ਅਸ਼ੋਕ ਵਰਮਾ
ਮਾਨਸਾ, 29 ਅਕਤੂਬਰ 2020 - ਮੁਸਲਿਮ ਫਰੰਟ ਪੰਜਾਬ ਦੇ ਸਰਪ੍ਰਸਤ ਡਾਕਟਰ ਫਕੀਰ ਮੁਹੰਮਦ ਨਿਹਾਲ ਸਿੰਘ ਵਾਲਾ, ਸੂਬਾਈ ਪ੍ਰਧਾਨ ਐੱਚ ਆਰ ਮੋਫਰ, ਸੂਬਾਈ ਖਜਾਨਚੀ ਨੂਰ ਮੁਹੰਮਦ ਲੰਡੇ ,ਜੁਇੰਟ ਸਕੱਤਰ ਸਵਰਨ ਫ਼ਫੜੇ ਭਾਈਕੇ ਅਤੇ ਮੋਗਾ ਇਕਾਈ ਮੋਗਾ ਦੇ ਪ੍ਰਧਾਨ ਜੀਵਨ ਖਾਨ ਮੁਨਾਵਾਂ ਆਦਿ ਨੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਘੁਗਰਾਲੀ ਰਾਜਪੂਤਾਂ ’ਚ ਸ਼ਰਾਰਤੀ ਅਨਸਰਾਂ ਨੇ ਪੁਰਾਤਨ ਮਸਜਿਦ ਨੂੰ ਢਾਹੁਣ ਦੀ ਸਖਤ ਸ਼ਬਦਾਂ ’ਚ ਨਿਖੇਧੀ ਕਰਦਿਆਂ ਪੰਜਾਬ ਸਰਕਾਰ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਤਾਂ ਜੋ ਭਵਿੱਖ ’ਚ ਕੋਈ ਵੀ ਗੈਰਸਮਾਜੀ ਅਨਸਰ ਅਜਿਹਾ ਕਦਮ ਨਾ ਚੁੱਕੇ।
ਸੂਬਾ ਪ੍ਰਧਾਨ ਐਚ ਆਰ ਮੋਫ਼ਰ ਨੇ ਸਮੂਹ ਸਿੱਖ ਭਾਈਚਾਰੇ ਨੂੰ ਕਿਹਾ ਕਿ ਅਜਿਹੇ ਦੌਰ ਚ ਜਦੋਂ ਸਮੁੱਚੀਆਂ ਘਟ ਗਿਣਤੀਆਂ ਜ਼ੁਲਮ ਦਾ ਸ਼ਿਕਾਰ ਹੋ ਰਹੀਆਂ ਹਨ ਤਾਂ ਇੱਕ ਦੂਸਰੇ ਦਾ ਖਿਆਲ ਰੱਖਣਾ ਸਾਡਾ ਨੈਤਿਕ ਫ਼ਰਜ਼ ਬਣਦਾ ਹੈ। ਉਹਨਾਂ ਆਖਿਆ ਕਿ ਪੁਰਾਤਨ ਮਸਜਿਦ ਨੂੰ ਸ਼ਹੀਦ ਕਰਨ ਨੇ ਸਾਡੀ ਸਭਿਅਤਾ ਨੂੰ ਕਲੰਕਿਤ ਕੀਤੀ ਹੈ। ਉਨ੍ਹਾਂ ਸਮੂਹ ਸਿੱਖ ਜਥੇਬੰਦੀਆਂ ਤੇ ਪੰਜਾਬੀ ਭਾਈਚਾਰੇ ਨੂੰ ਇਨਸਾਫ਼ ਅਤੇ ਮਸਜਿਦ ਨੂੰ ਸਮੂਹਿਕ ਰੂਪ ਚ ਬਣਾਉਣ ਦੀ ਅਪੀਲ ਵੀ ਕੀਤੀ ਹੈ। ਇਸ ਮੌਕੇ ਰਵੀ ਖਾਨ ਜ਼ਿਲ੍ਹਾ ਮੀਤ ਪ੍ਰਧਾਨ ਮਾਨਸਾ ,ਧਾਰਮਿਕ ਆਗੂ ਮੌਲਾਨਾ ਫ਼ੁਕਾਨ ਬੀਰੋਕੇ ਕਲਾਂ,ਮੌਲਾਨਾ ਇਮਰਾਨ ਸਾਹਿਬ ਠੂਠਿਆਂ ਵਾਲੀ, ਜਸਵੀਰ ਖਾਨ ਗੇਹਲੇ ਤੇ ਬੂਟਾ ਖਾਨ ਹੀਰੇ ਵਾਲਾ ਤੇ ਪਵਨ ਕੋਟਲੀ ਆਦਿ ਹਾਜ਼ਰ ਸਨ।