ਭਾਜਪਾ ਕਿਸਾਨੀ ਨੂੰ ਵੱਡੇ ਘਰਾਣਿਆਂ ਨੂੰ ਵੇਚਣਾ ਚਹੁੰਦੀ ਹੈ : ਢਿੱਲੋਂ
ਬਸੌਲੀ ਦੇ ਕਈ ਪਰਿਵਾਰ ਕਾਂਗਰਸ 'ਚ ਸ਼ਾਮਲ
ਮਲਕੀਤ ਸਿੰਘ ਮਲਕਪੁਰ
ਲਾਲੜੂ 6 ਮਈ 2024: ਕਾਂਗਰਸ ਦੇ ਹਲਕਾ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਪਿੰਡ ਬਸੌਲੀ ਵਿਖੇ ਕਈ ਪਰਿਵਾਰਾਂ ਹੋਰਨਾਂ ਪਾਰਟੀਆਂ ਨੂੰ ਅਲਵਿਦਾ ਆਖ ਕਾਂਗਰਸ ਵਿੱਚ ਸਾਮਿਲ ਹੋ ਗਏ ਹਨ। ਉਨ੍ਹਾਂ ਕਾਂਗਰਸ ਦਾ ਹੱਥ ਫੜਨ ਵਾਲਿਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਪਾਰਟੀ ਵਿੱਚ ਪੂਰਾ ਮਾਣ-ਸਤਿਕਾਰ ਦਿੱਤਾ ਜਾਵੇਗਾ। ਸ. ਢਿੱਲੋਂ ਨੇ ਕਿਹਾ ਕਿ ਪਿੰਡ ਬਸੌਲੀ ਦੇ ਰਾਮ ਚੰਦਰ, ਜਸਵਿੰਦਰ ਸਿੰਘ, ਪਵਨ ਕੁਮਾਰ, ਸਤੀਸ਼ ਕੁਮਾਰ, ਰਾਜੇਸ਼ ਕੁਮਾਰ, ਬਿੰਦਰ ਸਿੰਘ, ਸੀਲਾ , ਰੌਸ਼ਨ ਲਾਲ, ਰਾਮ ਪਾਲ, ਮਲਕੀਤ ਸਿੰਘ, ਬਲਕਾਰ ਸਿੰਘ, ਸ਼ੇਰਾ ਸਿੰਘ, ਸੋਨਾ ਦੇਵੀ, ਸੀਮਾ ਦੇਵੀ, ਅੰਜੂ ਦੇਵੀ, ਕਰਨੈਲ ਕੌਰ,ਪ੍ਰੀਤੋ ਦੇਵੀ ਅਤੇ ਸੀਮਾ ਦੇਵੀ ਕਾਂਗਰਸ ਵਿੱਚ ਸ਼ਾਮਿਲ ਹੋ ਗਏ ਹਨ। ਸ. ਢਿਲੋਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਵਿੱਚੋਂ ਪੂਰੀ ਤਰ੍ਹਾਂ ਖਤਮ ਹੋ ਚੁੱਕਾ ਹੈ ਅਤੇ ਹੁਣ ਅਕਾਲੀ ਦਲ ਦਾ ਪੰਜਾਬ ਵਿੱਚ ਹਾਲ ਚੌਟਾਲਿਆਂ ਦੇ ਪਰਿਵਾਰ ਵਰਗਾ ਹੋ ਗਿਆ ਹੈ। ਸ. ਢਿੱਲੋਂ ਨੇ ਕਿਹਾ ਕਿ ਐਨਕੇ ਸ਼ਰਮਾ ਨੇ 25 ਸਾਲ ਆਪਣੀ ਚੜ੍ਹਾਈ ਹੀ ਦੇਖੀ ਹੈ, ਪਰ ਜਦੋਂ ਉਨਾਂ 2022 ਦੀ ਚੋਣ ਹਾਰੀ ਤਾਂ ਉਹ ਦੋ ਸਾਲ ਤਾਂ ਘਰੋਂ ਬਾਹਰ ਹੀ ਨਹੀਂ ਨਿਕਲੇ । ਉਨ੍ਹਾਂ ਕਿਹਾ ਕਿ ਐਨਕੇ ਸ਼ਰਮਾ ਇਸ ਇਲੈਕਸ਼ਨ ਵਿੱਚ ਚੌਥੇ ਨੰਬਰ ਦੀ ਲੜਾਈ ਲੜ ਰਹੇ ਹਨ। ਉਨ੍ਹਾਂ ਕਿਹਾ ਹਲਕਾ ਵਿਧਾਇਕ ਅਕਸਰ ਕਹਿੰਦਾ ਹੈ ਕਿ ਮੈਂ ਹਲਕੇ ਦੇ ਕਿਸੇ ਵੀ ਭੋਗ ਜਾਂ ਵਿਆਹ ਸਮਾਗਮ ਵਿੱਚ ਸ਼ਾਮਿਲ ਨਹੀਂ ਹੋ ਸਕਦਾ ਤੇ ਇਸ ਗੱਲ ਨੂੰ ਉਨ੍ਹਾਂ ਨੇ ਪੂਰਾ ਵੀ ਕਰਕੇ ਦਿਖਾਇਆ। ਉਨ੍ਹਾਂ ਕਿਹਾ ਕਿ ਭਾਜਪਾ ਦਾ ਪੰਜਾਬ ਵਿੱਚ ਕੋਈ ਅਧਾਰ ਹੀ ਨਹੀਂ ਰਹਿ ਗਿਆ। ਉਨ੍ਹਾਂ ਕਿਹਾ ਕਿ ਭਾਜਪਾ ਕਿਸਾਨ ਵਿਰੋਧੀ ਪਾਰਟੀ ਹੈ , ਜੋ ਕਿਸਾਨੀ ਨੂੰ ਵੀ ਵੱਡੇ ਘਰਾਣਿਆਂ ਨੂੰ ਵੇਚਣਾ ਚਾਹੁੰਦੀ ਹੈ ਅਤੇ ਭਾਜਪਾ ਨੇ ਹਮੇਸਾਂ ਦੇਸ਼ ਵਿੱਚ ਵੰਡ ਪਾਊ ਅਤੇ ਆਪਸੀ ਭਾਈਚਾਰਾ ਤੋੜਨ ਦੀ ਰਾਜਨੀਤੀ ਕੀਤੀ । ਉਨ੍ਹਾਂ ਕਿਹਾ ਕਿ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਡਾ. ਧਰਮਵੀਰ ਗਾਂਧੀ ਬਹੁਤ ਨੇਕ ਸੂਝਵਾਨ ਅਤੇ ਸਿਆਣਾ ਉਮੀਦਵਾਰ ਹਨ, ਜਿਨ੍ਹਾਂ ਨੂੰ ਇੱਕ-ਇੱਕ ਵੋਟ ਪਾ ਕੇ ਵੱਡੀ ਲੀਡ ਦੇਣਾ ਹਲਕਾ ਵਾਸੀਆਂ ਦਾ ਫਰਜ ਬਣਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵੱਡੀ ਗਿਣਤੀ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ।