ਰਜਨੀਸ਼ ਸਰੀਨ
- ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਵਿਰੁੱਧ ਇੱਕ ਜੁੱਟ ਹੋਣ ਦੀ ਲੋੜ - ਵੀਨਾ ਅਗਨੀਹੋਤਰੀ
ਨਵਾਂ ਸ਼ਹਿਰ, 29 ਅਕਤੂਬਰ 2020 - ਬੀ ਐਡ ਅਧਿਆਪਕ ਫਰੰਟ ਪੰਜਾਬ ਇਕਾਈ ਸ਼ਹੀਦ ਭਗਤ ਸਿੰਘ ਨਗਰ ਵਲੋਂ ਆਪਣੀ ਨੌਕਰੀ ਦੇ 12 ਸਾਲ ਪੂਰੇ ਹੋਣ ਦੀ ਖੁਸ਼ੀਂ ਵਿੱਚ ਖੂਨਦਾਨ ਕੈਂਪ ਲਗਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ਤੇ ਹਾਜ਼ਰ ਹੋਏ ਮੈਡਮ ਵੀਨਾ ਅਗਨੀਹੋਤਰੀ ਸਮਾਜ ਸੇਵਕਾ ਨੇ ਕੇਡਰ ਨੂੰ ਵਧਾਈ ਦਿੰਦੇ ਹੋਏ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਖਿਲਾਫ਼ ਇੱਕ ਜੁੱਟ ਹੋਣ ਲਈ ਵੀ ਪ੍ਰੇਰਿਤ ਕੀਤਾ।
ਉਨ੍ਹਾਂ ਕਿਹਾ ਕਿ ਸਰਕਾਰਾਂ ਮੁਲਾਜ਼ਮਾਂ ਦੇ ਹਿੱਤਾਂ ਦਾ ਘਾਣ ਕਰਦੀਆਂ ਹਨ। ਅੱਜ ਕੋਰੋਨਾ ਦੀ ਆੜ ਵਿੱਚ ਕੇਂਦਰੀ ਅਤੇ ਸੂਬਾ ਸਰਕਾਰਾਂ ਨੇ ਲੱਖਾਂ ਨੌਕਰੀ ਖ਼ਤਮ ਕਰ ਦਿੱਤੀਆਂ ਹਨ। ਜਿਸ ਨਾਲ ਬੇਰੁਜ਼ਗਾਰੀ ਵਿੱਚ ਹੋਰ ਵਾਧਾ ਹੋਵੇਗਾ। ਇਸ ਲਈ ਸਾਨੂੰ ਸਾਰਿਆਂ ਨੂੰ ਇੱਕਜੁੱਟ ਹੋਕੇ ਸੰਘਰਸ਼ ਵਿੱਢਣ ਦੀ ਲੋੜ ਹੈ। ਇਸ ਮੌਕੇ ਜੁਝਾਰ ਸੰਹੂਗੜਾ ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿਹਾ ਕਿ ਬੀ ਐਡ ਫਰੰਟ ਦਾ ਬਹੁਤ ਹੀ ਮਾਣਮੱਤਾ ਇਤਿਹਾਸ ਹੈ। ਇਸ ਨੂੰ ਸਾਂਭ ਕੇ ਰੱਖਣਾ ਸਾਡੇ ਸਾਰਿਆਂ ਦੀ ਜੁੰਮੇਵਾਰੀ ਹੈ।
ਉਨ੍ਹਾਂ ਕਿਹਾ ਕਿ ਬੀ ਐਡ ਫਰੰਟ ਨੇ ਆਪਣੇ ਬਲਬੂਤੇ ਸ਼ੰਘਰਸ਼ ਨਾਲ ਨੌਕਰੀਆਂ ਪ੍ਰਾਪਤ ਕੀਤੀਆਂ ਹਨ। ਹੁਣ ਵੀ ਉਹ ਸਰਕਾਰ ਦੀਆਂ ਗਲਤ ਨੀਤੀਆਂ ਖਿਲਾਫ਼ ਸੂਬਾ ਪੱਧਰ ਤੇ ਸੰਘਰਸ਼ ਸ਼ੁਰੂ ਕਰਨ ਜਾ ਰਹੇ ਹਨ। ਇਸ ਮੌਕੇ ਬੋਲਦਿਆਂ ਗੁਰਦਿਆਲ ਮਾਨ ਸੂਬਾ ਪ੍ਰੈਸ ਸਕੱਤਰ ਨੇ ਕਿਹਾ ਕਿ ਬੀ ਐਡ ਫਰੰਟ ਜਿਥੇ ਆਪਣੇ ਹੱਕਾਂ ਦੀ ਰਾਖੀ ਲਈ ਸ਼ੰਘਰਸ਼ ਕਰਨਾ ਜਾਣਦਾ ਹੈ, ਉੱਥੇ ਨਾਲ ਹੀ ਸਮਾਜ ਸੇਵਾ ਤੋਂ ਵੀ ਪਿੱਛੇ ਨਹੀਂ ਰਹਿੰਦਾ, ਚਾਹੇ ਉਹ ਵਾਤਾਵਰਨ ਨੂੰ ਬਚਾਉਣ ਲਈ ਦਰੱਖਤ ਲਗਾਉਣੇ ਹੋਣ ਜਾਂ ਕੋਰੋਨਾ ਮਹਾਮਾਰੀ ਵਿੱਚ ਲੋਕਾਂ ਦੀ ਸੇਵਾ ਕਰਨੀ ਹੋਵੇ। ਅੱਜ ਫਰੰਟ ਨੇ ਖੂਨਦਾਨ ਕੈਂਪ ਲਗਾਕੇ ਇੱਕ ਨਵੇਕਲੀ ਸ਼ੁਰੂਆਤ ਕੀਤੀ ਹੈ, ਜਿਸ ਲਈ ਫਰੰਟ ਵਧਾਈ ਦਾ ਪਾਤਰ ਹੈ।ਇਸ ਮੌਕੇ ਫਰੰਟ ਵਲੋਂ ਕੰਨਵੈਂਨਸ਼ਨ ਕਰਕੇ ਕੇਡਰ ਨੂੰ ਲਾਮਵੰਦ ਵੀ ਕੀਤਾ ਗਿਆ।
ਫਰੰਟ ਵਲੋਂ ਮੁੱਖ ਮਹਿਮਾਨ ਦੇ ਨਾਲ-ਨਾਲ ਜਿਲ੍ਹੇ ਦੀ ਸਮੁੱਚੀ ਪ੍ਰੈਸ ਨੂੰ ਵੀ ਆਪਣੀ ਵਧੀਆਂ ਡਿਊਟੀ ਨਿਭਾਉਣ ਲਈ ਸਨਮਾਨਿਤ ਕੀਤਾ ਗਿਆ। ਖੂਨਦਾਨ ਕਰਨ ਵਾਲੇ ਦਾਨੀ ਸੱਜਣਾ ਨੂੰ ਸਰਟੀਫਿਕੇਟ ਦੇਕੇ ਸਨਮਾਨਿਤ ਕੀਤਾ ਗਿਆ। ਸਟੇਜ ਦੀ ਕਾਰਵਾਈ ਮਨਜਿੰਦਰ ਸਿੰਘ ਨੇ ਬਾਖੂਬੀ ਨਾਲ ਨਿਭਾਈ ਗਈ। ਫਰੰਟ ਵਲੋਂ ਕੇਡਰ ਲਈ ਦੁਪਿਹਰ ਦੇ ਖਾਣੇ ਦਾ ਵੀ ਪ੍ਰਬੰਧ ਕੀਤਾ ਗਿਆ ਸੀ। ਮੈਡਮ ਤਰਨਜੀਤ ਕੌਰ ਸਮਿਸ ਚਾਹਲ ਕਲਾਂ ਵਲੋਂ ਖੂਨਦਾਨ ਕਰਨ ਵਾਲੇ ਸਾਥੀਆਂ ਨੂੰ ਰੀਫਰੈਸਮੈਟ ਦਿੱਤੀ ਗਈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਨਵੀਨ ਕਰੀਹਾ, ਹਰਪ੍ਰੀਤ ਬੰਗਾ, ਸੁਦੇਸ ਦੀਵਾਨ, ਅਸ਼ੋਕ ਪਠਲਾਵਾ, ਹਰਚਰਨਜੀਤ ਸਿੰਘ, ਲਾਲ ਸਿੰਘ, ਜਸਵੰਤ ਸਿੰਘ, ਰਾਜ ਕੁਮਾਰ, ਸੁਭਾਸ ਰੱਤੇਵਾਲ, ਰਵਿੰਦਰ ਨੱਥਾ ਨੰਗਲ, ਰਵਿੰਦਰ ਲਾਲੀ, ਸ਼ਤੀਸ ਨਵਾਂ ਗਰਾਂ, ਸੁਰਿੰਦਰ ਛੂਛੇਵਾਲ, ਇਕਬਾਲ ਸਿੰਘ, ਪਵਨ ਕੁਮਾਰ, ਮਨਜੀਤ ਕੌਰ, ਅਮਰੀਕ ਕੌਰ, ਯਮੁਨਾ ਦੇਵੀ, ਤਜਿੰਦਰ ਕੌਰ, ਸੁਦੇਸ ਕੁਮਾਰੀ, ਨੀਲਮ ਦੇਵੀ, ਦਯਾ ਰਾਣੀ ਅਤੇ ਨੀਲਮ ਦੇਵੀ ਨੇ ਵੀ ਸੰਬੋਧਨ ਕੀਤਾ।