ਭਾਜਪਾ ਦੇ ਕਿਸਾਨ-ਮਜ਼ਦੂਰ ਵਿਰੋਧੀ ਮੈਨੀਫੈਸਟੋ ਨਾਲ "ਬਿੱਲੀ ਥੈਲਿਓਂ ਬਾਹਰ"- ਕਿਸ਼ਨ ਚੰਦਰ ਮਹਾਜ਼ਨ
ਗੁਰਦਾਸਪੁਰ, 17 ਅਪ੍ਰੈਲ 2024- ਦੇਸ਼ ਵਿਚ ਭਾਜਪਾ ਦੇ ਜਿੱਤਣ ਦੀ ਸੂਰਤ ਵਿੱਚ ਇੱਕੋ ਵਾਰੀ ਸਾਰੀਆਂ ਚੋਣਾਂ ਕਰਾਉਣ, ਸਰਕਾਰੀ ਨੌਕਰੀਆਂ ਤੇ ਰਿਜ਼ਰਵੇਸ਼ਨ ਖਤਮ ਕਰਨ ਸਮੇਤ ਸੰਵਿਧਾਨ ਬਦਲਣ ਦੀ ਖੁੱਲਮ-ਖੁੱਲੀ ਚਰਚਾ ਕਿਸਾਨਾਂ ,ਦਲਿਤਾ,ਛੋਟੇ ਵਪਾਰੀਆਂ ਤੇ ਮੁਲਾਜ਼ਮ ਵਰਗ ਵਿੱਚ ਸ਼ੁਰੂ ਹੋ ਗਈ ਹੈ। ਭਵਿੱਖ ਦੀ ਚਿੰਤਾ ਦੇ ਮੱਦੇਨਜਰ ਪੰਜਾਬ ਭਰ ਦੇ ਮੁਲਾਜ਼ਮਾਂ ,ਕਿਸਾਨ ਜਥੇਬੰਦੀਆਂ, ਦਲਿਤ ਸਮਾਜ, ਵਪਾਰੀ ਵਰਗ, ਵੱਲੋਂ ਵੋਟ ਮੰਗਣ ਆਉਣ ਵਾਲੇ ਭਾਜਪਾ ਉਮੀਦਵਾਰ ਅਤੇ ਚੋਣਾਂ ਪਿਛੋਂ ਫਿਰ ਭਾਜਪਾ ਨਾਲ ਖਿਉ ਖਿਚੜੀ ਹੋਣ ਵਾਲੀਆਂ ਪਾਰਟੀਆਂ ਦੇ ਉਮੀਦਵਾਰਾਂ ਤੋਂ ਉਹਨਾਂ ਦਾ ਘਿਰਾਓ ਕਰਨ ਦੀ ਇਹਨਾਂ ਸਵਾਲਾਂ ਦਾ ਜਵਾਬ ਜਰੂਰ ਮੰਗਣ ਤਾਂ ਜੋ ਕਿਸਾਨਾਂ , ਵਪਾਰੀਆਂ,ਮਜ਼ਦੂਰਾਂ-ਕਿਰਤੀਆਂ ਤੇ ਨਾਨਕ ਨਾਮ ਲੇਵਾ ਸੰਗਤਾਂ ਤੇ ਹੋਰ ਵਰਗਾਂ ਦੇ ਹਿੱਤਾਂ ਦੀ ਵੀ ਰਾਖੀ ਕੀਤੀ ਜਾ ਸਕੇ ਜੋ ਸਾਡੇ ਨਾਲ ਹਰ ਔਖੀ-ਸੌਖੀ ਘੜੀ ਸਾਥ ਦਿੰਦੇ ਨੇ ਸ੍ਰੀ ਕਿਸਨ ਚੰਦਰ ਮਹਾਜਨ ਸੀਨੀਅਰ ਕਾਂਗਰਸੀ ਆਗੂ ਨੇਕਿਹਾ ਕਿ ਪੰਜਾਬ ਦੇ ਸੂਝਵਾਨ ਵੋਟਰ ਹੇਠ ਲਿਖੇ ਸਵਾਲਾਂ ਦਾ ਭਾਜਪਾ ਉਮੀਦਵਾਰਾਂ ਤੋਂ ਜਰੂਰ ਪੁੱਛਣ ਕਿ ਸੀ ਏ ਏ,ਐਨ ਆਰ ਸੀ ਅਤੇ ਯੂਨੀਫਾਰਮ ਸਿਵਲਸਿਵਲ ਕੋਡ ਵਰਗੇ ਕਾਨੂੰਨ ਬਣਾ ਕਿ ਸੰਵਿਧਾਨ ਨੂੰ ਕਿਉਂ ਬਦਲਿਆ ਜਾ ਰਿਹਾ ਹੈ। ਪੁਰਾਣੇ ਕਿਰਤ ਕਾਨੂੰਨਾਂ ਨੂੰ ਖਤਮ ਕਰਕੇ ਮਜ਼ਦੂਰ ਵਿਰੋਧੀ ਚਾਰ 'ਕਿਰਤੀ ਕੋਡ' ਕਿਉਂ ਲਾਗੂ ਕੀਤੇ ਜਾ ਰਹੇ ਨੇ? ਜੀ.ਐਮ. ਫਸਲਾਂ ਦੀ ਮਨਜ਼ੂਰੀ ਅਤੇ ਸੋਧਿਆ ਬੀਜ ਕਾਨੂੰਨ ਕਿਉਂ ਲਾਗੂ ਕੀਤਾ?ਕਾਰਪੋਰੇਟਾਂ ਪੱਖੀ ਭੂਮੀ ਪ੍ਰਾਪਤੀ ਕਾਨੂੰਨ' ਕਿਉਂ ਲਾਗੂ ਕੀਤਾ? ਮਾਹਿਰਾਂ, ਬੁੱਧੀਜੀਵੀਆਂ, ਵਕੀਲਾਂ ਤੇ ਬਹੁਮੱਤ ਲੋਕਾਂ ਦੀ ਰਾਇ ਮੁਤਾਬਿਕ ਈ.ਵੀ.ਐਮ. ਦੇ ਨਾਲ ਵੀ.ਵੀ.ਪੈਟ. ਦੀਆਂ ਪਰਚੀਆਂ ਨੂੰ ਵੋਟਾਂ ਦੀ ਗਿਣਤੀ ਨਾਲ ਮਿਲਾਨ ਕਰਨ ਤੋਂ ਆਨਾਕਾਨੀ ਕਿਉਂ ਹੈ ? ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਪੰਜਾਬ ਨੂੰ ਕਿਉਂ ਨਹੀਂ ਦਿੱਤੀ ਜਾ ਰਹੀ? ਚੰਡੀਗੜ੍ਹ ਵਿੱਚ ਪੰਜਾਬੀ ਭਾਸ਼ਾ ਨੂੰ ਪਹਿਲੀ ਭਾਸ਼ਾ ਦਾ ਦਰਜਾ ਕਿਉਂ ਨਹੀਂ ਦਿੱਤਾ ਜਾ ਰਿਹਾ ਅਤੇ ਅਸਾਮੀਆਂ ਵਿੱਚ 60:40 ਦਾ ਅਨੁਪਾਤ ਕਿਉਂ ਖਤਮ ਕੀਤਾ?ਕਿਸਾਨ ਅੰਦੋਲਨ ਹਮਾਇਤੀ ਪ੍ਰਵਾਸੀ ਭਾਰਤੀਆਂ ਦੀ ਕਾਲੀ ਸੂਚੀ ਖਤਮ ਕਿਉਂ ਨਹੀਂ ਕੀਤੀ?ਪੰਜਾਬ ਦੇ ਦੋ ਕੌਮਾਂਤਰੀ ਹਵਾਈ ਅੱਡਿਆਂ ਤੋਂ ਵਿਦੇਸ਼ਾਂ ਲਈ ਯਾਤਰੀ ਉਡਾਣਾਂ ਦੀ ਪ੍ਰਵਾਨਗੀ ਕਿਉਂ ਨਹੀਂ ਦਿੱਤੀ ਜਾ ਰਹੀ ? ਇੰਨਾਂ ਏਅਰਪੋਰਟਾਂ ਉਤੇ ਸਬਜ਼ੀ ਤੇ ਫਲ ਉਤਪਾਦਕਾਂ ਲਈ ਕਾਰਗੋ ਸਹੂਲਤ ਚਾਲੂ ਕਿਉਂ ਨਹੀਂ ਕੀਤੀ ਜਾ ਰਹੀ?(20) ਪੰਜਾਬ ਦੇ ਸਰਹੱਦੀ ਲਾਂਘੇ ਅਟਾਰੀ ਤੇ ਰਾਹੀਂ ਕੌਮਾਂਤਰੀ ਵਪਾਰ ਦੀ ਇਜਾਜ਼ਤ ਕਿਉਂ ਨਹੀਂ ਦਿੱਤੀ ਜਾ ਰਹੀ ਜਦਕਿ ਅਡਾਨੀ ਦੀਆਂ ਬੰਦਰਗਾਹਾਂ ਤੋਂ ਖੁੱਲ ਹੈ? ਦਿੱਲੀ-ਲਾਹੌਰ ਬੱਸ ਸੇਵਾ (ਸੱਦਾ-ਏ-ਸਰਹੱਦ) ਅਤੇ 'ਸਮਝੌਤਾ ਐਕਸਪ੍ਰੈਸ' ਰੇਲ ਸੇਵਾ ਕਿਉਂ ਸ਼ੁਰੂ ਨਹੀਂ ਕੀਤੀ ਜਾ ਰਹੀ ਕਿਸ਼ਨ ਚੰਦਰ ਮਹਾਜਨ ਨੇ ਕਿਹਾ ਕਿ ਪਾਰਟੀ ਹਾਈਕਮਾਂਡ ਜਿਸ ਵਿਅਕਤੀ ਨੂੰ ਵੀ ਕਾਂਗਰਸ ਪਾਰਟੀ ਗੁਰਦਾਸਪੁਰ ਲੋਕ ਸਭਾ ਸੀਟ ਨਾਲ ਨਿਵਾਜੇਗੀ ਉਸ ਨੂੰ ਪੂਰੀ ਸ਼ਾਨੋ ਸ਼ੌਕਤ ਨਾਲ ਦਿਨ ਰਾਤ ਇੱਕ ਕਰਕੇ ਲੋਕ ਸਭਾ ਵਿਚ ਭਾਰੀ ਵੋਟਾਂ ਦੀ ਲੀਡ ਨਾਲ ਸੰਸਦ ਵਿਚ ਭੇਜਾਂਗੇ ਤਾਂ ਕਿ ਕਾਂਗਰਸ ਪਾਰਟੀ ਦਾ ਗੁਰਦਾਸਪੁਰ ਤੋਂ ਚੁਣਿਆ ਗਿਆ ਮੈਂਬਰ ਪਾਰਲੀਮੈਂਟ ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲਿਆਂ ਦੇ ਮਸਲੇ ਹੱਲ ਕਰਵਾ ਸੱਕੇ ਅਤੇ ਪਾਰਲੀਮੈਂਟ ਵਿੱਚ ਗੁਰਦਾਸਪੁਰ ਜਿਲੇ ਦੀਆਂ ਗਰਗੂੰਜਾ ਪੂਰੇ ਭਾਰਤ ਵਿਚ ਸੁਣਾਈ ਦੇਣ।