ਸਹੁਰਿਆਂ ਦਾ ਖਰਚ ਕਰਵਾ ਕੇ ਲੜਕੀ ਗਈ ਕੈਨੇਡਾ, ਨਹੀਂ ਬੁਲਾਇਆ ਪਤੀ ਨੂੰ
ਪੁਲਿਸ ਨੇ ਕੀਤਾ 3 ਲੋਕਾਂ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ
ਫਿਰੋਜ਼ਪੁਰ, 31 ਅਕਤੂਬਰ 2020 : ਸਹੁਰਿਆਂ ਦਾ ਲੱਖਾਂ ਰੁਪਏ ਖਰਚ ਕਰਵਾ ਕੇ ਲੜਕੀ ਕੈਨੇਡਾ ਗਈ ਚਲੀ, ਪਰ ਉਸ ਨੇ ਆਪਣੇ ਪਤੀ ਨੂੰ ਵਿਦੇਸ਼ ਨਹੀਂ ਬੁਲਾਇਆ। ਇਸ ਮਾਮਲੇ ਵਿਚ ਥਾਣਾ ਘੱਲਖੁਰਦ ਦੀ ਪੁਲਿਸ ਨੇ 3 ਲੋਕਾਂ ਖਿਲਾਫ 420, 120-ਬੀ ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਗੋਬਿੰਦ ਸਿੰਘ ਪੁੱਤਰ ਤੇਜਾ ਸਿੰਘ ਵਾਸੀ ਪਿੰਡ ਮਿਸ਼ਰੀਵਾਲਾ ਨੇ ਦੱਸਿਆ ਕਿ ਦੋਸ਼ੀਅਨ ਨੇ ਆਪਣੀ ਲੜਕੀ ਸੁਮਨਦੀਪ ਕੌਰ ਦੇ ਨਾਲ ਉਸ ਦਾ ਵਿਆਹ ਕਰਵਾ ਕੇ ਉਸ ਨੂੰ ਕੈਨੇਡਾ ਵਿਖੇ ਬੁਲਾਉਣ ਲਈ ਦੋਸ਼ੀਅਨ ਨੇ ਉਸ ਨਾਲ 26-27 ਲੱਖ ਰੁਪਏ ਦੀ ਠੱਗੀ ਮਾਰੀ ਹੈ। ਗੋਬਿੰਦ ਸਿੰਘ ਨੇ ਦੱਸਿਆ ਕਿ ਸੁਮਨਦੀਪ ਕੌਰ ਨੇ ਉਸ ਦੇ ਪੈਸਿਆਂ ਤੇ ਕੈਨੇਡਾ ਚਲੀ ਗਈ ਤੇ ਉਸ ਨੂੰ ਨਹੀਂ ਬੁਲਾਇਆ। ਇਸ ਤਰ੍ਹਾਂ ਦੋਸ਼ੀਅਨ ਸੁਮਨਦੀਪ ਕੌਰ ਪੁੱਤਰੀ ਕਰਨੈਲ ਸਿੰਘ ਵਾਸੀ ਪੱਤੀ ਬਾਦਲ ਕਾਓਕੇ ਕਲਾਂ ਥਾਣਾ ਜਗਰਾਓ ਲੁਧਿਆਣੀ ਦਿਹਾਤੀ ਹਾਲ ਕੈਨੇਡਾ, ਕਰਨੈਲ ਪੁੱਤਰ ਗੁਰਦੇਵ ਸਿੰਘ, ਗੁਰਵਿੰਦਰ ਸਿੰਘ ਪੁੱਤਰ ਕਰਨੈਲ ਸਿਘ ਵਾਸੀਅਨ ਪੱਤੀ ਬਾਦਲ ਕਾਓਕੇ ਕਲਾਂ ਨੇ ਹਮਮਸ਼ਵਰਾ ਹੋ ਕੇ ਉਸ ਨਾਲ ਲੱਖਾਂ ਰੁਪਏ ਦੀ ਠੱਗੀ ਮਾਰੀ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਬਲਜਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ 'ਤੇ ਉਕਤ ਦੋਸ਼ੀਅਨ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।