ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ(ਕੈਲੀਫੋਰਨੀਆ) 30 ਅਕਤੂਬਰ 2020: ਫਰਿਜ਼ਨੋ ਸਿਟੀ ਕੌਂਸਲ ਨੇ ਆਪਣੇ ਪੈਸੇ ਵਾਪਿਸ ਕਰਨ ਦੀ ਗਰੰਟੀ ਵਾਲੇ ਪ੍ਰੋਗਰਾਮ ਨੂੰ ਰੱਦ ਕਰ ਦਿੱਤਾ ਹੈ।ਜਨਵਰੀ 2019 ਵਿੱਚ ਅਪਣਾਇਆ ਗਿਆ, ਮਨੀ ਬੈਕ ਗਰੰਟੀ ਐਕਟ ਡਿਵੈਲਪਮੈਂਟ ਅਤੇ ਰਿਸੋਰਸ ਮੈਨੇਜਮੈਂਟ ਵਿਭਾਗ ਦੇ ਬਜਟ ਵਿੱਚੋਂ ਕਾਰੋਬਾਰਾਂ ਨੂੰ ਪੈਸੇ ਵਾਪਸ ਕਰਨ ਲਈ ਬਣਾਇਆ ਗਿਆ ਸੀ। ਇਸ ਪ੍ਰੋਗਰਾਮ ਨੂੰ ਸਿਰਫ ਇੱਕ ਮੈਂਬਰ ਬ੍ਰੇਡਫੈਲਡ ਨੇ ਰੱਖਣ ਲਈ ਵੋਟ ਦਿੱਤੀ ਸੀ ਪਰ 6-1 ਵੋਟਾਂ ਦੇ ਫਰਕ ਨਾਲ ਵਾਪਸ ਖਤਮ ਕੀਤਾ ਗਿਆ ਸੀ। ਕੌਂਸਲਰ ਮਾਈਕ ਕਰਬਾਸੀ ਅਨੁਸਾਰ ਪੈਸੇ ਵਾਪਸ ਮੋੜਨ ਦੀ ਗਰੰਟੀ ਇੱਕ ਅਸਫਲਤਾ ਤੋਂ ਸਿਵਾਏ ਕੁਝ ਵੀ ਨਹੀਂ ਹੈ।ਪ੍ਰੋਗਰਾਮ ਦੀਆਂ ਗਰੰਟੀਆਂ ਇਸ ਕੋਰੋਨਾਂ ਮਹਾਂਮਾਰੀ ਕਾਰਨ ਫਰਵਰੀ ਤੋਂ ਮੁਆਫ ਕਰ ਦਿੱਤੀਆਂ ਗਈਆਂ ਹਨ। ਡਿਵੈਲਪਮੈਂਟ ਅਤੇ ਰਿਸੋਰਸ ਵਿਭਾਗ ਦੇ ਡਾਇਰੈਕਟਰ ਜੈਨੀਫਰ ਕਲਾਰਕ ਅਨੁਸਾਰ ਇਸ ਅਧੀਨ ਪਹਿਲਾਂ ਵੀ ਕਿਸੇ ਵਿਕਾਸਕਰਤਾ ਨੂੰ ਕੋਈ ਪੈਸਾ ਵਾਪਸ ਨਹੀਂ ਕੀਤਾ ਗਿਆ ਸੀ।ਮੈਂਬਰ ਬ੍ਰੇਡਫੈਲਡ ਨੇ ਦਲੀਲ ਦਿੱਤੀ ਕਿ ਪ੍ਰੋਗਰਾਮ ਨੂੰ ਸੁਧਾਰੇ ਜਾਣ ਦੀ ਜ਼ਰੂਰਤ ਹੈ ਪਰ ਇਸ ਦੇ ਲਈ ਇਸਦੀ ਨਿਗਰਾਨੀ ਕਰਨੀ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪ੍ਰੋਗਰਾਮ ਦੀ ਅਸਫਲਤਾ ਦਾ ਦੋਸ਼ ਸਿਟੀ ਹਾਲ ਵਿਖੇ ਨੌਕਰਸ਼ਾਹੀ ‘ਤੇ ਦੇਣਾ ਚਾਹੀਦਾ ਹੈ। 20 ਅਕਤੂਬਰ ਨੂੰ ਬ੍ਰੇਡਫੈਲਡ ਤੋਂ ਬਿਨਾਂ ਸ਼ਹਿਰ ਦੇ ਬਜਟ 'ਤੇ ਬੈਠਕ ਦੌਰਾਨ ਗਾਰੰਟੀ ਦੇ ਪ੍ਰੋਗਰਾਮ ਨੂੰ ਖਤਮ ਕਰਨ ਦੀ ਸ਼ੁਰੂਆਤ ਕੌਂਸਲ ਨੇ ਕੀਤੀ ਸੀ, ਜਿਸ ਨੇ ਦੁਪਹਿਰ ਦੇ ਖਾਣੇ ਤੋਂ ਪਹਿਲਾਂ ਹੀ ਮੀਟਿੰਗ ਛੱਡ ਦਿੱਤੀ ਸੀ ।
ਕਿਉਂਕਿ ਉਨ੍ਹਾਂ ਅਨੁਸਾਰ ਪ੍ਰੋਗਰਾਮ ਰੱਦ ਕਰਨ ਦਾ ਏਜੰਡਾ ਮੀਟਿੰਗ ਵਿੱਚ ਨਹੀਂ ਰੱਖਿਆ ਗਿਆ ਸੀ। ਲਗਾਤਾਰ ਦੂਸਰੇ ਹਫ਼ਤੇ, ਬ੍ਰੇਡਫੈਲਡ ਨੇ ਆਪਣੇ ਸਾਥੀਆਂ 'ਤੇ ਭ੍ਰਿਸ਼ਟਾਚਾਰ ਦਾ ਇਲਜ਼ਾਮ ਲਾਉਂਦਿਆਂ ਕਿਹਾ ਕਿ ਉਨ੍ਹਾਂ ਨੇ ਉਸ ਪ੍ਰੋਗਰਾਮ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਜੋ ਉਸ ਨੇ ਆਪਣੀ ਜਾਣਕਾਰੀ ਤੋਂ ਬਿਨਾਂ ਸਪਾਂਸਰ ਕੀਤਾ ਸੀ। ਇਸ ਤੋਂ ਪਹਿਲਾਂ ਬ੍ਰੇਡਫੈਲਡ ਨੇ ਆਪਣੇ ਸਾਥੀਆਂ 'ਤੇ 22 ਅਕਤੂਬਰ ਨੂੰ ਭ੍ਰਿਸ਼ਟਾਚਾਰ ਦਾ ਦੋਸ਼ ਲਗਾਇਆ ਸੀ ਜਿਸ ਵਿੱਚ , 250000 ਡਾਲਰ ਤੇ ਬੋਲੀ ਲਗਾਏ ਗਏ ਇਕਰਾਰਨਾਮੇ ਨੂੰ ਘਟਾ ਦਿੱਤਾ ਗਿਆ ਸੀ ਅਤੇ ਵੋਟ ਦੇ ਦਿਨ ਇਸ ਨੂੰ ਅਪਣਾ ਕੇ 143,000 ਡਾਲਰ ਕਰ ਦਿੱਤਾ ਗਿਆ ਸੀ। ਇਸ ਸੰਬੰਧੀ ਵੀਰਵਾਰ ਨੂੰ ਉਸ ਦੀਆਂ ਟਿਪਣੀਆਂ ਤੋਂ ਬਾਅਦ ਕੌਂਸਲ ਮੈਂਬਰ ਕਰਬਾਸੀ ਨੇ ਉਹਨਾਂ ਦੀ ਲਾਹਪਾ ਵੀ ਕੀਤੀ। ਜਦਕਿ ਗਰੰਟੀ ਪ੍ਰੋਗਰਾਮ ਨੂੰ ਜਾਰੀ ਰੱਖਣ ਦੀ ਬਜਾਏ, ਕਰਬਾਸੀ ਨੇ ਕਿਹਾ ਕਿ ਫਰਿਜ਼ਨੋ ਸ਼ਹਿਰ ਦੇ ਯੋਜਨਾਕਾਰਾਂ ਦੀ ਤਨਖਾਹ ਵਿੱਚ ਸੁਧਾਰ ਕਰਨ ਅਤੇ ਉਨ੍ਹਾਂ ਨੂੰ ਬਰਕਰਾਰ ਰੱਖਣ ਲਈ ਬਿਹਤਰ ਪ੍ਰਦਰਸ਼ਨ ਕਰੇਗਾ।ਉਸਨੇ ਇਹ ਵੀ ਕਿਹਾ ਕਿ ਪ੍ਰੋਗਰਾਮ ਦਾ ਰੱਦ ਕਰਨਾ ਮੇਅਰ ਚੁਣੇ ਗਏ ਜੈਰੀ ਡਾਇਰ ਲਈ ਇੱਕ ਸਾਫ ਰਾਸਤਾ ਪੈਦਾ ਕਰਦਾ ਹੈ।