ਰੇਲਵੇ ਪੁਲਿਸ ਧੂਰੀ ਨੂੰ ਲਾਵਾਰਿਸ ਹਾਲਤ ਵਿੱਚ ਬੱਚੀ ਮਿਲੀ
ਦਲਜੀਤ ਕੌਰ
ਸੰਗਰੂਰ, 2 ਮਈ, 2024: ਬੀਤੇ ਦਿਨੀ ਰੇਲਵੇ ਪੁਲਿਸ ਫੋਰਸ ਧੂਰੀ ਨੂੰ ਰੇਲਵੇ ਸਟੇਸ਼ਨ ਧੂਰੀ ਤੋਂ ਲਾਵਾਰਸ ਹਾਲਤ ਵਿੱਚ ਇੱਕ ਬੱਚੀ ਮਿਲੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਸੰਗਰੂਰ ਨਵਨੀਤ ਕੌਰ ਤੂਰ ਨੇ ਦੱਸਿਆ ਕਿ ਰੇਲਵੇ ਵਿਭਾਗ ਧੂਰੀ ਵੱਲੋਂ ਇਸ ਬੱਚੀ ਨੂੰ ਸ਼ਨਾਖਤ ਅਤੇ ਵਾਰਸਾਂ ਦੀ ਭਾਲ ਲਈ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ,ਸੰਗਰੂਰ ਨੂੰ ਸੌਂਪੀ ਗਈ ਹੈ। ਉਨ੍ਹਾਂ ਦੱਸਿਆ ਕਿ ਬੱਚੀ ਵੱਲੋਂ ਆਪਣਾ ਨਾਮ ਕਾਜਲ ਉਰਫ ਪਾਰੋ, ਉਮਰ ਕਰੀਬ 10 ਸਾਲ ਅਤੇ ਜਲੰਧਰ ਦੀ ਰਹਿਣ ਵਾਲੀ ਦੱਸਿਆ ਜਾ ਰਿਹਾ ਹੈ। ਲੜਕੀ ਦਾ ਰੰਗ ਸਾਂਵਲਾ ਤੇ ਵਾਲ ਕਾਲੇ ਹਨ ਅਤੇ ਉਸਨੇ ਗੁਲਾਬੀ ਸੂਟ ਤੇ ਲਾਲ ਦੁਪੱਟਾ ਲਿਆ ਹੋਇਆ ਹੈ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਇਸ ਬੱਚੀ ਬਾਰੇ ਕੋਈ ਵੀ ਜਾਣਕਾਰੀ ਹੋਵੇ ਤਾਂ ਉਹ ਦਫਤਰ ਜ਼ਿਲਾ ਬਾਲ ਸੁਰੱਖਿਆ ਯੂਨਿਟ ਸੰਗਰੂਰ ਨਾਲ ਮੋਬਾਇਲ ਨੰਬਰ 92566-16132 ‘ਤੇ ਪ੍ਰਤਿਨਿਧ ਰੁਪਿੰਦਰ ਸਿੰਘ ਨਾਲ ਸੰਪਰਕ ਕਰ ਸਕਦਾ ਹੈ।