ਹਰੀਸ਼ ਕਾਲੜਾ
ਰੂਪਨਗਰ, 30 ਅਕਤੂਬਰ 2020 - ਸਿਹਤ ਵਿਭਾਗ ਵਲੋਂ, ਯੁਨਾਇਟਿਡ ਨੇਸ਼ਨ ਡਿਵੈਲਪਮੈਂਟ ਪ੍ਰੋਗਰਾਮ ਤਹਿਤ, ਇਲੈਕਟ੍ਰੋਨਿਕ ਵੈਕਸਿਨ ਇੰਟੈਲੀਜੈਂਸ ਨੈਟਵਰਕ ਸਕੀਮ ਸੰਬਧੀ ਦੋ ਰੋਜਾ ਟ੍ਰੇਨਿੰਗ ਦੋ ਬੈਚਾਂ ਵਿੱਚ 26 ਤੇ 27 ਅਕਤੂਬਰ ਅਤੇ 29 ਤੇ 30 ਅਕਤੂਬਰ ਨੂੰ ਦਿੱਤੀ ਗਈ। ਸਮਾਪਤੀ ਸਮਾਗਮ ਮੋਕੇ ਡਾ. ਦਵਿੰਦਰ ਕੁਮਾਰ ਸਿਵਲ ਸਰਜਨ ਰੂਪਨਗਰ ਨੇ ਦੱਸਿਆ ਕਿ ਇਸ ਸਕੀਮ ਰਾਹੀ ਵੈਕਸਿਨ ਸਟੋਰੇਜ ਦੌਰਾਨ ਕੋਲਡ ਚੇਨ ਮੇਨਟੇਨ ਕਰਨ ਵਿਚ ਬਹੁਤ ਲਾਭ ਮਿਲੇਗਾ ।ਇਸ ਦੁਆਰਾ ਹਰੇਕ ਵੈਕਸਿਨ ਸਟੋਰੇਜ ਪੁਆਂਇਂਟ ਤੇ ਇਲੈਕਟ੍ਰੋਨਿਕ ਡਿਵਾਇਸ ਦੀ ਮਦਦ ਨਾਲ ਨਿਗਰਾਨੀ ਕੀਤੀ ਜਾਵੇਗੀ ਅਤੇ ਥੋੜੇ ਜਿਹੇ ਵੀ ਤਾਪਮਾਨ ਵਧਣ ਤੇ ਇਸ ਵਿਚ ਇੰਡੀਕੇਸ਼ਨ ਆ ਜਾਵੇਗੀ ।ਜਿਸ ਨਾਲ ਕਿ ਹਰੇਕ ਸਟੋਰੇਜ ਪੁਆਂਇਂਟ ਤੇ ਨਿਗਰਾਨੀ ਕੀਤੀ ਜਾ ਸਕੇਗੀ। ਸਿਵਲ ਸਰਜਨ ਰੂਪਨਗਰ ਨੇ ਕਿਹਾ ਕਿ ਨਿਸ਼ਚਿਤ ਰੂਪ ਵਿੱਚ ਇਸ ਟ੍ਰੇਨਿੰਗ ਨਾਲ ਟੀਕਾਕਰਨ ਪ੍ਰੋਗਰਾਮ ਦੀਆਂ ਸੇਵਾਵਾਂ ਵਿੱਚ ਹੋਰ ਸੁਧਾਰ ਆਵੇਗਾ।
ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਮੋਹਣ ਕਲੇਰ ਵੱਲੋ ਸਾਰੇ ਟ੍ਰੇਨਰਾਂ ਦਾ ਇਸ ਟ੍ਰੇਨਿੰਗ ਲਈ ਧੰਨਵਾਦ ਕੀਤਾ ਗਿਆ ਜਿੰਨਾਂ ਨੇ ਇਸ ਟ੍ਰੇਨਿੰਗ ਨੂੰ ਸੁਚੱਜੇ ਢੰਗ ਨਾਲ ਨੇਪਰੇ ਚੜ੍ਹਾਇਆ ਅਤੇ ਉਹਨਾਂ ਵਿਸ਼ਵਾਸ਼ ਦਿਵਾਇਆ ਕਿ ਸਮੂਹ ਪ੍ਰਤੀਭਾਗੀ ਇਸ ਟ੍ਰੇਨਿੰਗ ਦੌਰਾਨ ਦਿੱਤੀ ਗਈ ਜਾਣਕਾਰੀ ਨੂੰ ਫੀਲਡ ਪੱਧਰ ਤੇ ਲਾਗੂ ਕਰਨਾਂ ਸੁਨਿਸ਼ਚਿਤ ਕਰਨਗੇ।
ਇਸ ਮੌਕੇ ਜ਼ਿਲ੍ਹਾ ਡੈਂਟਲ ਸਿਹਤ ਅਫਸਰ ਡਾ. ਆਰ ਪੀ ਸਿੰਘ, ਜਿਲ੍ਹਾ ਸਕੂਲ ਸਿਹਤ ਅਫਸਰ ਡਾ. ਜਤਿੰਦਰ ਕੋਰ, ਡਿਪਟੀ ਮਾਸ ਮੀਡੀਆ ਅਫਸਰ ਰਾਜ ਰਾਣੀ, ਬੀ.ਸੀ.ਸੀ. ਕੋਆਰਡੀਨੇਟਰ ਸੁਖਜੀਤ ਕੰਬੋਜ਼, ਪ੍ਰਦੀਪ ਕੁਮਾਰ ਈ.ਪੀ.ਆਈ. ਅਸਿਸਟੈਂਟ, ਟ੍ਰੈਨਰ ਸ਼੍ਰੀ ਮਤੀ ਮਨੀਸ਼ਾ ਦਿਓਲ, ਸ਼੍ਰੀ ਗੀਤਾਂਸ਼ੂ, ਸ਼੍ਰੀ ਗਰਵਿਤ ਸ਼ਰਮਾ ,ਪਵਨਦੀਪ ਅਤੇ ਵੱਖ-ਵੱਖ ਬਲਾਕਾਂ ਤੋ ਏ.ਐਨ.ਐਮਜ ਅਤੇ ਐਲ.ਐਚ.ਵੀਜ ਹਾਜਰ ਸਨ।