ਜੇਲ੍ਹ ਵਿੱਚ ਬੰਦ ਹੋਣ ਦੇ ਬਾਵਜੂਦ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਨਹੀਂ ਦੇ ਰਹੇ : ਜਥੇਦਾਰ ਗੁਰਿੰਦਰ ਸਿੰਘ ਬਾਜਵਾ
ਗੁਰਦਾਸਪੁਰ : ਬੇਗਮਪੁਰਾ ਖਾਲਸਾ ਰਾਜ ਪਾਰਟੀ ਦੇ ਯੂਥ ਆਗੂ ਸੁਖਜਿੰਦਰ ਸਿੰਘ ਚੌਹਾਨ ਨੇ ਗੁਰਦਾਸਪੁਰ ਤੋ ਲੋਕ ਸਭਾ ਉਮੀਦਵਾਰ ਜਥੇਦਾਰ ਗੁਰਿੰਦਰ ਸਿੰਘ ਬਾਜਵਾ ਦੇ ਹੱਕ ਵਿੱਚ ਪਿੰਡ ਗੰਜ਼ੀ ਵਿਖੇ ਭਰਵੀ ਮੀਟਿੰਗ ਕਰਵਾਈ । ਮੀਟਿੰਗ ਨੁੰ ਸਬੋਧਨ ਕਰਦਿਆ ਜਥੇਦਾਰ ਗੁਰਿੰਦਰ ਸਿੰਘ ਬਾਜਵਾ ਨੇ ਆਖਿਆ ਕਿ ਰਵਾਇਤੀ ਪਾਰਟੀਆ ਨੇ ਆਪਣੇ ਰਾਜ ਵਿੱਚ ਪੰਜਾਬ ਦੀ ਇੰਨੀ ਲੁੱਟ ਕੀਤੀ ਕਿ ਉਹਨਾਂ ਨੇ ਅਹਿਮਦ ਸ਼ਾਹ ਅਬਦਾਲੀ ਨੁੰ ਵੀ ਪਿਛੇ ਛੱਡ ਦਿੱਤਾ ।ਆਮ ਆਦਮੀ ਪਾਰਟੀ ਦਾ ਕਨਵੀਨਰ ਅਤੇ ਦਿੱਲੀ ਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 2022 ਦੀਆ ਚੋਣਾ ਤੋ ਪਹਿਲਾ ਆਖਦਾ ਸੀ ਕਿ ਇਹਨਾਂ ਤਿੰਨੇ ਰਵਾਇਤੀ ਪਾਰਟੀਆ ਕਾਂਗਰਸ , ਅਕਾਲੀ ਦਲ ਅਤੇ ਭਾਜਪਾ ਨੇ ਆਪਣੇ ਰਾਜ ਵਿੱਚ ਜਿਹੜਾ ਭ੍ਰਿਸਟਾਚਾਰ ਕੀਤਾ ਹੈ ਉਸ ਦਾ ਇੱਕ ਇੱਕ ਪੈਸਾ ਸਾਡੀ ਸਰਕਾਰ ਬਣਨ ਤੇ ਵਸੂਲਿਆ ਜਾਵੇਗਾ ।
ਹੁਣ ਜਦੋ ਆਪ ਦੀ ਸਰਕਾਰ ਬਣਨ ਤੋ ਬਾਅਦ ਵਿਜੀਲੈਸ ਵਿਭਾਗ ਨੇ ਕਾਂਗਰਸੀ ਅਤੇ ਅਕਾਲੀ ਦਲ ਦੇ ਲੀਡਰਾ ਦੀਆ ਆਪਣੇ ਰਾਜ ਵਿੱਚ ਕੀਤੇ ਭ੍ਰਿਸਟਾਚਾਰ ਦੀਆ ਇੰਨਕੁਆਰੀਆ ਸੁਰੂ ਕੀਤੀਆ ਤਾਂ ਉਹਨਾਂ ਵਿਚੋ ਬਹੁਤਿਆ ਨੇ ਸਰਕਾਰ ਨਾਲ ਸੈਟਿੰਗਾ ਕਰਕੇ ਆਪਣੀਆ ਇੰਨਕੁਆਰੀਆ ਤੇ ਰੋਕ ਲਵਾ ਲਈ ਅਤੇ ਕੁਝ ਕੁ ਨੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਕੇ ਆਪਣੀਆ ਇੰਨਕੁਆਰੀਆ ਠੱਪ ਕਰਵਾ ਲਈਆ ।
ਹੁਣ ਜਦੋ ਆਪ ਦੇ ਲੀਡਰ ਪਿੰਡਾ ਸਹਿਰਾ ਵਿਚ ਵੋਟਾ ਮੰਗਣ ਜਾਣਗੇ ਤਾਂ ਪੰਜਾਬ ਦੀ ਜਨਤਾ ਇਹਨਾ ਨੁੰ ਠੱਪ ਹੋਈਆ ਇੰਨਕੁਆਰੀਆ ਦਾ ਜਵਾਬ ਮੰਗੇਗੀ । ਜਥੇਦਾਰ ਬਾਜਵਾ ਨੇ ਅੱਗੇ ਆਖਿਆ ਕਿ ਅਰਵਿੰਦ ਕੇਜਰੀਵਾਲ ਅਤੇ ਆਪ ਦੀ ਲੀਡਰਸਿੱਪ ਦੀ ਕਹਿਣੀ ਅਤੇ ਕਰਨੀ ਵਿੱਚ ਜਮੀਨ ਅਸਮਾਨ ਦਾ ਫਰਕ ਹੈ । ਜਦੋ ਭ੍ਰਿਸਟਾਚਾਰ ਕੇ ਕੇਸਾ ਵਿੱਚ ਫਸੇ ਰਵਾਇਤੀ ਪਾਰਟੀਆ ਦੇ ਲੀਡਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਜਾਂਦੇ ਹਨ ਤਾਂ ਉਹ ਦੁੱਧ ਧੋਤੇ ਹੋ ਜਾਂਦੇ ਹਨ । ਜਿਵੇ ਉਹਨਾ ਨੁੰ ਵਾਸਿੰਗ ਮਸੀਨ ਵਿਚੋ ਧੋ ਕੇ ਕੱਢਿਆ ਹੋਵੇ ਅਤੇ ਉਹਨਾਂ ਦੇ ਕੀਤੇ ਸਾਰੇ ਗੁਨਾਹ ਮੁਆਫ ਹੋ ਜਾਂਦੇ ਹਨ । ਆਮ ਆਦਮੀ ਪਾਰਟੀ ਦੀ ਦੋਹਰੀ ਨੀਤੀ ਤੋ ਪੰਜਾਬ ਦੇ ਲੋਕ ਚੰਗੀ ਤਰ੍ਹਾ ਜਾਣੂ ਹੋ ਗਏ ਹਨ ਅਤੇ ਜਿਸ ਤਰ੍ਹਾ ਉਹਨਾਂ ਨੇ ਕਾਂਗਰਸ , ਅਕਾਲੀ ਦਲ ਅਤੇ ਭਾਜਪਾ ਤੋ ਦੂਰੀ ਬਣਾਈ ਹੈ । ਉਸੇ ਤਰ੍ਹਾ ਹੁਣ ਇਹਨਾਂ ਲੋਕ ਸਭਾ ਦੀਆ ਚੋਣਾ ਵਿੱਚ ਪੰਜਾਬ ਦੇ ਵੋਟਰ ਆਮ ਆਦਮੀ ਪਾਰਟੀ ਤੋ ਵੀ ਦੂਰੀ ਬਣਾ ਕੇ ਇਹ ਸਵਾਲ ਜਰੂਰ ਪੁਛਣਗੇ ਕਿ ਤੁਹਾਡੀ ਕਹਿਣੀ ਅਤੇ ਕਰਨੀ ਵਿੱਚ ਜਮੀਨ ਅਸਮਾਨ ਦਾ ਫਰਕ ਹੈ ।ਜਥੇਦਾਰ ਬਾਜਵਾ ਨੇ ਅੱਗੇ ਆਖਿਆ ਕਿ ਜਿਹੜੀ ਪਾਰਟੀ ਨੇ ਭ੍ਰਿਸਟਾਚਾਰ ਦੇ ਮੁੱਦੇ ਤੇ ਦਿੱਲੀ ਅਤੇ ਪੰਜਾਬ ਵਿੱਚ ਆਪਣੀ ਸਰਕਾਰ ਬਣਾਈ ਹੋਵੇ ।ਉਸ ਦਾ ਕਨਵੀਨਰ ਅਤੇ ਦਿੱਲੀ ਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਸ ਦੇ ਕੈਬਨਿਟ ਮੰਤਰੀ ਭ੍ਰਿਸਟਾਚਾਰ ਦੇ ਮਾਮਲੇ ਵਿੱਚ ਹੀ ਜੇਲ੍ਹਾ ਵਿੱਚ ਬੰਦ ਹੋਣ ਇਸ ਤੋ ਸ਼ਰਮਨਾਕ ਗੱਲ ਹੋਰ ਆਮ ਆਦਮੀ ਪਾਰਟੀ ਲਈ ਕੀ ਹੋ ਸਕਦੀ ਹੈ ਅਤੇ ਬੜੀ ਹੈਰਾਨੀ ਦੀ ਗੱਲ ਹੈ ਕਿ ਜੇਲ ਚ ਬੰਦ ਅਰਵਿੰਦ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਦੇ ਅਹੁਦੇ ਤੋ ਅਜੇ ਵੀ ਅਸਤੀਫਾ ਨਹੀ ਦੇ ਰਿਹਾ । ਜਥੇਦਾਰ ਬਾਜਵਾ ਨੇ ਗੁਰਦਾਸਪੁਰ ਦੇ ਵੋਟਰਾ ਨੁੰ ਅਪੀਲ ਕੀਤੀ ਕਿ ਪੰਥ ਦਰਦੀਆ ਨੇ ਬੇਗਮਪੁਰਾ ਖਾਲਸਾ ਰਾਜ ਦੀ ਨਵੀ ਪਾਰਟੀ ਬਣਾਈ ਹੈ ।ਇਸ ਵਾਰ ਸਾਨੁੰ ਵੋਟਾ ਪਾ ਕੇ ਕਾਮਯਾਬ ਕਰੋ ਤਾਂ ਜੋ ਅਸੀ ਲੰਬੇ ਸਮੇ ਤੋ ਪੰਜਾਬ ਦੀਆ ਲਟਕ ਰਹੀਆ ਮੰਗਾ ਨੁੰ ਸੰਸਦ ਵਿੱਚ ਉਠਾਈਏ ਅਤੇ ਕੇਦਰ ਸਰਕਾਰ ਤੇ ਦਬਾਅ ਪਾ ਕੇ ਉਹਨਾਂ ਮੰਗਾ ਨੁੰ ਹੱਲ ਕਰਵਾਈਏ ।ਇਸ ਮੋਕੇ ਸੁਖਜਿੰਦਰ ਸਿੰਘ ਚੋਹਾਨ ,ਸਰੂਪ ਸਿੰਘ ਸਹੂਰ, ਸੂਬੇਦਾਰ ਮੁਖਤਿਆਰ ਸਿੰਘ ,ਮਹਿੰਦਰ ਸਿੰਘ ਗੁਰਦਾਸਪੁਰ, ਨਿਰਮਲ ਸਿੰਘ ਬਾਜਵਾ ਦੀਨਾਨਗਰ ਟਹਿਲ ਸਿੰਘ ,ਸਾਬਕਾ ਸਰਪੰਚ ਅਮਰੀਕ ਸਿੰਘ ,ਸੁਰਿੰਦਰ ਸਿੰਘ ਕਾਹਲੋ ,ਹਰਜੀਤ ਸਿੰਘ , ਪਿਆਰਾ ਸਿੰਘ ,ਗੁਰਪਾਲ ਸਿੰਘ ਸਿਗਾਰਾ ਸਿੰਘ ,ਬਲਜੀਤ ਸਿੰਘ ,ਹਰਦੀਪ ਸਿੰਘ , ਦਿਲਰਾਜ ਸਿੰਘ ,ਜਸਪਾਲ ਸਿੰਘ ,ਗੁਰਦੀਪ ਸਿੰਘ ਸੈਣੀ ਮਲਵਿੰਦਰ ਸਿੰਘ ,ਸਤਬੀਰ ਸਿੰਘ ਛੋਟੇਪੁਰ ,ਅਰਸਦੀਪ ਸ਼ਰਮਾਂ ,ਮਲਕੀਤ ਸਿੰਘ , ਕਮਲਜੀਤ ਸਿੰਘ ਆਦਿ ਹਾਜ਼ਰ ਸਨ ।