ਰਾਜਪਰਾ, 30 ਅਕਤੂਬਰ 2020 - ਅੱਜ ਨਾਰਦਨ ਰੇਲਵੇ ਮੈਨਜ਼ ਯੂਨੀਅਨ ਨਵੀਂ ਦਿੱਲੀ ਵੱਲੋਂ ਇਕ ਸੂਚੀ ਜਾਰੀ ਕੀਤੀ ਗਈ ਜਿਸ ਵਿੱਚ ਜਗਦੀਪ ਸਿੰਘ ਨੂੰ ਉੱਤਰੀ ਜੋਨ ਦੀ ਕੈਮਪੇਨ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ।ਆਉਣ ਵਾਲੇ ਕੁਝ ਦਿਨਾਂ ਵਿੱਚ ਭਾਰਤੀ ਰੇਲਵੇ ਦੀਆ ਯੂਨੀਅਨਾਂ ਦੀ ਮਾਨਤਾ ਨੂੰ ਲੈ ਕੇ ਚੋਣਾਂ ਹੋਣ ਜਾ ਰਹੀਆ ਹਨ।
ਇਥੇ ਦਸੱਣਯੋਗ ਹੈ ਕਿ ਜਗਦੀਪ ਸਿੰਘ ਅੰਤਰਰਾਸ਼ਟਰੀ ਪੱਧਰ ਦਾ ਖਿਡਾਰੀ ਹੈ ਅਤੇ ਨਾਰਦਨ ਰੇਲਵੇ ਮੈਨਜ਼ ਯੂਨੀਅਨ ਅੰਬਾਲਾ ਡਿਵੀਜ਼ਨ ਦੇ ਯੂਥ ਵਿੰਗ ਦਾ ਪ੍ਰਧਾਨ ਤੇ ਸਹਾਇਕ ਡਿਵੀਜ਼ਨਲ ਸਕੱਤਰ ਦੇ ਅਹੁਦੇ ਤੇ ਕੰਮ ਕਰ ਰਿਹਾ ਹੈ।ਇਸ ਸੰਬਧੀ ਨਾਰਦਨ ਰੇਲਵੇ ਮੈਨਜ਼ ਯੂਨੀਅਨ ਅੰਬਾਲਾ ਡਿਵੀਜ਼ਨ ਦੇ ਯੂਥ ਵਿੰਗ ਦੇ ਪ੍ਰਧਾਨ ਜਗਦੀਪ ਸਿੰਘ ਨੇ ਦੱਸਿਆ ਕਿ ਜੋ ਮੈਨੂੰ ਮਾਣ ਨਾਰਦਨ ਰੇਲਵੇ ਮੈਨਜ਼ ਯੂਨੀਅਨ ਵੱਲੋਂ ਦਿੱਤਾ ਗਿਆ ਹੈ ਮੈਂ ਹਮੇਸ਼ਾਂ ਸੰਗਠਨ ਦਾ ਧੰਨਵਾਦੀ ਹਾਂ।
ਆਲ ਇੰਡੀਆ ਰੇਲਵੇ ਮੈਨਸ ਫੈਡਰੇਸ਼ਨ ਤੇ ਨਾਰਦਨ ਰੇਲਵੇ ਮੈਨਜ਼ ਯੂਨੀਅਨ ਦੇ ਜਰਨਲ ਸੱਕਤਰ ਸ਼ਿਵ ਗੋਪਾਲ ਮਿਸ਼ਰਾ, ਅੰਬਾਲਾ ਡਿਵੀਜ਼ਨ ਦੇ ਡਿਵੀਜ਼ਨਲ ਸਕੱਤਰ ਚਰਨਜੀਤ ਸਿੰਘ ਬਾਜਵਾ, ਡਿਵੀਜ਼ਨ ਪ੍ਰਧਾਨ ਨਰਿੰਦਰ ਸ਼ਰਮਾ ਅਤੇ ਸਾਰੇ ਬ੍ਰਾਂਚਾਂ ਦੇ ਪ੍ਰਧਾਨ ,ਸਕੱਤਰਾਂ ਦਾ ਧੰਨਵਾਦ ਕਰਦਾ ਹਾਂ ਜਿਹਨਾਂ ਨੇ ਮੈਨੂੰ ਸੰਗਠਨ ਦੀ ਅਹਿਮ ਜਿੰਮੇਵਾਰੀ ਦਿੱਤੀ ਹੈ। ਜੋ ਜਿੰਮੇਵਾਰੀ ਮੈਨੂੰ ਪਾਰਟੀ ਵਲੋਂ ਦਿੱਤੀ ਗਈ ਹੈ ਮੈਂ ਆਉਣ ਵਾਲੀਆਂ ਚੋਣਾਂ ਵਿਚ ਪੂਰੀ ਤਨਦੇਹੀ ਨਾਲ ਸੰਗਠਨ ਦੀ ਮਜ਼ਬੂਤੀ ਲਈ ਕੰਮ ਕਰਾਂਗਾ।
ਇਸ ਮੌਕੇ ਸਰਹਿੰਦ ਬ੍ਰਾਂਚ ਦੇ ਪ੍ਰਧਾਨ ਜਸਮੇਰ ਸਿੰਘ, ਸਹਾਇਕ ਸਕੱਤਰ ਤਾਰਾ ਨੰਦ ਝਾਂਅ,ਰਾਮ ਸਲੇਸ਼ ਮਾਂਝੀ,ਭਰਤ ਲਾਲ ਮੀਨਾ ,ਸੰਦੀਪ ਸਿੰਘ ,ਮਹਿੰਦਰ ਪਾਸਵਾਨ, ਰਿਸ਼ੀਪਾਲ ,ਸੱਤ ਨਰਾਇਣ,ਉਪਿੰਦਰ ਕੁਮਾਰ,ਜਸਪਾਲ ਸਿੰਘ, ਬਿੱਟਨ ਦੇਵੀ ਅਤੇ ਹੋਰ ਕਰਮਚਾਰੀਆਂ ਨੇ ਵਧਾਈ ਦਿੱਤੀ।