ਚੰਡੀਗੜ੍ਹ,28 ਅਕਤੂਬਰ,2020: ਛੱਤੀਸਗੜ੍ਹ ਸਰਕਾਰ ਨੇ ਖੇਤੀ ਉਪਜ ਮੰਡੀ ਕਾਨੂੰਨ ’ਚ ਬਦਲਾਅ ਕਰ ਦਿੱਤਾ। ਵਿਧਾਨਸਭਾ ’ਚ ਪਾਸ ਸੋਧ ਬਿਲ ਰਾਜਪਾਲ ਨੂੰ ਭੇਜਿਆ ਜਾ ਰਿਹਾ। ਜੇਕਰ ਰਾਜਪਾਲ ਨੇ ਇਸ ਤੇ ਦਸਤਖ਼ਤ ਕਰ ਦਿੱਤੇ ਤਾਂ ਇਹ ਕਾਨੂੰਨ ਬਣ ਜਾਵੇਗਾ। ਨਵੇਂ ਕਾਨੂੰਨ ਚ ਸਰਕਾਰ ਨੇ ਨਿੱਜੀ ਮੰਡੀਆਂ,ਗੋਦਾਮਾਂ ਤੇ ਖਾਦ ਪਦਾਰਥਾਂ ਦੇ ਕਾਰਖਾਨਿਆਂ ਨੂੰ ਡੀਮਡ ਮੰਡੀ ਐਲਾਨ ਕਰਨ ਦਾ ਪ੍ਰਾਵਧਾਨ ਕਰ ਦਿੱਤਾ ਹੈ। ਇਸ ਨਵੀਂ ਵਿਵਸਥਾ ਨਾਲ ਨਿੱਜੀ ਮੰਡੀਆਂ ਤੇ ਸਰਕਾਰੀ ਕੰਟਰੋਲ ਵੱਧ ਜਾਵੇਗਾ। ਸਰਕਾਰ ਦੀ ਕੋਸ਼ਿਸ਼ ਹੈ ਕਿ ਜਿੱਥੇ ਕਿਤੇ ਵੀ ਖੇਤੀ ਉਪਜ ਦੀ ਖਰੀਦ, ਬਿਕਰੀ ਹੋਵੇ,ਉਥੇ ਕਾਨੂੰਨ ਲਾਗੂ ਹੋਵੇ ਤਾਂ ਕਿ ਕਿਸਾਨਾਂ ਨੂੰ ਧੋਖਾਧੜੀ ਤੋਂ ਬਚਾਇਆ ਜਾ ਸਕੇ।
ਛੱਤੀਸਗੜ੍ਹ ਸਰਕਾਰ ਵੱਲੋਂ ਨਵਾਂ ਬਿੱਲ ਪਾਸ ਕਰਨ ਤੋਂ ਬਾਅਦ ਅਕਾਲੀ ਦਲ ਨੇ ਕੈਪਟਨ ਸਰਕਾਰ ਤੇ ਸਵਾਲ ਚੁੱਕੇ ਨੇ। ਅਕਾਲੀ ਦਲ ਦੇ ਬੁਲਾਰਾ ਡਾ.ਦਲਜੀਤ ਚੀਮਾ ਨੇ ਕਿਹਾ ਕਿ ਜੇਕਰ ਛੱਤੀਸਗੜ੍ਹ ਦੀ ਕਾਂਗਰਸ ਸਰਕਾਰ ਇਹ ਬਿੱਲ ਲਿਆ ਸਕਦੀ ਹੈ ਤਾਂ ਪੰਜਾਬ ਸਰਕਾਰ ਕਿਉਂ ਨਹੀਂ।