ਹਰੀਸ਼ ਕਾਲੜਾ
ਰੂਪਨਗਰ, 30 ਅਕਤੂਬਰ 2020 : ਸੈਣੀ ਚੈਰੀਟੇਬਲ ਐਜੂਕੇਸ਼ਨ ਟਰੱਸਟ (ਰਜਿ.) ਸੈਣੀ ਭਵਨ ਰੂਪਨਗਰ ਵਲੋਂ ਆਰਥਿਕ ਪੱਖੋ ਕਮਜ਼ੋਰ ਪਰਿਵਾਰਾਂ ਦੇ ਪੜਾਈ ਵਿੱਚ ਹੋਸ਼ਿਆਰ ਬੱਚਿਆਂ ਨੂੰ ਪੇਸ਼ੇਵਰ ਤਕਨੀਕੀ ਵਿਦਿਅਕ ਸੰਸਥਾਵਾਂ ਵਿਚ ਸਿੱਖਿਆ ਪ੍ਰਾਪਤ ਕਰਨ ਲਈ ਹਰ ਸਾਲ ਸਕਾਲਰਸ਼ਿੱਪ ਦਿੱਤਾ ਜਾਂਦਾ ਹੈ। ਇਸ ਨੇਕ ਕਾਰਜ਼ ਨੂੰ ਹੋਰ ਵਧੇਰੇ ਉਤਸਾਹਿਤ ਕਰਨ ਲਈ ਅੱਜ ਪਿੰਡ ਕਮਾਲਪੁਰ ਦੇ ਮੂਲ ਵਸਨੀਕ ਹਾਲ ਵਾਸੀ ਮੋਹਾਲੀ ਫਲਾਇੰਗ ਅਫਸਰ ਸ. ਤਰਲੋਚਨ ਸਿੰਘ ਪੰਘਲੀਆ ਨੇ ਟਰੱਸਟ ਨੂੰ 50 ਹਜ਼ਾਰ ਰੁਪਏ ਦਾ ਚੈਕ ਭੇਟ ਕੀਤਾ।
ਤਰਲੋਚਨ ਸਿੰਘ ਪੰਘਲੀਆ ਨੇ ਇਹ ਰਾਸ਼ੀ ਆਪਣੀ ਧਰਮਪਤੀ ਸਵਰਗੀਆ ਸਵਰਨ ਕੌਰ ਦੀ ਯਾਦ ਵਿੱਚ ਹਰ ਸਾਲ ਰੈਗੂਲਰ ਵਜੀਫਾ ਦੇਣ ਲਈ ਦਾਨ ਕੀਤੀ ਹੈ। ਇਸ ਮੌਕੇ ਟਰੱਸਟ ਦੇ ਚੇਅਰਮੈਨ ਸ. ਬਲਬੀਰ ਸਿੰਘ ਸੈਣੀ, ਵਾਇਸ ਚੇਅਰਮੈਨ ਡਾ. ਅਜਮੇਰ ਸਿੰਘ ਤੰਬੜ, ਪ੍ਰਧਾਨ ਰਾਜਿੰਦਰ ਸੈਣੀ, ਵਾਇਸ ਪ੍ਰਧਾਨ ਡਾ. ਜਸਵੰਤ ਕੌਰ ਸੈਣੀ, ਸਕੱਤਰ ਅਮਰਜੀਤ ਸਿੰਘ, ਸੈਣੀ ਭਵਨ ਦੀ ਪ੍ਰਬੰਧਕੀ ਕਮੇਟੀ ਦੇ ਵਾਇਸ ਪ੍ਰਧਾਨ ਸਾਬਕਾ ਐਮ. ਸੀ.ਸ. ਗੁਰਮੁੱਖ ਸਿੰਘ ਸੈਣੀ ਅਤੇ ਮੈਨੇਜ਼ਰ ਹਰਦੀਪ ਸਿੰਘ ਹਾਜ਼ਰ ਸਨ। ਟਰੱਸਟ ਦੇ ਸਮੂਹ ਪ੍ਰਬੰਧਕਾਂ ਨੇ ਸ. ਤਰਲੋਚਨ ਸਿੰਘ ਪੰਘਲੀਆ ਵਲੋਂ ਸਿੱਖਿਆ ਨੂੰ ਉਤਸਾਹਿਤ ਕਰਨ ਲਈ ਟਰੱਸਟ ਨਾਲ ਜੁੜਨ ਦਾ ਧੰਨਵਾਦ ਕੀਤਾ। ਇਸੇ ਦੌਰਾਨ ਟਰੱਸਟ ਦੇ ਪ੍ਰਧਾਨ ਰਾਜਿੰਦਰ ਸੈਣੀ ਨੇ ਦੱਸਿਆ ਕਿ ਮਹੀਨਾ ਨਵੰਬਰ ਦੌਰਾਨ ਹੀ ਸ਼ੈਸ਼ਨ ਸਾਲ 2020-21 ਲਈ ਪ੍ਰਾਪਤ ਹੋਈ ਅਰਜ਼ੀਆਂ ਵਿੱਚੋ ਯੋਗ ਪਾਏ ਗਏ ਵਿਦਿਆਰਥੀਆਂ ਨੂੰ ਕੋਈ 5 ਲੱਖ ਰੁਪਏ ਦੇ ਵਜੀਫ਼ੇ ਦੀ ਰਕਮ ਵੰਡੀ ਜਾਵੇਗੀ। ਤਰੀਖ ਦੀ ਜਲਦ ਘੋਸ਼ਣਾ ਕੀਤੀ ਜਾਵੇਗੀ।