ਆਪ ਆਗੂ ਗੁਰਦੀਪ ਸਿੰਘ ਰੰਧਾਵਾ ਦੀ ਵਿਵਾਦਤ ਟਿੱਪਣੀ ਦਾ ਹਲਕਾ ਡੇਰਾ ਬਾਬਾ ਨਾਨਕ ਦੇ ਕਾਂਗਰਸੀਆਂ ਨੇ ਦਿੱਤਾ ਮੋੜਵਾਂ ਜਵਾਬ
ਕ੍ਰਿਸ਼ਨ ਚੰਦਰ
ਪਠਾਨਕੋਟ : ਪਿਛਲੇ ਕੱਲ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਵਿਧਾਨ ਸਭਾ ਚੋਣਾਂ ਵਿੱਚ ਬੁਰੀ ਤਰਾਂ ਹਾਰਨ ਵਾਲੇ ਨਕਲੀ ਬਦਲਾਅ ਵਾਲੀ ਆਮ ਆਦਮੀ ਪਾਰਟੀ ਦੇ ਆਗੂ ਗੁਰਦੀਪ ਸਿੰਘ ਰੰਧਾਵਾ ਦੇ ਉਸ ਬਿਆਨ ਨੂੰ ਕਾਂਗਰਸੀ ਆਗੂਆ ਨੇ ਚੈਲੰਜ ਕੀਤਾ ਹੈ ਜਿਸ ਵਿੱਚ ਉਸ ਨੇ ਹਲਕੇ ਦੇ ਇਕ ਪਿੰਡ ਵਿੱਚ ਬੋਲਦੇ ਹੋਏ ਕਿਹਾ ਸੀ ਕਿ ਜਿਹੜਾ ਵਿਅਕਤੀ ਕਾਂਗਰਸ ਪਾਰਟੀ ਦੇ ਉਮੀਦਵਾਰ ਦੇ ਬੱਸਤੇ ਫੜਨ ਦੀ ਹਿੰਮਤ ਕਰੇਗਾ ਮੈਂ ਉਸ ਨੂੰ ਵੇਖ ਲਵਾਂਗਾ ਦੇ ਉਸ ਬਿਆਨ ਤੇ ਆਪਣਾ ਪ੍ਰਤੀਕਰਮ ਦਿੰਦੇ ਹੋਏ ਪੰਜਾਬ ਪ੍ਰਦੇਸ਼ ਕਾਂਗਰਸ ਦੇ ਮੈਂਬਰ ਸਵਿੰਦਰ ਸਿੰਘ ਭੱਮਰਾ, ਬਲਾਕ ਡੇਰਾ ਬਾਬਾ ਨਾਨਕ ਕਾਂਗਰਸ ਦੇ ਪ੍ਰਧਾਨ ਤੇਜਵੰਤ ਸਿੰਘ ਮਾਲੇਵਾਲ,ਬਲਾਕ ਕਲਾਨੌਰ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਰਿੰਦਰ ਸਿੰਘ ਗੱਗੋਵਾਲੀ, ਜਿਲਾ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਗੁਰਮੇਜ ਸਿੰਘ ਭੱਟੀ ਦਰਗਾਬਾਦ, ਡਾਕਟਰ ਬਲਵਿੰਦਰ ਸਿੰਘ ਰੰਧਾਵਾ ਵਾਈਸ ਚੇਅਰਮੈਨ ਮਿਲਕ ਪਲਾਂਟ ਗੁਰਦਾਸਪੁਰ ਅਤੇ ਸੀਨੀਅਰ ਕਾਂਗਰਸੀ ਆਗੂ ਤੇ ਸੁਖਜਿੰਦਰ ਸਿੰਘ ਰੰਧਾਵਾ ਦੇ ਅਤਿ ਕਰੀਬੀ ਸਾਥੀ ਕਿਸ਼ਨ ਚੰਦਰ ਮਹਾਜ਼ਨ, ਮਹਿਲਾਂ ਕਾਂਗਰਸ ਪੰਜਾਬ ਦੀ ਜਨਰਲ ਸਕੱਤਰ ਰਿੰਕੀ ਨੇਬ ਨੇ ਗੁਰਦੀਪ ਸਿੰਘ ਰੰਧਾਵਾ ਨੂੰ ਚੈਲੰਜ ਕਰਦੇ ਹੋਏ ਕਿਹਾ ਕਿ ਹਲਕਾ ਡੇਰਾ ਬਾਬਾ ਨਾਨਕ ਵਿਚ ਅਜੇ ਤੱਕ ਕੋਈ ਮਾਈ ਦਾ ਲਾਲ ਨਹੀਂ ਜੰਮਿਆ ਅਤੇ ਨਾ ਹੀ ਭਵਿੱਖ ਵਿੱਚ ਜੰਮੇਗਾ ਜੋ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਅਤੇ ਮਾਝੇ ਦੇ ਨਿਧੜਕ ਜਰਨੈਲ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਅਤੇ ਮੌਜੂਦਾ ਵਿਧਾਇਕ ਡੇਰਾ ਬਾਬਾ ਨਾਨਕ ਦੇ ਬੱਸਤੇ ਫੜਨ ਤੋਂ ਰੋਕ ਸੱਕੇ ਉਹਨਾਂ ਆਮ ਆਦਮੀ ਪਾਰਟੀ ਦੇ ਆਗੂ ਗੁਰਦੀਪ ਸਿੰਘ ਰੰਧਾਵਾ ਨੂੰ ਕਿਹਾ ਕਿ ਉਹ ਆਪਣੀ ਔਕਾਤ ਵਿੱਚ ਰਹਿਣ ਜਿਸ ਦਿਨ ਮਾਝੇ ਦੇ ਜਰਨੈਲ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਇਕ ਬੜਕ ਮਾਰ ਦਿਤੀ ਤਾਂ ਤੂੰ ਤਾਸ਼ ਦੇ ਪੱਤਿਆਂ ਵਾਂਗ ਖਿੰਡ ਪੁੰਡ ਜਾਣਾ ਏ ਉਹਨਾ ਕਿਹਾ ਕਿ ਆਪ ਆਗੂ ਨੂੰ ਲੋਕਤੰਤਰ ਦੀ ਮਰਿਆਦਾ ਵਿੱਚ ਰਹਿਣਾ ਕੇ ਬੋਲਣਾ ਚਾਹੀਦਾ ਹੈ ਜੇਕਰ ਭਵਿੱਖ ਵਿੱਚ ਕਾਂਗਰਸੀ ਵਰਕਰਾਂ ਨੂੰ ਕੋਈ ਗਿੱਦਰ ਭੱਬਕੀ ਦੇਣ ਦੀ ਕੋਸ਼ਿਸ਼ ਕੀਤੀ ਤਾਂ ਹਲਕੇ ਦੇ ਸਮੁੰਹ ਕਾਂਗਰਸੀ ਵਰਕਰ ਤਹਾਨੂੰ ਐਸੀ ਮੱਤ ਸਿਖਾਉਣਗੇ ਕਿ ਤੁਸੀ ਰਾਜਨੀਤੀ ਕਰਨੀ ਭੁੱਲ ਜਾਉਗੇ ਕਾਂਗਰਸੀ ਆਗੂਆਂ ਨੇ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਹਲਕਾ ਡੇਰਾ ਬਾਬਾ ਨਾਨਕ ਤੋਂ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਸਾਬਕਾ ਉਪ ਮੁੱਖ ਮੰਤਰੀ ਅਤੇ ਜਨਰਲ ਸਕੱਤਰ ਇੰਚਾਰਜ ਰਾਜਸਥਾਨ ਕਾਂਗਰਸ ਨੂੰ ਇਤਿਹਾਸਕ ਲੀਡ ਦਿਵਾ ਕਿ ਤੇਰੀ ਇਸ ਘਟੀਆ ਸ਼ਬਦਾਵਲੀ ਦਾ ਮੂੰਹਤੋੜ ਜਵਾਬ ਦਿਤਾ ਜਾਵੇਗਾ ਇਸ ਮੌਕੇ ਤੇ ਸੰਮਤੀ ਮੈਂਬਰ ਗੁਰਮੇਜ ਸਿੰਘ ਸਰਪੰਚ ਅਵਤਾਰ ਸਿੰਘ ਕੋਟਲੀ ਸਰਪੰਚ ਤੇਜਵੀਰ ਸਿੰਘ ਭਿੱਟੇਵੱਡ ਆਰਤੀ ਪਲਵਿੰਦਰ ਸਿੰਘ,ਪੱਪੂ ਮਹਾਜ਼ਨ, ਸਰਪੰਚ ਗੁਰਪ੍ਰੀਤ ਸਿੰਘ ਗੋਪੀ ਧਿਆਨਪੁਰ, ਸਰਪੰਚ ਗੁਰਬਿੰਦਰ ਸਿੰਘ ਉਦੋਵਾਲੀ ਕਲਾਂ, ਹਰਦੇਵ ਸਿੰਘ ਗੋਲਡੀ ਭੰਮਰਾ, ਸਰਪੰਚ ਪਰੀਤਮ ਸਿੰਘ ਰਾਜੇਕੇ, ਸੁਖਜਿੰਦਰ ਸਿੰਘ ਸਾਬੀ,ਨਿਰਮਲ ਸਿੰਘ ਸੰਗਤੂਵਾਲ, ਸਰਪੰਚ ਬਲਬੀਰ ਸਿੰਘ, ਹਰਬੀਰ ਸਿੰਘ ਰਾਏਮੱਲ, ਜਸਵੰਤ ਸਿੰਘ ਗਿੱਲਾਵਾਲੀ, ਸਰਪੰਚ ਬਿਕਰਮ ਜੀਤ ਸਿੰਘ ਬਿੱਕਾ, ਬਲਕਾਰ ਸਿੰਘ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਕੁਲਵੰਤ ਸਿੰਘ ਰਾਏਚੱਕ ਆਦਿ ਕਾਂਗਰਸੀ ਆਗੂ ਮੌਜੂਦ ਸੰਨ ਮੀਡੀਆ ਨਾਲ ਇਹ ਜਾਣਕਾਰੀ ਸੀਨੀਅਰ ਕਾਂਗਰਸੀ ਆਗੂ ਕਿਸ਼ਨ ਚੰਦਰ ਮਹਾਜ਼ਨ ਨੇ ਸਾਂਝੀ ਕੀਤੀ