ਮਨਿੰਦਰਜੀਤ ਸਿੱਧੂ
- ਮਨਪ੍ਰੀਤ ਕੌਰ 80.18 ਫ਼ੀਸਦੀ ਅੰਕਾਂ ਨਾਲ ਕਾਲਜ ਵਿਚੋਂ ਪ੍ਰਥਮ ਰਹੀ
ਜੈਤੋ, 30 ਅਕਤੂਬਰ 2020 - ਯੂਨੀਵਰਸਿਟੀ ਕਾਲਜ ਜੈਤੋ ਸਾਇੰਸ ਸਟਰੀਮ ਦੇ ਨਤੀਜਿਆਂ ਵਿਚ ਬੀ. ਐੱਸ. ਸੀ. ਨਾਨ ਮੈਡੀਕਲ ਦੇ ਪਹਿਲੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ ਹੈ। ਕਾਲਜ ਮੀਡੀਆ ਕਮੇਟੀ ਮੈਂਬਰ ਡਾ. ਸੁਭਾਸ਼ ਚੰਦਰ ਅਰੋੜਾ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮਨਪ੍ਰੀਤ ਕੌਰ ਨੇ 80.18 ਫ਼ੀਸਦੀ ਅੰਕ ਹਾਸਲ ਕਰਕੇ ਕਾਲਜ ਵਿਚੋਂ ਪ੍ਰਥਮ ਸਥਾਨ ਹਾਸਲ ਕੀਤਾ ਹੈ ਅਤੇ ਅਕਾਸ਼ਦੀਪ ਸਿੰਘ ਨੇ 77.45 ਫ਼ੀਸਦੀ ਅੰਕਾਂ ਨਾਲ ਦੂਸਰਾ ਸਥਾਨ ਅਤੇ ਗਗਨਦੀਪ ਕੌਰ ਨੇ 70.18 ਫ਼ੀਸਦੀ ਅੰਕਾਂ ਨਾਲ ਤੀਸਰਾ ਸਥਾਨ ਹਾਸਲ ਕੀਤਾ ਹੈ ਅਤੇ ਕੁੱਲ ਅਪੀਅਰ ਹੋਏ 41 ਵਿਦਿਆਰਥੀਆਂ ਵਿਚੋਂ 21 ਨੇ ਫ਼ਸਟ ਡਿਵੀਜ਼ਨ ਵਿਚ ਪਹਿਲਾ ਸਮੈਸਟਰ ਪਾਸ ਕਰਕੇ ਕਾਲਜ ਦਾ ਨਾਂਅ ਰੌਸ਼ਨ ਕੀਤਾ ਹੈ।
ਇਸੇ ਤਰ੍ਹਾਂ ਮੈਡੀਕਲ ਵਿੰਗ ਦੇ ਪਹਿਲੇ ਸਮੈਸਟਰ ਦੇ ਨਤੀਜੇ ਵਿਚ ਹਰਪ੍ਰੀਤ ਕੌਰ ਨੇ 76.36 ਫ਼ੀਸਦੀ ਅੰਕਾਂ ਨਾਲ ਪਹਿਲਾ, ਪੂਜਾ ਰਾਣੀ ਨੇ 67.27 ਫ਼ੀਸਦੀ ਅੰਕਾਂ ਨਾਲ ਦੂਜਾ ਅਤੇ ਰੇਸ਼ਮਾ ਦੇਵੀ ਨੇ 64. 90 ਫ਼ੀਸਦੀ ਅੰਕਾਂ ਨਾਲ ਤੀਜਾ ਸਥਾਨ ਹਾਸਲ ਕਰਕੇ ਸੰਤੋਖਜਨਕ ਕਾਰਗ਼ੁਜ਼ਾਰੀ ਦਿਖਾਈ ਹੈ। ਕਾਲਜ ਦੇ ਪ੍ਰਿੰਸੀਪਲ ਡਾ. ਪਰਮਿੰਦਰ ਸਿੰਘ ਤੱਗੜ ਨੇ ਇਸ ਸ਼ਾਨਦਾਰ ਨਤੀਜੇ ਲਈ ਜ਼ਿੰਮੇਵਾਰ ਵਿਦਿਆਰਥੀਆਂ ਅਤੇ ਉਨਾਂ ਦੇ ਮਾਪਿਆਂ ਦੇ ਨਾਲ-ਨਾਲ ਡਾ. ਦਿਵਿਯਾ ਜਯੋਤੀ, ਪ੍ਰੋ. ਰੁਚਿਕਾ ਸੇਠ, ਮੈਡਮ ਮਨਦੀਪ ਕੌਰ ਅਤੇ ਡਾ. ਭਵਨਦੀਪ ਉੱਪਲ ਸਮੇਤ ਸਮੂਹ ਸਟਾਫ਼ ਨੂੰ ਮੁਬਾਰਕਬਾਦ ਦਿੱਤੀ ਹੈ।