ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ(ਕੈਲੀਫੋਰਨੀਆ) 31 ਅਕਤੂਬਰ 2020 - ਕੇਨੋਸ਼ਾ, ਵਿਸਕਾਨਸਿਨ ਵਿੱਚ ਦੋ ਪ੍ਰਦਰਸ਼ਨਕਾਰੀਆਂ ਦੀ ਹੱਤਿਆ ਕਰਨ ਦੇ ਦੋਸ਼ ਵਿੱਚ ਇਲੀਨੋਏ ਦੇ ਰਹਿਣ ਵਾਲੇ ਇੱਕ 17 ਸਾਲਾ ਵਿਅਕਤੀ ਨੂੰ ਕਤਲ ਦੇ ਦੋਸ਼ਾਂ ਵਿੱਚ ਮੁਕੱਦਮਾ ਚਲਾਉਣ ਲਈ ਹਵਾਲਗੀ ਦੇ ਦਿੱਤੀ ਗਈ ਹੈ। ਆਪਣੇ ਫੈਸਲੇ ਵਿੱਚ ਜੱਜ ਪਾਲ ਨੋਵਾਕ ਨੇ ਕਾਈਲ ਰੀਟੇਨਹਾਊਸ ਦੇ ਇਲੀਨੋਇਸ ਵਿੱਚ ਰਹਿਣ ਦੀ ਜਾਚਿਕਾ ਨੂੰ ਰੱਦ ਕਰ ਦਿੱਤਾ।
ਨੋਵਾਕ ਨੇ ਛੇ ਪੰਨਿਆਂ ਦੇ ਫੈਸਲੇ ਵਿੱਚ ਕਿਹਾ ਕਿ ਇਲੀਨੋਏ ਅਦਾਲਤ ਕਿਸੇ ਵਿਸਕਾਨਸਿਨ ਜ਼ਿਲ੍ਹਾ ਅਟਾਰਨੀ ਦੀ ਰਾਜਨੀਤਿਕ ਪ੍ਰਭਾਵਾਂ ਦੀ ਜਾਂਚ ਨਹੀਂ ਕਰੇਗੀ। ਇਸਦਾ ਨਿਰਣਾ ਵਿਸਕਾਨਸਿਨ ਕੋਰਟ ਦੁਆਰਾ ਹੀ ਨਿਰਧਾਰਤ ਕੀਤਾ ਜਾਵੇ। ਸ਼ੈਰਿਫ ਦਫ਼ਤਰ ਦੇ ਬੁਲਾਰੇ ਕ੍ਰਿਸਟੋਫਰ ਕੋਵੇਲੀ ਅਨੁਸਾਰ ਨੋਵਾਕ ਦੁਆਰਾ ਇਹ ਫ਼ੈਸਲਾ ਜਾਰੀ ਕਰਨ ਤੋਂ ਤੁਰੰਤ ਬਾਅਦ ਅਧਿਕਾਰੀਆਂ ਨੇ ਰੀਟੇਨਹਾਊਸ ਨੂੰ ਚੁੱਕ ਇਲੀਨੋਏ, ਵਿਸਕਾਨਸਿਨ ਸਰਹੱਦ ਤੋਂ ਪੰਜ ਮੀਲ (ਅੱਠ ਕਿਲੋਮੀਟਰ) ਤੱਕ ਲਿਜਾਇਆ ਗਿਆ ਅਤੇ ਦੁਪਹਿਰ ਲਗਭਗ 3: 45 ਵਜੇ ਸਟੇਟ ਲਾਈਨ ਵਿਖੇ ਕੇਨੋਸ਼ਾ ਕਾਊਂਟੀ ਦੇ ਅਧਿਕਾਰੀਆਂ ਹਵਾਲੇ ਕਰ ਹਵਾਲੇ ਕਰ ਦਿੱਤਾ। ਇਹ ਗੋਲੀਬਾਰੀ 25 ਅਗਸਤ ਨੂੰ ਇੱਕ ਗੋਰੇ ਪੁਲਿਸ ਅਧਿਕਾਰੀ ਦੁਆਰਾ ਯਾਕੂਬ ਬਲੇਕ ਨਾਮ ਦੇ ਵਿਅਕਤੀ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ ਕਰਨ ਵੇਲੇ ਗੋਲੀ ਮਾਰਨ ਤੋਂ ਦੋ ਦਿਨ ਬਾਅਦ ਹੋਈ।
ਪੁਲਿਸ ਦੀ ਗੋਲੀਬਾਰੀ ਦੀ ਵੀਡੀਓ ਨੇ ਲੋਕਾਂ ਵਿੱਚ ਵਿਰੋਧ ਪ੍ਰਦਰਸ਼ਨਾਂ ਨੂੰ ਵਧਾਵਾ ਦਿੱਤਾ। ਰੀਟੇਨਹਾਊਸ ਨੇ ਵੀ ਰਾਈਫਲ ਫੜ ਕੇ ਇਨ੍ਹਾਂ ਪ੍ਰਦਰਸ਼ਨਾਂ ਵਿੱਚ ਭਾਗ ਲਿਆ। ਇਸ ਦੌਰਾਨ ਰੀਟੇਨਹਾਊਸ ਤੇ ਇਰਾਦਾ ਕਤਲ, ਹੱਤਿਆ ਕਰਨ ਦੇ ਯਤਨ ਦੇ ਨਾਲ-ਨਾਲ ਹਥਿਆਰ ਰੱਖਣ ਦਾ ਦੋਸ਼ ਵੀ ਹੈ। ਉਸਦੇ ਵਕੀਲਾਂ ਨੇ ਦਲੀਲ ਦਿੱਤੀ ਕਿ ਸਵੈ-ਰੱਖਿਆ ਵਿਚ ਵਿਅਕਤੀ ਮਾਰੇ ਗਏ ਸਨ।
ਗੋਲੀਬਾਰੀ ਦੇ ਇੱਕ ਦਿਨ ਬਾਅਦ ਕਾਈਲ ਨੇ ਕੇਨੋਸ਼ਾ ਤੋਂ ਦੱਖਣ-ਪੱਛਮ ਵਿੱਚ ਲਗਭਗ 10 ਮੀਲ (16 ਕਿਲੋਮੀਟਰ) ਦੂਰ ਆਪਣੇ ਇਲੀਨੋਏ ਦੇ ਸ਼ਹਿਰ ਐਂਟੀਓਕ ਵਿੱਚ ਪੁਲਿਸ ਅੱਗੇ ਆਤਮ ਸਮਰਪਣ ਕਰ ਦਿੱਤਾ ਸੀ। ਇਸ ਘਟਨਾਂ ਦੇ ਸੰਬੰਧ ਵਿੱਚ ਇੱਕ ਵੀਡੀਓ ਸਪੱਸ਼ਟ ਕਰਦੀ ਹੈ ਕਿ ਸਿਲਵਰ ਲੇਕ ਦੇ 26 ਸਾਲਾ ਐਂਥਨੀ ਹੁਬਰ ਨੇ ਕਾਈਲ ਨੂੰ ਸਕੇਟ ਬੋਰਡ ਨਾਲ ਮਾਰਿਆ ਅਤੇ ਉਸਦੀ ਰਾਈਫਲ ਚੁੱਕਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਦੋਸ਼ੀ ਨੇ ਗੋਲੀਬਾਰੀ ਕੀਤੀ ਜਿਸ ਵਿੱਚ ਹੁਬਰ ਤੇ ਹੋਰ ਦੀ ਮੌਤ ਨਾਲ ਹੋਰ ਲੋਕ ਜਖਮੀਂ ਹੋ ਗਏ ਸਨ।