੀਤੇ ਹਨ। ਉਹਨਾਂ ਦੱਸਿਆ ਕਿ ਮੁਲਜ਼ਮ ਨਸ਼ਿਆਂ ਦਾ ਆਦੀ ਹੈ ਅਤੇ ਨਸ਼ੇ ਦੀ ਪੂਰਤੀ ਲਈ ਹੀ ਇਸਨੇ ਸਾਈਕਲ ਚੋੋਰੀ ਕੀਤੇ ਹਨ।
Total Responses : 942