ਪੱਤਰਕਾਰ ਦਵਿੰਦਰਜੀਤ ਦਰਸ਼ੀ ਦੇ ਪਿਤਾ ਭਗਵਾਨ ਸਿੰਘ ਨਮਿੱਤ ਪਾਠ ਦਾ ਭੋਗ 1 ਨਵੰਬਰ ਨੂੰ
ਚੰਡੀਗੜ੍ਹ, 31 ਅਕਤੂਬਰ, 2020 : ਸੀਨੀਅਰ ਪੱਤਰਕਾਰ ਦਵਿੰਦਰਜੀਤ ਸਿੰਘ ਦਰਸ਼ੀ ਦੇ ਪਿਤਾ ਭਗਵਤਾਨ ਸਿੰਘ ਨਮਿਤ ਪਾਠ ਦਾ ਭੋਗ 1 ਨਵੰਬਰ ਨੁੰ ਪਾਇਆ ਜਾਵੇਗਾ। ਪਰਿਵਾਰਕ ਸੂਤਰਾਂ ਮੁਤਾਬਕ ਵਿਸ਼ਵ ਵਾਰਤਾ ਅਦਾਰੇ ਦੇ ਬਾਨੀ ਤੇ ਸੀਨੀਅਰ ਪੱਤਰਕਾਰ ਦਵਿੰਦਰਜੀਤ ਸਿੰਘ ਦਰਸ਼ੀ ਪ੍ਰਧਾਨ ਡਿਜੀਟਲ ਮੀਡੀਆ ਐਸੋਸੀਏਸ਼ਨ ਦੇ ਪਿਤਾ ਭਗਵਾਨ ਸਿੰਘ ਜੋ ਕਿ ਬੀਤੇ ਦਿਨੀਂ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਅਕਾਲ ਚਲਾਣਾ ਕਰ ਗਏ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸਹਿਜ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ 1 ਨਵੰਬਰ 2020 ਦਿਨ ਐਤਵਾਰ ਨੂੰ ਗੁਰਦੁਆਰਾ ਸ੍ਰੀ ਅੰਗੀਠਾ ਸਾਹਿਬ (ਲੰਬਿਆ ਵਾਲੇ ) ਨਜ਼ਦੀਕ ਪੁਰਾਣਾ ਬੱਸ ਸਟੈਂਡ ਅਤੇ ਪੁੱਡਾ ਭਵਨ , ਫੇਜ਼ 8 ਮੋਹਾਲੀ ਵਿਖੇ ਦੁਪਹਿਰ 1 ਵਜੇ ਤੋਂ 2 ਵਜੇ ਤੱਕ ਹੋਵੇਗੀ । ਸਮੂਹ ਪਰਿਵਾਰ ਨੇ ਸਾਰੇ ਸਕੇ ਸੰਬੰਧੀਆਂ, ਦੋਸਤਾਂ ਅਤੇ ਸ਼ੁੱਭ ਚਿੰਤਕਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਇਸ ਪਵਿੱਤਰ ਆਤਮਾ ਦੀ ਸ਼ਾਂਤੀ ਲਈ ਰੱਖੀ ਗਈ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਣ ਦੀ ਕਿਰਪਾਲਤਾ ਕਰਨ ।