ਫਿਰੋਜ਼ਪੁਰ 29 ਅਕਤੂਬਰ 2020 - ਆਸ਼ੂਤੋਸ਼ ਗੰਗਲ ਨੇ ਅੱਜ ਉਤਰ ਰੇਲਵੇ ਜਨਰਲ ਮੈਨੇਜਰ ਦਾ ਕਾਰਜਕਾਰ ਸੰਭਾਲ ਲਿਆ ਹੈ। ਇਸ ਤੋਂ ਪਹਿਲਾ ਗੰਗਲ ਵਧੀਕ ਮੈਂਬਰ ਯੋਜਨਾ ਰੇਲਵੇ ਬੋਰਡ ਦੇ ਅਹੁਦੇ 'ਤੇ ਕੰਮ ਕਰਦੇ ਸੀ। ਆਸ਼ੂਤੋਸ਼ ਗੰਗਲ ਸਾਲ 1985 ਵਿਚ ਇੰਡੀਅਨ ਇੰਸਟੀਚਿਊਟ ਆਫ ਮੈਕੇਨਿਕਲ ਐਂਡ ਇਲੈਕਟਰੀਕਲ ਇੰਜੀਨੀਅਰਜ਼ ਜਮਾਲਪੁਰ (ਆਈਆਰਐੱਮਈਈ) ਦੇ ਗਰੇਜੂਏਟ ਹਨ ਅਤੇ ਇੰਜੀਨੀਅਰਿੰਗ ਇੰਡੀਅਨ ਤੋਂ ਸੈਕਸ਼ਨ ਏ ਅਤੇ ਬੀ ਵਿਚ ਵੀ ਗੋਲਡ ਮੈਡਲ ਪ੍ਰਾਪਤ ਕਰ ਚੁੱਕੇ ਹਨ। ਉਸ ਕੋਲ 35 ਸਾਲਾਂ ਤੋਂ ਵੱਧ ਸਮੇਂ ਤੋਂ ਭਾਰਤੀ ਰੇਲਵੇ 'ਤੇ ਵੱਖ ਵੱਖ ਅਹੁਦਿਆਂ 'ਤੇ ਕੰਮ ਕਰਨ ਦਾ ਤਜਰਬਾ ਹੈ।
ਗੰਗਲ ਨੇ ਪੂਰਬੀ ਵਿਚ ਜੱਬਲਪੁਰ ਦੇ ਪੱਛਮੀ ਕੇਂਦਰੀ ਰੇਲਵੇ ਵਿਚ ਚੀਫ ਮਕੈਨੀਕਲ ਇੰਜ਼ੀਨੀਅਰ, ਕੇਂਦਰੀ ਰੇਲਵੇ, ਸੀਨੀਅਰ ਡਿਪਟੀ ਜਨਰਲ ਮੈਨੇਜਰ ਅਤੇ ਮੰਡਲ ਰੇਲਵੇ ਮੈਨੇਜਰ, ਬੜੋਦਾ ਦੇ ਅਹੁਦੇ ਵੀ ਸੰਭਾਲੇ ਹਨ। ਆਸ਼ੂਤੋਸ਼ ਗੰਗਲ ਕੰਟੇਨਰ ਕਾਰਪੋਰੇਸ਼ਨ ਆਫ ਇੰਡੀਆ ਲਿਮਟਿਡ ਵਿਚ ਤਕਰੀਬਨ 4 ਸਾਲਾਂ ਤੋਂ ਡੈਪੂਟੇਸ਼ਨ 'ਤੇ ਸੇਵਾਵਾਂ ਨਿਭਾਅ ਚੁੱਕੇ ਹਨ ਅਤੇ ਇੰਟੈਗਰਲ ਕੋਚ ਫੈਕਟਰੀ, ਚੇਨਈ ਦੇ ਫਰਨੀਸਿੰਗ ਡਿਵੀਜਨ ਦੇ ਚੀਫ ਫੈਕਟਰੀ ਦੇ ਇੰਜ਼ੀਨੀਅਰ ਇੰਚਾਰਜ ਦਾ ਅਹੁਦਾ ਵੀ ਸੰਭਾਲ ਚੁੱਕੇ ਹਨ। ਗੰਗਲ ਨੇ ਆਰਡੀਐੱਸਓ ਲਖਨਓ ਵਿਖੇ ਵਹੀਕਲ ਡਾਇਨਾਮਿਕਸ ਗਰੁੱਪ ਅਤੇ ਰਿਸਰਚ ਡਾਇਰੈਕਟੋਰੇਟ ਵਿਚ ਵੀ ਸੇਵਾਵਾਂ ਨਿਭਾਈਆਂ ਹਨ।
ਗੰਗਲ ਇਕ ਪ੍ਰਸਿੱਧ ਵਿਦੇਸ਼ੀ ਸਿਖਲਾਈ ਸੰਸਥਾ, ਅੰਤਰਰਾਸ਼ਟਰੀ ਐਂਟੀ ਕੁਰਪੱਸ਼ਨ ਏਜੰਸੀ (ਆਈਏਸੀਏ), ਆਸਟਰੀਆ ਰਿਹਾ ਹੈ, ਕਾਰਨੇਗੀ ਮੈਲੋਨ ਯੂਨੀਵਰਸਿਟੀ ਪਿਟਸਬਰਗ, ਯੂਐੱਸਏ, ਉਸ ਨੇ ਐੱਸਡੀਏ ਬੋਕੋਨੀ ਬਿਜਨਸ ਸਕੂਲ ਮਿਲਾਨ, ਇਟਲੀ ਅਤੇ ਸਿੰਗਾਪੁਰ ਦੀ ਲਾਇਕਨ ਯੇਨ ਸਕੂਲ ਯੂਨੀਵਰਸਿਟੀ ਵਿਖੇ ਵੱਖ ਵੱਖ ਪ੍ਰਬੰਧਨ ਵਿਕਾਸ ਪ੍ਰੋਗਰਾਮਾਂ ਦੀ ਸਿਖਲਾਈ ਲਈ ਹੈ। ਉਪਰੋਕਤ ਸਿਖਲਾਈ ਤੋਂ ਇਲਾਵਾ ਗੰਗਲ ਸਰਕਾਰੀ ਕੰਮਾਂ 'ਤੇ ਜਰਮਨੀ, ਇਜਰਾਈਲ ਅਤੇ ਸਵੀਡਨ ਵੀ ਗਏ ਹਨ। ਉਸ ਨੇ ਰੇਲਵੇ ਲਈ ਰਾਸ਼ਟਰੀ ਬੁਨਿਆਦੀ ਢਾਂਚਾ ਪਾਈਪਲਾਈਨ ਪ੍ਰੋਜੈਕਟ ਲਈ ਇਕ ਕੋਆਰਡੀਨੇਟਰ ਵਜੋਂ ਰੇਲਵੇ ਬੋਰਡ ਵਿਚ ਵੀ ਸੇਵਾਵਾਂ ਨਿਭਾਈਆਂ ਹਨ। ਗੰਗਲ ਨੇ ਆਈਸੀਐੱਫ, ਸੈਂਟਰਲ ਰੇਲਵੇ ਅਤੇ ਵੈਸਟ ਸੈਂਟਰਲ ਰੇਲਵੇ ਵਿਖੇ ਸਪੋਰਟਸ ਪ੍ਰਮੋਸ਼ਨ ਗਤੀਵਧੀਆਂ ਲਈ ਇਕ ਪ੍ਰਧਾਨ ਵਜੋਂ ਆਪਣੀਆਂ ਵੱਡਮੁੱਲੀ ਸੇਵਾਵਾਂ ਵਿਚ ਵੀ ਯੋਗਦਾਨ ਪਾਇਆ ਹੈ।