ਮਨਪ੍ਰੀਤ ਸਿੰਘ ਜੱਸੀ
- ਸ਼ਹਿਰ ਦੇ ਹਰ ਕੋਨੇ 'ਚ ਵਿਕਾਸ ਕਾਰਜ ਜ਼ੋਰਾ ਤੇ ਚੱਲ ਰਹੇ ਹਨ: ਮੇਅਰ
ਅੰਮ੍ਰਿਤਸਰ, 29 ਅਕਤੂਬਰ 2020 - ਮੇਅਰ ਕਰਮਜੀਤ ਸਿੰਘ ਅਤੇ ਕੈਬਿਨਟ ਮੰਤਰੀ ਓ.ਪੀ.ਸੋਨੀ ਵੱਲੋਂ ਅੱਜ ਸਾਂਝੇ ਤੌਰ ਤੇ ਕੇਂਦਰੀ ਵਿਧਾਨ ਸਭਾ ਹਲਕੇ ਦੇ ਇਲਾਕਾ ਕਟੜਾ ਬੱਗੀਆਂ ਵਿਖੇ ਇੰਟਰਲਾਕਿੰਗ ਟਾਈਲਾਂ ਲਗਾਉਣ ਦੇ ਕੰਮ ਦਾ ਉਦਘਾਟਨ ਕੀਤਾ ਗਿਆ। ਸ਼ਹਿਰ ਦੇ ਇਸ ਅੰਦਰੂਨ ਇਲਾਕੇ ਵਿਚ ਕਾਫੀ ਆਵਾਜਾਈ ਰਹਿੰਦੀ ਹੈ ਪਰ ਇਸ ਇਲਾਕੇ ਦੀ ਮੇਨ ਸੜਕ ਤੇ ਅੰਦਰੂਨ ਗਲੀਆਂ ਟੂੱਟੀਆਂ ਹੋਈਆ ਸਨ ਤੇ ਜਿਸ ਕਰਕੇ ਇਲਾਕਾ ਨਿਵਾਸੀਆਂ ਦੀ ਸਹੂਲਅਤ ਨੂੰ ਮੁੱਖ ਰੱਖਦੇ ਹੋਏ ਇਸ ਕੰਮ ਦਾ ਉਦਘਾਟਨ ਕੀਤਾ ਗਿਆ ਹੈ।
ਇਸ ਮੌਕੇ ਤੇ ਮੇਅਰ ਕਰਮਜੀਤ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੀ ਵਾਗਡੋਰ ਜਦੋਂ ਵੀ ਕਾਂਗਰਸ ਸਰਕਾਰ ਨੇ ਸੰਭਾਲੀ ਹੈ ਤਾਂ ਉਸ ਦਿਨ ਤੋਂ ਹੀ ਅੰਮ੍ਰਿਤਸਰ ਸ਼ਹਿਰ ਦਾ ਬਹੁਪੱਖੀ ਵਿਕਾਸ ਹੋ ਰਿਹਾ ਹੈ ਅਤੇ ਅਗਾਂਹ ਵੀ ਹੋਵੇਗਾ। ਮੇਅਰ ਨੇ ਕਿਹਾ ਕਿ ਸ਼ਹਿਰ ਦੇ ਹਰ ਪ੍ਰਮੁੱਖ ਸੜਕਾਂ, ਬਾਜ਼ਰ ਅਤੇ ਗਲੀਆਂ ਪੱਕੀਆਂ ਕੀਤੀਆਂ ਜਾ ਰਹੀਆਂ ਹਨ। ਇਸਦੇ ਨਾਲ ਤਿਉਹਾਰਾਂ ਦੇ ਮੱਦੇਨਜ਼ਰ ਹਰ ਗਲੀ ਤੇ ਹਰ ਚੁਰਾਹੇ 'ਚ ਨਵੀਆਂ ਐਲ.ਈ.ਡੀ. ਸਟਰੀਟ ਲਾਈਟਾਂ ਲੱਗ ਗਈਆਂ ਹਨ ਜਿਸ ਨਾਲ ਸ਼ਹਿਰ ਦਾ ਕੋਨਾ ਕੋਨਾ ਜਗਮਗਾ ਰਿਹਾ ਹੈ। ਸ਼ਹਿਰ ਦੀ ਹਰ ਸੜਕ ਨੂੰ ਪੱਕਾ ਕਰਨ ਦੇ ਲਈ। ਪ੍ਰੀਮਿਕਸ ਦੇ ਕੰਮ ਚਲ ਰਹੇ ਹਨ।
ਮੇਅਰ ਕਰਮਜੀਤ ਸਿੰਘ ਨੇ ਕਿਹਾ ਕਿ ਅੰਮ੍ਰਿਤਸਰ ਸ਼ਹਿਰ ਦੀ ਸੁੰਦਰਤਾ ਨੂੰ ਹੋਰ ਚਮਕਾਉਣ ਲਈ ਸਮਾਰਟ ਸਿਟੀ ਪ੍ਰੋਜੈਕਟ ਅਧੀਨ ਹਾਲ ਬਾਜ਼ਰ ਦਾ ਸੁੰਦਰੀਕਰਨ, ਸ਼੍ਰੀ ਦੁਰਗਿਆਣਾ ਤੀਰਥ ਦਾ ਸੁੰਦਰੀਕਰਨ ਪ੍ਰੋਜੈਕਟ, ਗੁਰੂਦੁਆਰਾ ਸ਼ਹੀਦਾਂ ਸਾਹਿਬ ਸੁੰਦਰੀਕਰਨ ਪ੍ਰੋਜੈਕਟ ਆਦਿ ਦੇ ਕਰੋੜਾਂ ਰੁਪਏ ਦੀ ਲਾਗਤ ਦੇ ਪ੍ਰੋਜੈਕਟ ਪ੍ਰਗਤੀ ਅਧੀਨ ਹਨ। ਉਹਨਾਂ ਕਿਹਾ ਕਿ ਪਿਛਲੇ ਦਿਨਾਂ ਵਿਚ ਵੀ ਉਹਨਾਂ ਵਿਖੇ ਮਹਾ ਸਿੰਘ ਗੇਟ ਅਤੇ ਚੀਲ ਮੰਡੀ ਵਿਖੇ ਜੋਕਿ ਸ਼੍ਰੀ ਹਰਿਮੰਦਰ ਸਾਹਿਬ ਜੀ ਨੂੰ ਜਾਣ ਵਾਲੀਆਂ ਪ੍ਰਮੁੱਖ ਸੜਕਾਂ ਹਨ, ਤੇ ਪ੍ਰੀਮਿਕਸ ਪਾਉਣ ਦੇ ਕੰਮਾਂ ਦੀ ਸੁਰੂਆਤ ਕੀਤੀ ਗਈ ਸੀ ਤੇ ਅੱਜ ਇਸੇ ਲੜੀ ਵਿਚ ਅੰਦਰੂਨ ਸ਼ਹਿਰ ਦੀ ਦਿਖ ਬੇਹਤਰ ਬਨਾਉਣ ਲਈ ਕਟੜਾ ਬੱਗੀਆਂ ਵਿਖੇ ਇੰਟਰਲਾਕਿੰਗ ਟਾਈਲਾਂ ਲਗਾਉਣ ਦੇ ਕੰਮ ਦੀ ਰਸਮੀ ਤੌਰ ਤੇ ਸ਼ੁਰੂਆਤ ਕੀਤੀ ਗਈ ਹੈ।
ਉਹਨਾਂ ਕਿਹਾ ਕਿ ਸ਼ਹਿਰ ਦੇ ਵਿਕਾਸ ਕਾਰਜ ਪੂਰੀ ਤੇਜ਼ੀ ਨਾਲ ਚਲ ਰਹੇ ਹਨ ਅਤੇ ਮਿੱਥੇ ਸਮੇਂ ਵਿਚ ਪੂਰੇ ਵੀ ਕੀਤੇ ਜਾਣਗੇ। ਸ਼ਹਿਰ ਦਾ ਕੋਈ ਵੀ ਕੌਣਾ ਵਿਕਾਸ ਪੱਖੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ ਅਤੇ ਉਹ ਦਿਨ ਦੂਰ ਨਹੀਂ ਜਦੋਂ ਅੰਮ੍ਰਿਤਸਰ ਸ਼ਹਿਰ ਵਿਕਾਸ ਦੇ ਨਾਲ-ਨਾਲ ਸਫਾਈ ਪੱਖੋਂ ਵੀ ਦੇਸ਼ ਦੇ ਪ੍ਰਮੁੱਖ ਸ਼ਹਿਰਾਂ ਵਿਚ ਸ਼ਾਮਿਲ ਹੋ ਜਾਵੇਗਾ ਅਤੇ ਇਹ ਤਾਂ ਹੀ ਸੰਭਵ ਹੈ ਜੇਕਰ ਹਰ ਇਕ ਸ਼ਹਿਰ ਵਾਸੀ ਆਪਣੀ ਜਿੰਮੇਵਾਰੀ ਸਮੱਝਦੇ ਹੋਏ ਨਗਰ ਨਿਗਮ ਦੇ ਨਾਲ ਪੂਰਣ ਸਹਿਯੋਗ ਕਰਨ।
ਇਸ ਮੌਕੇ ਤੇ ਕੌਸਲਰ ਵਿਕਾਸ ਸੋਨੀ, ਕੌਸਲਰ ਜਤਿੰਦਰ ਕੌਰ ਸੋਨੀਆ, ਗੁਰਪਾਲ ਸਿੰਘ ਹੈਪੀ, ਪਰਮਜੀਤ ਸਿੰਘ ਚੋਪੜਾ, ਸਿਹਤ ਅਫ਼ਸਰ ਡਾ: ਯੋਗੇਸ਼ ਅਰੋੜਾ, ਚੀਫ਼ ਸੈਨੇਟਰੀ ਇੰਸਪੈਕਟਰ, ਸੈਨੇਟਰੀ ਇੰਸਪੈਕਟਰ ਅਤੇ ਭਾਰੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜ਼ਰ ਸਨ।