← ਪਿਛੇ ਪਰਤੋ
ਬਿੱਟੂ ਆਪਣਾ ਦਿਮਾਗ਼ੀ ਸੰਤੁਲਨ ਖੋਹ ਬੈਠਿਆ : ਕਿਸ਼ਨ ਚੰਦਰ ਮਹਾਜਨ ਮੋਦੀ ਸਾਹਿਬ ਵਰਗੇ ਆਦਮੀ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਭਗਵਾਨ ਰਾਮ ਕਦੇ ਨਹੀਂ ਹੋ ਸੱਕਦੇ ਕ੍ਰਿਸ਼ਨ ਚੰਦਰ ਪਠਾਨਕੋਟ : ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਆਗੂ ਬਲਵਿੰਦਰ ਸਿੰਘ ਸੋਹਲ ਵੱਲੋ ਡਾਬਾ ਲੁਹਾਰਾ ਭਾਜਪਾ ਮੰਡਲ ਲੁਧਿਆਣਾ ਸਥਿਤ ਕਾਂਗਰਸ ਪਾਰਟੀ ਦੀ ਪਿੱਠ ਵਿੱਚ ਛੁਰਾ ਮਾਰ ਕਿ ਭਾਜਪਾ ਵਿਚ ਸ਼ਾਮਿਲ ਹੋਏ ਲੁਧਿਆਣਾ ਤੋਂ ਭਾਜਪਾ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਵੱਲੋਂ ਕਿਹਾ ਗਿਆ ਹੈ ਨਰਿੰਦਰ ਮੋਦੀ ਨਾਲ ਪਹਿਲੀ ਪਾਤਸ਼ਾਹੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਭਗਵਾਨ ਸ੍ਰੀ ਰਾਮ ਜੀ ਨਾਲ ਹਨ ਸੀਨੀਅਰ ਕਾਂਗਰਸੀ ਆਗੂ ਕਿਸ਼ਨ ਚੰਦਰ ਮਹਾਜ਼ਨ ਨੇ ਬਿੱਟੂ ਦੇ ਬਿਆਨ ਦੀ ਖਿੱਲੀ ਉਡਾਉਂਦੇ ਹੋਏ ਕਿਹਾ ਕਿ ਪਹਿਲੀ ਪਾਤਸ਼ਾਹੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਰਬ ਸਾਂਝੀ ਵਾਲਤਾ ਦਾ ਸੰਦੇਸ਼ ਦਿੱਤਾ ਸੀ ਤੇ ਭਗਵਾਨ ਸ੍ਰੀ ਰਾਮ ਜੀ ਸੰਸਾਰ ਦੇ ਹਰ ਪ੍ਰਾਣੀ ਦੇ ਕਣ ਕਣ ਵਿੱਚ ਮੌਜੂਦ ਹਨ ਤੇ ਸਦਾ ਲਈ ਰਹਿਣਗੇ ਜਿਸ ਮੋਦੀ ਨੇ ਪਹਿਲੀ ਪਾਤਸ਼ਾਹੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਭਗਵਾਨ ਰਾਮ ਜੀ ਵੱਲੋਂ ਦਿਤੀਆਂ ਗਈਆਂ ਸਿੱਖਿਆਵਾਂ ਦਾ ਪਾਲਣ ਨਹੀਂ ਕੀਤਾ ਜਿਸ ਨੇ ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ ਦੇ ਸਿਧਾਂਤ ਨੂੰ ਤਿਲਾਂਜਲੀ ਦੇ ਕੇ ਦੇਸ਼ ਵਿਚ ਘੱਟ ਗਿਣਤੀਆਂ ਵਿੱਚ ਖੌਫ ਦਾ ਮਾਹੌਲ ਪੈਦਾ ਕੀਤਾ ਹੈ ਤੇ ਲੱਖਾਂ ਰੁਪਏ ਦੇ ਕੱਪੜੇ ਪਹਿਨਦੇ ਹਨ ਸਾਦਾ ਜੀਵਨ ਬਸਰ ਕਰਨ ਵਾਲੇ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਭਗਵਾਨ ਰਾਮ ਇਹੋ ਜਿਹੇ ਇਨਸਾਨ ਨਾਲ ਕਿਵੇਂ ਹੋ ਸੱਕਦੇ ਹਨ ਜਿਥੋ ਤੱਕ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘਾ ਖੁੱਲਣ ਦਾ ਸਵਾਲ ਹੈ ਉਹ ਹਰ ਪੰਜਾਬੀ ਜਾਣਦਾ ਹੈ ਕਿ ਪਾਕਿਸਤਾਨ ਦੇ ਉਦੋਂ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਕਿਸ ਕ੍ਰਿਕਟਰ ਦੀ ਦੋਸਤੀ ਸੀ ਉਸ ਵਿੱਚ ਮੋਦੀ ਦਾ ਕੋਈ ਯੋਗਦਾਨ ਨਹੀਂ ਸੀ ਸ੍ਰੀ ਮਹਾਜਨ ਨੇ ਅਯੁੱਧਿਆ ਵਿਖੇ ਭਗਵਾਨ ਸ੍ਰੀ ਰਾਮ ਜੀ ਦੇ ਮੰਦਿਰ ਬਣਾਉਣ ਦਾ ਕਰੈਡਿਟ ਤੁਸੀਂ ਨਰਿੰਦਰ ਮੋਦੀ ਨੂੰ ਦੇ ਰਹੇ ਹੋ ਉਹ ਦੇਸ਼ ਦੀ ਸਭ ਤੋਂ ਉਪਰਲੀ ਅਦਾਲਤ ਮਾਨਯੋਗ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਵਿਸ਼ਵ ਦੇ ਹਰ ਧਰਮ ਦੇ ਰਾਮ ਭਗਤਾਂ ਦੇ ਸਹਿਯੋਗ ਨਾਲ ਭਗਵਾਨ ਸ੍ਰੀ ਰਾਮ ਦੇ ਮੰਦਰ ਦਾ ਨਿਰਮਾਣ ਹੋਇਆ ਹੈ ਮੋਦੀ ਸਾਹਿਬ ਨੇ ਆਪਣੇ 9 ਸਾਲਾਂ ਕਾਰਜਕਾਲ ਦੌਰਾਨ ਪਹਿਲਾਂ ਰਾਮ ਮੰਦਿਰ ਕਿਉਂ ਨਹੀਂ ਬਣਾਇਆ ਹੁਣ ਮੋਦੀ ਸਾਹਿਬ ਆਪਣੀ 10 ਸਾਲਾਂ ਦੀ ਕਾਰਗੁਜ਼ਾਰੀ ਦੇਸ਼ ਦੇ ਲੋਕਾਂ ਨੂੰ ਦੱਸਣ ਦੀ ਬਜਾਏ ਰਾਮ ਮੰਦਿਰ ਦਾ ਕਾਰਡ ਖੇਡ ਕਿ ਲੋਕ ਸਭਾ ਚੋਣਾਂ ਜਿੱਤਣਾ ਚਾਹੁੰਦੇ ਹਨ ਪਰ ਦੇਸ਼ ਦੀ ਸੂਝਵਾਨ ਵੋਟਰ ਹੁਣ ਮੋਦੀ ਦੀਆਂ ਫਿਰਕੂ ਪੱਤਾ ਖੇਡਣ ਦੇ ਸੁਪਣੇ ਨੂੰ ਚਕਨਾਚੂਰ ਕਰਕੇ ਰੱਖ ਦੇਣਗੇ ਬਿੱਟੂ ਜੀ ਤੁਸੀ ਉਹ ਢੱਕਣ ਹੋ ਜੋ ਕਿਸੇ ਵੀ ਪਤੀਲੇ ਤੇ ਫਿੱਟ ਨਹੀਂ ਬੈਠਦੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਜਨਰਲ ਸਕੱਤਰ ਇੰਚਾਰਜ਼ ਰਾਜਸਥਾਨ ਕਾਂਗਰਸ ਤੇ ਵਿਧਾਇਕ ਡੇਰਾ ਬਾਬਾ ਨਾਨਕ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਠੀਕ ਹੀ ਕਿਹਾ ਹੈ ਕਿ ਤੁਸੀ ਕਾਂਗਰਸ ਵਿੱਚ ਇਕ ਘੁਸਪੈਠੀਏ ਦੀ ਤਰਾਂ ਬੈਠੇ ਸੀ ਤੁਸੀ ਪਹਿਲੇ ਦਿਨ ਤੋਂ ਹੀ ਹਾਈ ਫਾਈ ਸਕਿਊਰਟੀ ਲੈਣ ਲਈ ਕਾਂਗਰਸ ਵਿੱਚ ਰਹਿ ਕੇ ਭਾਜਪਾ ਅਤੇ ਪੰਜਾਬ ਦੀ ਆਮ ਆਦਮੀ ਪਾਰਟੀ ਲਈ ਕੰਮ ਕਰਦੇ ਰਹਿ ਹੋ ਹੁਣ ਲੁਧਿਆਣਾ ਲੋਕ ਸਭਾ ਹਲਕੇ ਦੇ ਸੂਝਵਾਨ ਵੋਟਰ ਤੁਹਾਡੀਆਂ ਸ਼ੇਖ ਚਿੱਲੀ ਵਾਲੀਆਂ ਚਾਲਾਂ ਨੂੰ ਸਮਝ ਚੁੱਕੇ ਹਨ ਤੇ ਹੁਣ ਇਕ ਜੂਨ ਵੋਟਾਂ ਪੈਣ ਵਾਲੇ ਦਿਨ ਦਾ ਤਹਾਨੂੰ ਸਬਕ ਸਿਖਾਉਣ ਦਾ ਇੰਤਜ਼ਾਰ ਕਰ ਰਹੇ ਹਨ
Total Responses : 1036