ਅਜੇ ਮੰਗੂਪੁਰ ਦੀ ਰਹਿਨੁਮਾਈ ਹੇਠ ਸ਼ਹਿਰ ਬਲਾਚੋਰ ਵਿਖੇ ਕਾਂਗਰਸ ਪਾਰਟੀ ਨੂੰ ਮਿਲੀ ਮਜ਼ਬੂਤੀ
ਪ੍ਰਮੋਦ ਭਾਰਤੀ
ਨਵਾਂਸ਼ਹਿਰ 20 ਅਪ੍ਰੈਲ 2024 - ਹਲਕਾ ਬਲਾਚੌਰ ਦੇ ਵਾਰਡ ਨੰ-12 ਤੋਂ ਵਿਨੋਦ ਕੁਮਾਰ ਭਾਰੀ ਜੱਥੇ ਸਮੇਤ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਨੇ ਵਿਨੋਦ ਕੁਮਾਰ ਅਤੇ ਉਨਾਂ ਦੇ ਸਾਥੀਆਂ ਦਾ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਸਮੇਂ ਨਿੱਘਾ ਸਵਾਗਤ ਕੀਤਾ ਅਤੇ ਸਰੋਪੇ ਪਾ ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ। ਅਜੇ ਮੰਗੂਪੁਰ ਨੇ ਵਿਨੋਦ ਕੁਮਾਰ ਅਤੇ ਪਾਰਟੀ ਵਿੱਚ ਸ਼ਾਮਲ ਹੋਣ ਆਇਆ ਨੂੰ ਆਸ਼ਵਾਸਨ ਦਿੱਤਾ ਕਿ ਕਾਂਗਰਸ ਪਾਰਟੀ ਵਿੱਚ ਉਨ੍ਹਾਂ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਜਾਵੇਗਾ।
ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਨੇ ਹਰ ਪਾਰਟੀ ਹਰ ਵਰਗ ਦਿਆਂ ਲੋਕਾਂ ਨੂੰ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਅਤੇ ਕਿਹਾ ਕਿ ਸਿਰਫ ਕਾਂਗਰਸ ਪਾਰਟੀ ਹੀ ਲੋਕਾਂ ਨੂੰ ਉਨ੍ਹਾਂ ਦੇ ਬਣਦੇ ਹੱਕ ਦਵਾ ਸਕਦੀ ਹੈ ਕਿਉਂਕਿ ਇਹ ਲੋਕਾਂ ਦੀ ਬਣਾਈ ਹੋਈ ਲੋਕਾਂ ਦੀ ਸਰਕਾਰ ਹੈ ਜੋ ਜਨ-ਜਨ ਦੇ ਨਾਲ ਖੜੀ ਹੈ। ਇਸ ਮੌਕੇ ਵਿਨੋਦ ਕੁਮਾਰ, ਬਲਵੀਰ, ਰਾਣਾਂ, ਜੀਤਾ, ਜਿਸਾ, ਕੁਲਵਿੰਦਰ, ਗੀਤਾ, ਵਿਦਿਆ, ਤਿਲਕਾ, ਕਰਨ, ਹਿਨਾ, ਜੋਗੀ, ਕਾਲਾ ਆਦਿ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ। ਇਸ ਮੌਕੇ ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਸ਼ਹੀਦ ਭਗਤ ਸਿੰਘ ਨਗਰ, ਰਾਜਿੰਦਰ ਸਿੰਘ ਸ਼ਿੰਦੀ ਡਫਤਰ ਸੱਕਤਰ ਡੀ.ਸੀ.ਸੀ,ਸ਼੍ਰੀ ਚਮਨ ਲਾਲ ਭੁੰਬਲਾ ਸਾਬਕਾ ਡੀ.ਐਸ.ਪੀ., ਨਰਿੰਦਰ ਘਈ ਪ੍ਰਧਾਨ ਬਲਾਚੌਰ, ਨਰੇਸ਼ ਚੇਚੀ ਕੌਂਸਲਰ, ਪਾਨੀ ਕੁਮਾਰ ਯੂਥ ਆਗੂ, ਦਿਨੇਸ਼ ਕੁਮਾਰ ਯੂਥ ਆਗੂ ਆਦਿ ਹਾਜਰ ਸਨ।