ਜਗਮੀਤ ਸਿੰਘ
- ਭਾਈ ਗੁਰਇਕਬਾਲ ਸਿੰਘ, ਡੀ.ਸੀ ਤਰਨ ਤਾਰਨ, ਵਿਧਾਇਕ ਭੁੱਲਰ, ਚੇਅਰਮੈਂਨ ਪੀਟਰ ਆਦਿ ਨੇ ਲਗਾਇਆ ਟੱਪ
ਭਿੱਖੀਵਿੰਡ, 30 ਅਕਤੂਬਰ 2020 - ਅੰਮ੍ਰਿਤਸਰ-ਭਿੱਖੀਵਿੰਡ ਮੁੱਖ ਮਾਰਗ ਤੋਂ ਪਿੰਡ ਸਿੰਘਪੁਰਾ ਰਾਂਹੀ ਇਤਿਹਾਸਕ ਗੁਰਦੁਆਰਾ ਜਨਮ ਅਸਥਾਨ ਸ਼ਹੀਦ ਭਾਈ ਤਾਰੂ ਸਿੰਘ ਪਿੰਡ ਪੂਹਲਾ ਨੂੰ ਬਣਨ ਵਾਲੀ ਨਵੀਂ ਲਿੰਕ ਸੜਕ ਦੇ ਉਪਰ ਨਵੇਂ ਪੁੱਲ ਦਾ ਨੀਂਹ ਪੱਥਰ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਦੇ ਮੁੱਖ ਸੇਵਾਦਾਰ ਭਾਈ ਗੁਰਇਕਬਾਲ ਸਿੰਘ, ਡੀ.ਸੀ ਤਰਨ ਤਾਰਨ ਕੁਲਵੰਤ ਸਿੰਘ, ਵਿਧਾਇਕ ਸੁਖਪਾਲ ਸਿੰਘ ਭੁੱਲਰ, ਪੰਜਾਬ ਮੰਡੀ ਬੋਰਡ ਦੇ ਸੀਨੀਅਰ ਵਾਈਸ ਚੇਅਰਮੈਂਨ ਤੇਜਪ੍ਰੀਤ ਸਿੰਘ ਪੀਟਰ ਵੱਲੋਂ ਕਹੀ ਨਾਲ ਟੱਪ ਲਗਾ ਕੇ ਰੱਖਿਆ ਗਿਆ।
ਨੀਂਹ ਪੱਥਰ ਰੱਖਣ ਤੋਂ ਗੁਰਦੁਆਰਾ ਭਾਈ ਤਾਰੂ ਸਿੰਘ ਪੂਹਲਾ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਜਾਪ ਕੀਤੇ ਗਏ ਤੇ ਰਾਗੀ ਸਿੰਘਾਂ ਵੱਲੋਂ ਰੱਬੀ ਬਾਣੀ ਦਾ ਕੀਰਤਨ ਕੀਤਾ ਗਿਆ। ਉਪਰੰਤ ਭਾਈ ਗੁਰਇਕਬਾਲ ਸਿੰਘ ਵੱਲੋਂ ਅਰਦਾਸ ਕਰਨ ਤੋਂ ਬਾਅਦ ਸਿੱਲ ਤੋਂ ਪਰਦਾ ਹਟਾਉਣ ਦੀ ਰਸਮ ਅਦਾ ਕੀਤੀ ਗਈ।
ਇਸ ਮੌਕੇ ਭਾਈ ਗੁਰਇਕਬਾਲ ਸਿੰਘ ਵੱਲੋਂ ਵਿਧਾਇਕ ਸੁਖਪਾਲ ਸਿੰਘ ਭੁੱਲਰ, ਸੀਨੀ.ਵਾਈਸ ਚੇਅਰਮੈਂਨ ਤੇਜਪ੍ਰੀਤ ਸਿੰਘ ਪੀਟਰ, ਡੀ.ਸੀ ਕੁਲਵੰਤ ਸਿੰਘ, ਕਾਂਗਰਸ ਸੂਬਾ ਕਮੇਟੀ ਮੈਂਬਰ ਸਰਵਨ ਸਿੰਘ ਧੁੰਨ, ਐਸ.ਡੀ.ਐਮ ਰਾਜੇਸ਼ ਕੁਮਾਰ ਸ਼ਰਮਾ, ਤਹਿਸੀਲਦਾਰ ਲਖਵਿੰਦਰ ਸਿੰਘ, ਐਕਸੀਅਨ ਮਾਹੇਸ਼ ਕੁਮਾਰ, ਐਕਸੀਅਨ ਪਲਵਿੰਦਰ ਸਿੰਘ, ਬੀ.ਡੀ.ਪੀ.ੳ ਰਾਮ ਤਸਵੀਰ ਸਿੰਘ, ਮਾਰਕੀਟ ਕਮੇਟੀ ਚੇਅਰਮੈਂਨ ਰਾਜਵੰਤ ਸਿੰਘ ਪਹੂਵਿੰਡ ਆਦਿ ਨੂੰ ਮਠਿਆਈ ਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਵਿਧਾਇਕ ਸੁਖਪਾਲ ਸਿੰਘ ਭੁੱਲਰ ਨੇ ਕਿਹਾ ਕਿ ਭਾਈ ਗੁਰਇਕਬਾਲ ਸਿੰਘ ਵੱਲੋਂ ਵੱਖ-ਵੱਖ ਗੁਰਧਾਮਾਂ ਦੀ ਕਰਵਾਈ ਜਾ ਰਹੀ ਸੇਵਾ ਅਤੇ ਸਮਾਜ ਭਲਾਈ ਦੇ ਕੀਤੇ ਜਾ ਰਹੇ ਕੰਮ ਸ਼ਲਾਘਾਯੋਗ ਹਨ। ਵਿਧਾਇਕ ਭੁੱਲਰ ਵੱਲੋਂ ਆਪਣੀ ਤਰਫੋਂ ਭਾਈ ਗੁਰਇਕਬਾਲ ਸਿੰਘ ਨੂੰ ਸਵਾ ਲੱਖ ਰੁਪਏ ਦਾ ਚੈਕ ਦਿੱਤਾ ਗਿਆ।
ਇਸ ਮੌਕੇ ਭਾਈ ਹਰਮਿੰਦਰ ਸਿੰਘ, ਵਾਈਸ ਚੇਅਰਮੈਂਨ ਰੇਸ਼ਮ ਸਿੰਘ ਨਵਾਦਾ, ਸਰਪੰਚ ਸਿਮਰਜੀਤ ਸਿੰਘ ਭੈਣੀ, ਸਰਪੰਚ ਇੰਦਰਬੀਰ ਸਿੰਘ ਪਹੂਵਿੰਡ, ਮੈਨੇਜਰ ਜਗੀਰ ਸਿੰਘ ਸਿੰਘਪੁਰਾ, ਸੁਖਵਿੰਦਰ ਸਿੰਘ ਪੰਡੋਰੀ, ਸਰਪੰਚ ਹਰਪ੍ਰੀਤ ਸਿੰਘ ਸਿੰਘਪੁਰਾ, ਸਰਪੰਚ ਬਲਜੀਤ ਸਿੰਘ ਚੂੰਗ, ਸਰਪੰਚ ਸੁਖਵੰਤ ਸਿੰਘ ਪੂਹਲਾ, ਸੀਨੀ ਕਾਂਗਰਸੀ ਆਗੂ ਬਲਬੀਰ ਸਿੰਘ ਪੂਹਲਾ, ਸਰਪੰਚ ਸਤਨਾਮ ਸਿੰਘ ਭਿੱਖੀਵਿੰਡ, ਸਰਪੰਚ ਮਨਦੀਪ ਸਿੰਘ ਭਿੱਖੀਵਿੰਡ, ਭਾਈ ਦਿਲਬਾਗ ਸਿੰਘ ਜੋਧਾ, ਪਰਮਜੀਤ ਸਿੰਘ, ਅੰਗਰੇਜ ਸਿੰਘ, ਸੁਖਦੀਪ ਸਿੰਘ ਸੋਹਲ, ਹਰਜਿੰਦਰ ਸਿੰਘ, ਸਰਪੰਚ ਗੁਰਜੰਟ ਸਿੰਘ ਭਗਵਾਨਪੁਰਾ, ਗਗਨਦੀਪ ਸਿੰਘ ਸੁਰਸਿੰਘ, ਮੰਗਲ ਸਿੰਘ ਵੀਰਮ, ਨੰਬਰਦਾਰ ਸਵਰਨ ਸਿੰਘ ਸੁਰਸਿੰਘ, ਰੰਗਾ ਸਿੰਘ ਬਿਜਲੀ ਵਾਲੇ, ਬਾਬਾ ਪ੍ਰਗਟ ਸਿੰਘ, ਪੀ.ਏ ਵਰਿਆਮ ਸਿੰਘ, ਪੀ.ਏ ਕੰਵਲ ਭੁੱਲਰ ਆਦਿ ਵੱਡੀ ਗਿਣਤੀ ਵਿਚ ਇਲਾਕੇ ਦੇ ਮੋਹਤਬਾਰ ਵਿਅਕਤੀ ਹਾਜਰ ਸਨ।