← ਪਿਛੇ ਪਰਤੋ
75 ਹਜ਼ਾਰ ਰੁਪਏ ਕਿੱਲੋ ਵਿਕੀ ਇਹ ਚਾਹ ਪੱਤੀ, ਸੁਣ ਕੇ ਰਹਿ ਜਾਵੋਗੇ ਹੱਕੇ ਬੱਕੇ ਦਿਬੜੂਗੜ੍ਹ ( ਅਸਾਮ ), 31 ਅਕਤੂਬਰ, 2020 : ਮਨੋਹਰੀ ਗੋਲਡ ਟੀਅ ਯਾਨੀ ਮਨੋਹਰੀ ਗੋਲਡ ਚਾਹ ਪੱਤੀ ਇਸ ਵਾਰ ਗੁਹਾਟੀ ਚਾਹ ਪੱਤੀ ਨਿਲਾਮੀ ਕੇਂਦਰ ਵਿਚ 75 ਹਜ਼ਾਰ ਰੁਪਏ ਕਿਲੋ ਦੇ ਰੇਟ ’ਤੇ ਹੈ। ਇਹ ਚਾਹ ਪੱਤੀ ਮਨੋਹਾਰੀ ਟੀਅ ਅਸਟੇਟ ਵਿਚ ਹੁੰਦੀ ਹੈ। ਇਹ ਤੀਜਾ ਸਾਲ ਹੈ ਜਦੋਂ ਇਹ ਚਾਹ ਪੱਤੀ ਸਭ ਤੋਂ ਮਹਿੰਗੇ ਭਾਅ ਵਿਕੀ ਹੈ। ਸਾਲ 2018 ਵਿਚ 39000 ਰੁਪਏ ਕਿਲੋ ਦੇ ਰੇਟ ’ਤੇ ਅਤੇ 2019 ਵਿਚ 50 ਹਜ਼ਾਰ ਰੁਪਏ ਕਿਲੋ ਦੇ ਰੇਟ ’ਤੇ ਵਿਕੀ ਸੀ। ਇਹ ਚਾਹ ਇਸ ਵਾਰ ਵਿਸ਼ਨੂੰ ਟੀਅ ਕੰਪਨੀ ਨੇ ਖਰੀਦੀ ਹੈ। ਇਹ ਹੁਣ ਕੰਪਨੀ ਦੇ ਰਿਟੇਲ ਸਟੋਰ ਅਪਕੰਟਰੀ ਬਾਇਅਰਜ਼ ਅਤੇ ਈ ਕਾਮਰਸ ਵੈਬਸਾਈਟ www.9amtea.com ’ਤੇ ਵਿਕੇਗੀ। ਇਸ ਵਾਰ 2.5 ਕਿਲੋ ਚਾਹ ਪੱਤੀ ਬਣਾਈ ਗਈਸੀ ਜਿਸ ਵਿਚੋਂ 1.2 ਕਿਲੋ ਨਿਲਾਮੀ ਵਿਚ ਵੇਚੀ ਗਈ ਜਦਕਿ ਬਾਕੀ ਦੀ ਜੀ ਟੀ ਏ ਸੀ ਲੋਂਜ ਵਰਗੀਆਂ ਥਾਵਾਂ ’ਤੇ ਵਿਕੇਗੀ। ਦੁਨੀਆਂ ਦੀ ਇਹ ਸਭ ਤੋਂ ਮਹਿੰਗੀ ਚਾਹ ਪੱਤੀ ਮੰਨੀ ਗਈ ਹੈ।
Total Responses : 872