ਨੌਜਵਾਨ ਆਗੂ ਟਰਾਂਸਪੋਟਰ ਬਲਜਿੰਦਰ ਸਿੰਘ ਗਿੱਲ ਨੇ ਕੀਤੀ ਪ੍ਰੈਸ ਕਾਨਫਰੰਸ, ਆਜ਼ਾਦ ਚੋਣ ਲੜਨ ਦਾ ਕੀਤਾ ਐਲਾਨ
ਰੋਹਿਤ ਗੁਪਤਾ
ਗੁਰਦਾਸਪੁਰ, 15 ਅਪ੍ਰੈਲ 2024 - ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਆਜਾਦ ਉਮੀਦਵਾਰ ਦੇ ਤੌਰ ਦੇ ਚੋਣ ਲੜਨ ਦਾ ਐਲਾਨ ਕਰ ਚੁੱਕੇ ਨੌਜਵਾਨ ਆਗੂ ਟਰਾਂਸਪੋਟਰ ਬਲਜਿੰਦਰ ਸਿੰਘ ਗਿੱਲ ਨੇ ਅੱਜ ਆਪਣੇ ਸਮਰਥਕਾਂ ਦੇ ਨਾਲ ਪ੍ਰੈਸ ਕਾਨਫੈਂਸ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਲੋਕ ਸਭਾ ਚੋਣਾਂ ਲੜਣ ਦਾ ਸਿਰਫ ਇਕੋ ਇਕ ਕਾਰਨ ਹੈ ਕਿ ਆਪਣੇ ਹਲਕਾ ਤੇ ਲੋਕਾਂ ਨੂੰ ਸਾਰੀਆ ਬੁਨਿਆਦੀ ਸਹੂਲਤਾਂ ਮੁਹਈਆ ਕਰਵਾਉਣਾ ਤੇ ਇਸ ਲਈ ਆਪਣੇ ਸਮਰਥਕਾਂ ਤੇ ਸੂਭਚਿੰਤਕਾਂ ਦੇ ਕਹਿਣ ਤੇ ਚੋਣ ਮੈਦਾਨ ਵਿਚ ਉਤਰੇ ਹਨ।
ਨੌਜਵਾਨ ਆਗੂ ਤੇ ਸਮਾਜ ਸੇਵਕ ਬਲਜਿੰਦਰ ਸਿੰਘ ਗਿੱਲ ਨੇ ਕਿਹਾ ਕਿ ਉਹ ਪਿਛਲੇ ਲਗਭਗ 20-25. ਸਾਲਾ ਤੋ ਸਮਾਜ ਸੇਵਾ ਕਰ ਰਹੇ ਹਨ ਤੇ ਉਨ੍ਹਾਂ ਦਾ ਮੁਖ ਮੰਤਵ ਹੀ ਲੋਕਾਂ ਦੀ ਸੇਵਾ ਕਰਨਾ ਹੈ। ਜਿਸ ਲਈ ਉਹ ਦਿਨ ਰਾਤ ਇਕ ਕਰਨ ਤੋਂ ਵੀ ਗੁਰੇਜ ਨਹੀ ਕਰਦੇ। ਉਨ੍ਹਾਂ ਕਿਹਾ ਕਿ ਜਿਲ੍ਹਾ ਗੁਰਦਾਸਪੁਰ ਕਈ ਦਹਾਕਿਆਂ ਤੇ ਪਿਛੜਿਆ ਹੋਇਆ ਹੈ ਜਿਸ ਦਾ ਸਿਰਫ ਇਕ ਹੀ ਕਾਰਨ ਹੈ ਕਿ ਅੱਜ ਦੇ ਸਿਆਸਤਦਾਨ ਲੋਕਾਂ ਦੀ ਸੇਵਾ ਕਰਨ ਦੀ ਬਜਾਏ ਆਪਣੇ ਵਿਰੋਧੀ ਨੂੰ ਦਬਾਉਣ ਲਗੇ ਹੋਏ ਹਨ ਤੇ ਜਿਨ੍ਹਾਂ ਲੋਕਾਂ ਨੇ ਉਨ੍ਹਾਂ ਨੂੰ ਆਪਣੇ ਇਲਾਕੇ ਦੀ ਸਫਲਤਾ ਤੇ ਵਿਕਾਸ ਲਈ ਚੁਣਿਆ ਸੀ ਉਹ ਖੁਦ ਨੂੰ ਠਗਿਆ ਮਹਿਸੂਸ ਕਰ ਰਹੇ ਹਨ।
ਪਤੱਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਬਲਜਿੰਦਰ ਸਿੰਘ ਗਿਲ ਨੇ ਕਿਹਾ ਕਿ ਹਰ ਪਾਰਟੀ ਦੇ ਸਿਆਸਤਦਾਨ ਨੇ ਜਿਲਾ ਗੁਰਦਾਸਪੁਰ ਵਿਚ ਆਪਣੀ ਸੱਤਾ ਤੇ ਰਹਿੰਦੇ ਹੋਏ ਵੱਡੇ ਵੱਡੇ ਵਾਇਦੇ ਕੀਤੇ ਜੋ ਕਿ ਅੱਜ ਤਕ ਵਫਾ ਨਹੀ ਹੋਏ। ਉਨ੍ਹਾਂ ਕਿਹਾ ਕਿ ਅੱਜ ਵੀ ਗੁਰਦਾਸਪੁਰ ਵਿਚ ਕਿਸੇ ਵੀ ਸਿਆਸਤਦਾਨ ਵਲੌ ਮੈਡੀਕਲ ਕਾਲੇਜ, ਪੀ.ਜੀ.ਆਈ ਵਰਗਾ ਹਸਪਤਾਲ, ਅਮ੍ਰਿਤਸਰ ਤੇ ਪਠਾਨਕੋਟ ਤੱਕ ਡਬਲ ਰੇਲ ਲਾਈਨ, ਕਾਦੀਆਂ ਤੋਂ ਜਲੰਧਰ ਲਈ ਰੇਲਵੇ ਲਾਈਨ ਦਾ ਵਿਸਤਾਰ ਕਰਨਾ, ਬਾਰਡਰ ਏਰੀਏ ਵਿਚ ਵੱਧ ਤੋਂ ਵੱਧ ਇੰਡਸਟਰੀ ਲਿਆਉਣਾ ਆਦਿ ਨੂੰ ਪੁਰਾ ਨਹੀ ਕੀਤਾ ਗਿਆ ਅਤੇ ਨ ਹੀ ਅੱਜ ਤੱਕ ਇਲਾਕ ਦੇ ਪੜੇ ਲਿਖੇ ਨੌਜਵਾਨਾਂ ਲਈ ਕੋਈ ਪੱਕਾ ਰੁਜਗਾਰ ਦੇ ਸਾਧਨ ਦਾ ਹੱਲ ਨਹੀ ਕੀਤਾ ਗਿਆ ਜਿਸ ਕਾਰਨ ਜਿਲਾ ਗੁਰਦਾਸਪੁਰ ਵਾਸੀ ਅਜਿਹੇ ਝੂਠੇ ਸਿਆਸਤਦਾਨਾ ਤੋ ਦੁਖੀ ਹਨ। ਉਨ੍ਹਾ ਕਿਹਾ ਕਿ ਮੇਰੇ ਮੁੱਖ ਮੁਦਿਆ ਵਿਚ ਉਪਰੋਕਤ ਤੋਂ ਲੈਕੇ ਪੈਟ੍ਰੋਲ ਡੀਜਲ ਦੀਆ ਵਧ ਦੀਆ ਕੀਮਤਾ ਨੂੰ ਨੱਥ ਪਾਣੀ ਅਤੇ ਖਤਮ ਹੋਏ ਟਰਾਂਸਪੋਰਟ ਕਾਰੋਬਾਰ ਨੂੰ ਸੁਰਜੀਤ ਕਰਨਾ ਹੈ।
ਇਸ ਮੌਕੇ ਉਨ੍ਹਾਂ ਦੇ ਸਮਰਥਕ ਸਾਬਕਾ ਵਾਈਸ ਪ੍ਰਧਾਨ ਵਕੀਲ ਸੁਸ਼ੀਲ ਸ਼ਰਮਾ, ਕੈਸ਼ਿਅਰ ਵਕੀਲ ਗਗਨਦੀਪ ਸੈਣੀ, ਵਕੀਲ ਹਰਜੋਤ ਸਿੰਘ ਅਬਲਖੈਰ, ਵਕੀਲ ਅਜੇਪਾਲ ਸਿੰਘ ਢਿਲੋ, ਵਕੀਲ ਸ਼ਿਵਦੀਪ ਨੰਦਾ, ਵਕੀਲ ਲਲਿਤ ਕੁਮਾਰ, ਵਕੀਲ ਅਰਸ਼ ਮਹਿਰਾ, ਵਕੀਲ ਗੁਰਜੀਤ ਸਿੰਘ ਕੋਟਲੀ ਸੈਣਿਆਂ, ਜਤਿੰਦਰ ਕੁਮਾਰ ਤਾਰਾਗੜ, ਮੁਸ਼ੀ ਚੇਤਨ ਵਿਜ, ਯਸ਼ਪ੍ਰੀਤ ਸਿੰਘ, ਜੋਗਾ ਸਿੰਘ ਸਲੀਮਪੁਰ ਅਰਾਈਆਂ, ਗੋਲਡੀ ਨਵੀਪੁਰ ਆਦਿ ਵੀ ਹਾਜਰ ਸਨ।