ਫਿਰੋਜ਼ਪੁਰ, 29 ਅਕਤੂਬਰ 2020 - ਪੰਜਾਬ ਮੰਡੀ ਬੋਰਡ ਚੰਡੀਗੜ੍ਹ ਦੇ ਸੀਨੀਅਰ ਵਾਇਸ ਚੇਅਰਮੈਨ ਤੇਜਪ੍ਰੀਤ ਸਿੰਘ ਸੰਧੂ ਵੱਲੋਂ ਅਨਾਜ ਮੰਡੀ ਵਿਚ ਕਿਸਾਨਾਂ ਅਤੇ ਆੜ੍ਹਤੀਆਂ, ਮਜ਼ਦੂਰਾਂ ਦੀਆਂ ਮੁਸ਼ਕਲਾਂ ਸੁਨਣ ਲਈ ਅਤੇ ਉਨ੍ਹਾਂ ਦੇ ਹੱਲ ਲਈ ਇਕ ਜ਼ਰੂਰੀ ਮੀਟਿੰਗ ਮਾਰਕੀਟ ਕਮੇਟੀ ਫਿਰੋਜ਼ਪੁਰ ਸ਼ਹਿਰ ਦੇ ਦਫਤਰ ਵਿਚ ਕੀਤੀ ਗਈ।
ਇਸ ਮੌਕੇ ਉਨ੍ਹਾਂ ਦਾ ਹੱਲ ਕਰਨ ਲਈ ਵਿਚਾਰ ਵਟਾਂਦਰਾ ਕੀਤਾ। ਸੰਧੂ ਕਿਹਾ ਕਿ ਪੰਜਾਬ ਕਾਂਗਰਸ ਸਰਕਾਰ ਕਿਸਾਨਾਂ ਦੀ ਝੋਨੇ ਦੀ ਫ਼ਸਲ ਦਾ ਇਕ-ਇਕ ਦਾਣਾ ਖ਼ਰੀਦਣ ਲਈ ਵਚਨਬੱਧ ਹੈ ਤੇ ਕਿਸੇ ਵੀ ਝੋਨਾ ਵੇਚਣ, ਢੋਆ-ਢੁਆਈ ਜਾ ਅਦਾਇਗੀ ਲੈਣ 'ਚ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ । ਮਾਰਕੀਟ ਕਮੇਟੀ ਫ਼ਿਰੋਜ਼ਪੁਰ ਸ਼ਹਿਰ ਦੇ ਚੇਅਰਮੈਨ ਸੁਖਵਿੰਦਰ ਸਿੰਘ ਸੰਧੂ ਅਟਾਰੀ ਨੇ ਚੱਲ ਰਹੀ ਖ਼ਰੀਦ ਪ੍ਰਕਿਰਿਆ 'ਤੇ ਤਸੱਲੀ ਪ੍ਰਗਟਾਉਂਦਿਆਂ ਦਾਅਵਾ ਕੀਤਾ ਕਿ ਕਿਸਾਨ, ਆੜ੍ਹਤੀਆਂ, ਮਜ਼ਦੂਰ ਸਭ ਵਰਗ ਖ਼ਰੀਦ ਤੋਂ ਖ਼ੁਸ਼ ਹਨ ਤੇ ਦੱਸ ਰਹੇ ਹਨ ਕਿ ਪਹਿਲੀ ਵਾਰ ਹੈ ਕਿ ਝੋਨਾ ਵੇਚਣ, ਚੁਕਾਈ ਅਤੇ ਅਦਾਇਗੀਆਂ ਖਾਤੇ 'ਚ ਪੈਣ ਪ੍ਰਬੰਧਾਂ 'ਚ ਕੋਈ ਦਿੱਕਤ ਨਹੀਂ ਆਈ, ਸਭ ਬਹੁਤ ਵਧੀਆ ਚੱਲ ਰਿਹਾ ਹੈ । ਉਨ੍ਹਾਂ ਨੇ ਆਉਣ ਵਾਲੇ ਬਹੁਤ ਵਧੀਆ ਚੱਲ ਰਿਹਾ ਹੈ । ਉਨ੍ਹਾਂ ਨੇ ਆਉਣ ਵਾਲੇ ਸਮੇਂ 'ਚ ਵੀ ਫ਼ਸਲ ਖ਼ਰੀਦ ਵੇਚ 'ਚ ਕੋਈ ਸਮੱਸਿਆ ਨਾ ਆਉਣ ਦੇਣ ਦਾ ਭਰੋਸਾ ਦਿਵਾਇਆ।
ਇਸ ਮੌਕੇ ਮੀਟਿੰਗ ਵਿਚ ਅਧਿਕਾਰੀ ਅਤੇ ਆੜ੍ਹਤੀਆਂ ਤੋਂ ਇਲਾਵਾ ਕੁਲਦੀਪ ਸਿੰਘ ਬਰਾੜ ਡੀਜੀਐੱਮ ਪੰਜਾਬ ਮੰਡੀ ਬੋਰਡ, ਸੁਖਵਿੰਦਰ ਸਿੰਘ ਸੰਧੂ ਚੇਅਰਮੈਨ ਮਾਰਕੀਟ ਕਮੇਟੀ, ਹਰਿੰਦਰ ਸਿੰਘ ਬੇਦੀ ਡੀਐੱਮਓ ਫਿਰੋਜ਼ਪੁਰ, ਕੁਲਦੀਪ ਗੱਖੜ ਵਾਇਸ ਚੇਅਰਮੈਨ, ਸੌਦਾਗਰ ਸਿੰਘ ਐਕਸੀਅਨ ਪੰਜਾਬ ਮੰਡੀ ਬੋਰਡ ਫਿਰੋਜ਼ਪੁਰ, ਮੁਕੇਸ਼ ਕੁਮਾਰ ਸੈਕਟਰੀ ਮਾਰਕੀਟ ਕਮੇਟੀ, ਸੁਰਜੀਤ ਸਿੰਘ ਲੇਖਾਕਾਰ, ਤਿਲਕ ਰਾਜ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ, ਅਮਰੀਕ ਸਿੰਘ ਬਰਾੜ ਸੀਨੀਅਰ ਮੀਤ ਪ੍ਰਧਾਨ, ਨਰਿੰਦਰ ਮੁਛਰਾਲ ਮੈਂਬਰ ਮਾਰਕੀਟ ਕਮੇਟੀ, ਸੰਨੀ ਥਿੰਦ ਆੜ੍ਹਤੀ, ਇਕਬਾਲ ਚੁੱਘ ਆੜ੍ਹਤੀ, ਚੌਧਰੀ ਸਤਪਾਲ, ਕੇਵਲ ਮੋਂਗਾ ਆੜ੍ਹਤੀ, ਮੋਹਨ ਲਾਲ ਨਾਰੰਗ ਆਦਿ ਹਾਜ਼ਰ ਸਨ।