ਲਾਇਨਜ਼ ਕਲੱਬ ਫ਼ਰੀਦਕੋਟ ਵਿਸ਼ਾਲ ਵੱਲੋਂ ਡਾ.ਸੰਜੀਵ ਗੋਇਲ ਅਤੇ ਗੁਰਵਿੰਦਰ ਧੀਂਗੜਾ ਦਾ ਕੀਤਾ ਵਿਸ਼ੇਸ਼ ਸਨਮਾਨ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ, 5 ਮਈ 2024 - ਸਮਾਜ ਸੇਵਾ ਖੇਤਰ ’ਚ ਹਮੇਸ਼ਾ ਮੋਹਰੀ ਰਹਿ ਕੇ ਕਾਰਜ ਕਰਨ ਵਾਲੇ ਕਲੱਬ ਲਾਇਨਜ਼ ਕਲੱਬ ਫ਼ਰੀਦਕੋਟ ਵਿਸ਼ਾਲ ਦੀ ਅਹਿਮ ਮੀਟਿੰਗ ਪੇਲੀਕਨ ਪਾਲਜ਼ਾ ਫ਼ਰੀਦਕੋਟ ਵਿਖੇ ਹੋਈ। ਇਸ ਮੌਕੇ ਕਲੱਬ ਦੇ ਪ੍ਰਧਾਨ ਇਲਾਕੇ ਦੇ ਉੱਘੇ ਸਿੱਖਿਆ ਸ਼ਾਸ਼ਤਰੀ/ਸਮਾਜ ਸੇਵੀ ਪਿ੍ਰੰਸੀਪਲ ਡਾ.ਐਸ.ਐਸ.ਬਰਾੜ ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਉਣਵਾਲਾ, ਕਲੱਬ ਦੇ ਸਕੱਤਰ ਅਮਰਦੀਪ ਸਿੰਘ ਗਰੋਵਰ ਸਹਾਇਕ ਰਜਿਸਟਰਾਰ, ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈੱਲਥ ਸਾਇੰਸਿਜ਼ ਫ਼ਰੀਦਕੋਟ, ਕਲੱਬ ਦੇ ਪੀ.ਆਰ.ਓ ਹਰਿੰਦਰ ਦੂਆ ਦੀ ਯੋਗ ਅਗਵਾਈ ਹੇਠ ਕਲੱਬ ਦੇ ਸੀਨੀਅਰ ਆਗੂ, ਇਲਾਕੇ ਦੇ ਨਾਮਵਰ ਡਾ.ਸੰਜੀਵ ਗੋਇਲ ਨੂੰ ਕਲੱਬ ਵੱਲੋਂ ਲਗਾਏ ਅੱਖਾਂ ਦੀ ਜਾਂਚ/ਆਪ੍ਰੇਸ਼ਨਾਂ ਦੇ ਮੁਫ਼ਤ ਕੈਂਪ ਦੌਰਾਨ ਸ਼ਾਨਦਾਰ ਸੇਵਾਵਾਂ ਪ੍ਰਦਾਨ ਕਰਨ ਤੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਕਲੱਬ ਨੇ ਕਿਹਾ ਡਾ.ਸੰਜੀਵ ਗੋਇਲ ਜਿੱਥੇ ਕਮਾਲ ਦੇ ਆਈ ਸਰਜਨ ਹਨ, ਉੱਥੇ ਜ਼ਿੰਦਾਦਿਲ ਇਨਸਾਨ ਅਤੇ ਸਮਾਜ ਸੇਵੀ ਵੀ ਹਨ। ਉਨ੍ਹਾਂ ਕਿਹਾ ਡਾ.ਗੋਇਲ ਦੀ ਬਦੌਲਤ ਕਲੱਬ ਵੱਲੋਂ ਅੱਖਾਂ ਦੀ ਜਾਂਚ/ਮੁਫ਼ਤ ਆਪ੍ਰੇਸ਼ਨਾਂ ਦਾ ਕੈਂਪ ਬਹੁਤ ਹੀ ਸਫ਼ਲਤਾ ਨਾਲ ਸੰਪੰਨ ਹੋਇਆ ਸੀ। ਇਸ ਲਈ ਅੱਜ ਕਲੱਬ ਵੱਲੋਂ ਡਾ.ਗੋਇਲ ਦਾ ਸਨਮਾਨ ਕੀਤਾ ਜਾ ਰਿਹਾ ਹੈ। ਇਸ ਮੌਕੇ ਕਲੱਬ ਦੇ ਕੈਸ਼ੀਅਰ/ਸਟੇਟ ਐਵਾਰਡੀ ਗੁਰਵਿੰਦਰ ਸਿੰਘ ਧੀਂਗੜਾ ਨੂੰ ਯੂ.ਐਸ.ਏ ਤੋਂ ਭੇਜੀ ਗਈ ਇੰਟਰਨੈਸ਼ਨਲ ਪਿੰਨ ਨਾਲ ਉਚੇਚੇ ਤੌਰ ਤੇ ਸਨਮਾਨਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਗੁਰਵਿੰਦਰ ਧਿੰਗੜਾ ਵੀ ਕਲੱਬ ਦੇ ਹਰ ਪ੍ਰੋਜੈਕਟ ਅਤੇ ਖਾਸ ਕਰਕੇ ਮਾਨਵਤਾ ਭਲਾਈ ਕਾਰਜਾਂ ’ਚ ਹਮੇਸ਼ਾ ਸ਼ਲਾਘਾਯੋਗ ਕੰਮ ਕਰਦੇ ਹਨ। ਇਸ ਮੌਕੇ ਕਲੱਬ ਪ੍ਰਧਾਨ ਪਿ੍ਰੰਸੀਪਲ ਡਾ.ਐਸ.ਐਸ.ਬਰਾੜ ਨੇ ਕਿਹਾ ਕਲੱਬ ਦਾ ਹਰ ਕਾਰਜ ਹਮੇਸ਼ਾ ਸਮੁੱਚੀ ਟੀਮ ਵੱਲੋਂ ਕੀਤਾ ਜਾਂਦਾ ਹੈ।
ਉਨ੍ਹਾਂ ਕਿਹਾ ਆਉਂਦੇ ਦਿਨਾਂ ’ਚ ਮਾਨਵਤਾ ਭਲਾਈ ਕਾਰਜ ਨਿਰੰਤਰ ਕੀਤੇ ਜਾਣਗੇ। ਇਸ ਮੌਕੇ ਡਾ.ਪ੍ਰਵੀਨ ਗੁਪਤਾ ਮੈਨੇਜਿੰਗ ਡਾਇਰੈਕਟਰ ਸ਼੍ਰੀ ਰਾਮ ਹਸਪਤਾਲ ਫ਼ਰੀਦਕੋਟ, ਡਾ.ਰਵਿੰਦਰ ਗੋਇਲ, ਜਨਿੰਦਰ ਜੈਨ ਚੇਅਰਮੈਨ ਜੈਨ ਇੰਟਰਨੈਸ਼ਨਲ, ਬਲਦੇਵ ਤੇਰੀਆ, ਡਾ.ਗੁਰਸੇਵਕ ਸਿੰਘ ਡਾਇਰੈਕਟਰ, ਸਵਰਨਜੀਤ ਸਿੰਘ ਗਿੱਲ ਜੁਆਇੰਟ ਡਾਇਰੈਕਟਰ ਦਸਮੇਸ਼ ਡੈਂਟਲ ਕਾਲਜ, ਰਾਕੇਸ਼ ਮਿੱਤਲ ਪ੍ਰਧਾਨ ਨੈਸ਼ਨਲ ਯੂਥ ਕਲੱਬ, ਵਿਨੋਦ ਮਿੱਤਲ, ਜਤਿੰਦਰ ਗੁਪਤਾ, ਜਗਜੀਤ ਧਿੰਗੜਾ, ਐਡਵੋਕੇਟ ਦਿਲਦੀਪ ਸਿੰਘ ਪਟੇਲ, ਸ਼ਮਸ਼ੇਰ ਸਿੰਘ, ਐਡਵੋਕੇਟ ਗਗਨਦੀਪ ਸਿੰਘ ਸੁਖੀਜਾ, ਸੁਖਵੰਤ ਸਿੰਘ ਸਰਾਂ, ਡਾ.ਹਰਜਿੰਦਰ ਖੋਸਾ, ਉੱਘੇ ਕਾਰੋਬਾਰੀ ਰਵੀ ਸੇਠੀ, ਸ਼ਾਇਰ ਇਕਬਾਲ ਘਾਰੂ, ਰਾਜੇਸ਼ ਧਿੰਗੜਾ,ਰਾਜੇਸ਼ ਧਿੰਗੜਾ, ਯੁਗੇਸ਼ ਗਰਗ ਸਮੇਤ ਕਲੱਬ ਦੇ ਮੈਂਬਰ ਵੱਡੀ ਗਿਣਤੀ ’ਚ ਹਾਜ਼ਰ ਸਨ।