ਵਿਸ਼ਵ ਪ੍ਰਸਿੱਧ ਕੰਪਨੀ ਨੀਲਸਨ ਦੇ ਲੋਕ ਸਭਾ ਚੋਣਾਂ ਦੇ 10 ਰਾਜਾਂ ਦੇ ਸਰਵੇ ਨੇ ਛੇੜੀ ਐਨ ਡੀ ਏ ਨੂੰ ਕੰਬਨੀ : ਸੱਚਰ
- ਸਰਵੇ’ਚ ਮੋਦੀ ਧੜਾ 102 , ਰਾਹੁਲ ਗਾਂਧੀ 206 ਤੇ ਹੋਰ 35 ਸੀਟਾਂ
ਡੇਰਾ ਬਾਬਾ ਨਾਨਕ, 15 ਅਪ੍ਰੈਲ 2024 - ਵਿਸ਼ਵ ਪ੍ਰਸਿੱਧ ਏ ਸੀ ਨੀਲਸਨ ਤੇ ਦੈਨਿਕ ਭਾਸਕਰ ਦੇ 2024 ਲੋਕ ਸਭਾ ਚੋਣਾਂ ਨੂੰ ਲੈਕੇ ਕੀਤੇ ਗਏ ਮੈਗਾ ਸਰਵੇ ਵਿੱਚ ਐਨ ਡੀ ਏ ਗਠਜੋੜ ਨੂੰ ਦੱਸ ਸੂਬਿਆਂ ਵਿੱਚ ਲਗਭਗ 102 ਸੀਟਾਂ , ਇੰਡੀਆ ਗਠਜੋੜ ਨੂੰ 206 ਤੇ ਹੋਰਨਾਂ ਨੂੰ 35 ਸੀਟਾਂ ਮਿਲਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ ਜਿਸ ਨਾਲ ਸਾਰੇ ਦੇਸ਼ ਵਿੱਚ ਮੋਦੀ ਭਗਤਾਂ ਨੂੰ ਕੰਬਨੀ ਛਿੜ ਗਈ ਹੈ, ਇਸ ਤੋਂ ਬਾਅਦ ਉੱਤਰੀ ਭਾਰਤ ਜਿਸ ਵਿੱਤ ਪੰਜਾਬ , ਹਰਿਆਣਾ , ਹਿਮਾਚਲ , ਚੰਡੀਗੜ ਵਗੈਰਾ ਸੂਬੇ ਆਉਂਦੇ ਹਨ ਇੱਥੇ ਵੀ ਕਾਂਗਰਸ ਚੰਗਾ ਪ੍ਰਦਰਸ਼ਨ ਕਰਦੀ ਨਜ਼ਰ ਆ ਰਹੀ ਹੈ।
ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਸੀਨੀਅਰ ਕਾਂਗਰਸੀ ਆਗੂ ਸ੍ਰ ਭਗਵੰਤ ਪਾਲ ਸਿੰਘ ਸੱਚਰ ਨੇ ਗੱਲਬਾਤ ਕਰਦਿਆਂ ਕੀਤਾ ਸ੍ਰ ਭਗਵੰਤ ਪਾਲ ਸੱਚਰ ਨੇ ਕਿਹਾ ਕਿ ਜਿਹੜੇ ਦੱਸ ਸੂਬਿਆਂ ਦਾ ਸਰਵੇ ਆਇਆ ਹੈ ਉਸ ਵਿੱਚ ਮਹਾਂਰਾਸ਼ਟਰ , ਕੇਰਲ ,ਬਿਹਾਰ ,ਤਾਮਿਲਨਾਡੂ, ਤੇਲੰਗਾਨਾ ਤੇ ਕਰਨਾਟਕ ਵਿੱਚ ਇੰਡੀਆ ਗਠਜੋੜ ਕਲੀਨ ਸਵੀਪ ਕਰਦਾ ਦਿਖਾਈ ਦੇ ਰਿਹਾ ਹੈ , ਸੱਚਰ ਨੇ ਹੋਰ ਕਿਹਾ ਕਿ ਅਗਲੇ ਦਿਨਾਂ ਵਿੱਚ ਇੱਕ ਬਹੁਤ ਵੱਡੀ ਲੋਕ ਲਹਿਰ ਬਣੇਗੀ ਕਿ ਮੋਦੀ ਸਰਕਾਰ ਦੇ ਜੇਤੂ ਰੱਥ ਨੂੰ ਹਰ ਹਾਲਤ ਵਿੱਚ ਰੋਕਿਆ ਜਾਵੇ , ਸੱਚਰ ਨੇ ਕਿਹਾ ਕਿ ਦੇਸ਼ ਦਾ ਹਰ ਵਰਗ ਚਾਹੇ ਕਿਸਾਨ , ਮਜ਼ਦੂਰ , ਦੁਕਾਨਦਾਰ, ਛੋਟਾ ਵਿਉਪਾਰੀ,ਮੁਲਾਜ਼ਮ ਇਹ ਮਹਿਸੂਸ ਕਰ ਰਿਹਾ ਹੈ ਕਿ ਇਹ ਲੋਕ ਮਾਰੂ ਸਰਕਾਰ ਨੂੰ ਹਰਾਉਣਾ ਹਰ ਵਰਗ ਦੀ ਮਜਬੂਰੀ ਬਣ ਗਈ ਹੈ ਕਿਉਂਕਿ ਇਹ ਕਾਰਪੋਰੇਟ ਘਰਾਣਿਆਂ ਦੀ ਕੱਠਪੁੱਤਲੀ ਬਣ ਗਈ ਹੈ , ਸੱਚਰ ਨੇ ਕਿਹਾ ਕਿ ਦੇਸ਼ ਦੇ ਮੀਡੀਏ ਦਾ ਕੁਝ ਹਿੱਸਾ ਵੀ ਨਾਰਾਤਮਕ ਭੂਮਿਕਾ ਨਿਭਾਉਂਦਾ ਰਿਹਾ ਹੈ ਜਿਸ ਬਾਰੇ ਲੋਕ ਜਾਗਰੂਕ ਹੋ ਗਏ ਹਨ ਤੇ ਹੁਣ ਚੁੱਪ ਚਪੀਤੇ ਫ਼ਤਵਾ ਸੱਤਾਧਾਰੀ ਸਰਕਾਰ ਦੇ ਖਿਲਾਫ ਦੇਣਗੇ।