← ਪਿਛੇ ਪਰਤੋ
ਅਸ਼ੋਕ ਵਰਮਾ
ਮਾਨਸਾ, 30 ਅਕਤੂਬਰ 2020 - ਸੀਨੀਅਰ ਕਪਤਾਨ ਪੁਲਿਸ ਮਾਨਸਾ ਸੁਰੇਂਦਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਿਵਾਲੀ ਦੇ ਤਿਊਹਾਰ ਨੂੰ ਨਿਰਵਿਘਨ ਤੌਰ ਤੇ ਨੇਪਰੇ ਚਾੜਨ ਲਈ ਮਾਨਸਾ ਪੁਲਿਸ ਵੱਲੋੋਂ ਚੱਪੇ ਚੱਪੇ ਤੇ ਸਖਤ ਸੁਰੱਖਿਆ ਪ੍ਰਬੰਧ ਮੁਕੰਮਲ ਕੀਤੇ ਗਏ ਹਨ। ਉਹਨਾਂ ਦੱਸਿਆ ਕਿ ਇਸ ਤਿਉਹਾਰ ਦੇ ਦਿਨਾਂ ਦੌੌਰਾਨ ਆਮ ਤੌੌਰ ਤੇ ਪਟਾਕਿਆਂ ਦੀ ਭੀੜ-ਭੜੱਕੇ ਵਾਲੀਆਂ ਥਾਵਾਂ ਤੇ ਰੱਖ ਕੇ ਖੁੱਲ੍ਹੇਆਮ ਵਿੱਕਰੀ ਕੀਤੀ ਜਾਂਦੀ ਹੈ, ਜਦੋਕਿ ਜਿਲ੍ਹਾ ਮੈਜਿਸਟਰੇਟ ਮਾਨਸਾ ਵੱਲੋੋਂ ਲਾਇਸੰਸ-ਧਾਰਕਾਂ ਨੂੰ ਹੀ ਪਟਾਕਿਆਂ ਦੀ ਖਰੀਦੋੋ-ਫਰੋੋਖਤ ਸਬੰਧੀ ਅਖਤਿਆਰ ਦਿੱਤੇ ਗਏ ਹਨ। ਉਹਨਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਅਣ-ਅਧਿਕਾਰਤ ਤੌੌਰ ਤੇ ਪਟਾਕੇ ਸਟੋੋਰ ਜਾਂ ਵੇਚਦਾ ਪਾਇਆ ਗਿਆ ਤਾਂ ਉਸ ਦੇ ਖਿਲਾਫ ਤੁਰੰਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਪਟਾਕਿਆਂ ਦੀ ਗੈਰ-ਕਾਨੂੰਨੀ ਖਰੀਦੋੋ-ਫਰੋੋਖਤ ਕਰਨ ਵਾਲਿਆਂ ਵਿਰੁੱਧ ਸਖਤ ਨਿਗਰਾਨੀ ਰੱਖਣ ਲਈ ਡੀਐਸਪੀ ਦਿੱਗਵਿਜੇ ਨੂੰ ਨੋੋਡਲ ਅਫਸਰ ਲਾਇਆ ਗਿਆ ਹੈ। ਉਹਨਾਂ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਪੰਜਾਬ ਸਰਕਾਰ ਦੀਆ ਹਦਾਇਤਾਂ ਦੀ ਉਲੰਘਣਾਂ ਕਰਨ ਤੇ ਬਖਸ਼ਿਆ ਨਹੀ ਜਾਵੇਗਾ ਅਤੇ ਪੁਲਿਸ ਅਮਨ ਕਾਨੂੰਨ ਬਹਾਲ ਰੱਖਣ ਲੲਂ ਸਖਤ ਕਦਮ ਚੁੱਕੇਗੀ।
Total Responses : 934