ਮਾਲੇਰਕੋਟਲਾ ਦੇ ਕੇ.ਐਮ.ਆਰ.ਡੀ.ਜੈਨ ਗਰਲਜ ਕਾਲਜ ਵਿਖੇ ਅਲੂਮਨੀ ਮੀਟ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ , 16 ਅਪ੍ਰੈਲ 2024 : ਇਸਮਾਈਲ ਏਸ਼ੀਆ)ਸਥਾਨਕ ਕੇ.ਐਮ.ਆਰ.ਡੀ.ਜੈਨ ਕਾਲਜ ਫਾਰ ਵਿਮੈਨ ਵਿਖੇ ਮੁਖੀ ਵਿਦਅਕ ਮਾਮਲਿਆਂ ਡਾ. ਮੀਨਾ ਕੁਮਾਰੀ ਦੀ ਅਗਵਾਈ ਅਤੇ ਕਾਰਜਕਾਰੀ ਪ੍ਰਿੰਸੀਪਲ ਮੈਡਮ ਸੋਨੀਆ ਗੋਇਲ ਦੀ ਦੇਖ-ਰੇਖ ਵਿੱਚ ਕਾਲਜ ਵਿਖੇ ਅਲੂਮਨੀ ਮੀਟ ਦਾ ਆਯੋਜਨ ਕੀਤਾ ਗਿਆ।ਇਸ ਪ੍ਰੋਗ੍ਰਾਮ ਵਿੱਚ ਮੁੱਖ ਮਹਿਮਾਨ ਵਜੋਂ ਹਾਜ਼ਰ ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸ਼੍ਰੀ ਅਨਿਲ ਜੈਨ,ਮੈਨੇਜਰ ਅਮਿਤ ਜੈਨ ਅਤੇ ਮੈਂਬਰ ਅਸ਼ੋਕ ਜੈਨ ਹਾਜ਼ਰ ਸਨ।ਇਸ ਮੀਟ ਵਿੱਚ ਕਾਲਜ ਦੀਆਂ ਸਾਬਕਾ ਵਿਿਦਆਰਥਣਾਂ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।ਇਸ ਮੌਕੇ ਕਾਲਜ ਦੇ ਪਹਿਲੇ ਬੈਚ ਦੀ ਵਿਦਿਆਰਥਣ ਸੁਨੀਤਾ ਮੈਗੇਨ ਵਲੋਂ ਕਾਲਜ ਵਿੱਚ ਬਿਤਾਏ ਆਪਣੇ ਸੁਨਹਿਰੀ ਪਲਾਂ ਨੂੰ ਬਿਆਨ ਕੀਤਾ ਗਿਆ।
ਇਸ ਪ੍ਰੋਗ੍ਰਾਮ ਵਿੱਚ ਲਗਭਗ 100 ਵਿਿਦਆਰਥਣਾਂ ਵਲੋਂ ਹਿੱਸਾ ਲਿਆ ਗਿਆ।ਓਲਡ ਸਟੂਡੈਂਟ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਪੰਜਾਬੀ ਯੂਨੀਵਰਸਿਟੀ ਵਿਖੇ ਪੜ੍ਹਾ ਰਹੇ ਡਾ.ਤਸਨੀਮ ਖਾਨ ਵਲੋਂ ਵੀ ਇਸ ਅਵਸਰ ਤੇ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕੀਤਾ ਗਿਆ।ਇਸ ਮੌਕੇ ਤੇ ਮੰਚ ਸੰਚਾਲਨ ਡਾ. ਅਨੂੰ ਗੌੜ ਦੁਆਰਾ ਕੀਤਾ ਗਿਆ।ਇਸ ਪ੍ਰੋਗ੍ਰਾਮ ਦੌਰਾਨ ਸਾਬਕਾ ਵਿਿਦਆਰਥਣਾਂ ਨੇ ਆਪਣੀ ਸਫਲਤਾ ਦੇ ਕਿੱਸੇ ਦੱਸੇ ਅਤੇ ਦੱਸਿਆ ਕਿ ਉਹ ਹੁਣ ਵੱਖ-ਵੱਖ ਖੇਤਰਾਂ ਵਿੱਚ ਉੱਚ ਮੁਕਾਮ ਹਾਸਿਲ ਕਰਕੇ ਉੱਚ ਅਹੁਦਿਆਂ ਤੇ ਵਿਰਾਜਮਾਨ ਹਨ।ਕਾਲਜ ਦੀਆਂ ਵਿਿਦਆਰਥਣਾਂ ਵਲੋਂ ਸੰਗੀਤ ਵਿਭਾਗ ਦੇ ਡਾ. ਅਰਵਿੰਦਰ ਦੀ ਦੇਖ-ਰੇਖ ਵਿੱਚ ਨਵਕਾਰ ਮੰਤਰ ਤੋਂ ਇਲਾਵਾ ਹੋਰ ਸੱਭਿਆਚਾਰਕ ਗੀਤ ਵੀ ਪੇਸ਼ ਕੀਤੇ ਗਏ।ਇਸ ਮੌਕੇ ਸਾਜ਼ੀਆ ਬਾਨੋ, ਡਾ. ਮੋਹਿਤਾ ਵਰਮਾ, ਡਾ. ਪਾਰੁਲ ਰਾਏਜ਼ਾਦਾ, ਡਾ.ਰਿਤੂ ਗੌੜ, ਮੈਡਮ ਸ਼ਮਾ, ਮੈਡਮ ਕਰਮਜੀਤ, ਮੈਡਮ ਲਵੀਨਾ ਤੋਂ ਇਲਾਵਾ ਕਾਲਜ ਦੇ ਸਮੂਹ ਸਟਾਫ ਮੈਂਬਰ ਅਤੇ ਸਾਬਕਾ ਵਿਿਦਆਰਥਣਾਂ ਮੌਜ਼ੂਦ ਰਹੀਆਂ।